ItihaasakGurudwaras.com A Journey To Historical Gurudwara Sahibs

ਪੰਜਾਬੀ     ENGLISH     हिन्दी   
ItihaasakGurudwaras.com

ਗੁਰੂਦਵਾਰਾ ਸ੍ਰੀ ਝਾੜ ਸਾਹਿਬ ਜ਼ਿਲਾ ਲੁਧਿਆਣਾ ਦੇ ਪਿੰਡ ਚੁਹੜਪੁਰ ਵਿਚ ਸਥਿਤ ਹੈ | ੧੭੦੪ ਵਿੱਚ ਜ਼ੁਲਮੀ ਕਹਿਰ ਦੇ ਵਿਰੁੱਧ ਲੜਦੇ ਹੋਏ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚਮਕੋਰ ਦੀ ਗੜੀ ਵਿੱਚੋਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਉਪਰੰਤ ਪੰਜ ਪਿਆਰੇ ਸਹਿਬਾਨ ਦਾ ਹੁਕਮ ਮੰਨਦੇ ਹੋਏ ਗ ੜੀ ਸਾਹਿਬ ਤੋਂ ਨਿਕਲ ਆਏ | ਪੋਹ ਦੇ ਮਹੀਨੇ ਦੀ ਠੰਢੀ ਠਾਰ ਰਾਤ ਵਿੱਚ ਚਲਕੇ ਇਥੇ ਪਿੰਡ ਚੂਹੜਪੁਰ ਵਿਖੇ ਇਕ ਝਾੜ ਹੇਠਾਂ ਆਰਾਮ ਕੀਤਾ | ਇਥੇ ਹੀ ਗੁਰੂ ਸਾਹਿਬ ਨੇ ਆਪਣੇ ਇਕ ਅਨਿਨ ਸਾਧੂ ਨੂੰ ਦਰਸ਼ਨ ਦੇ ਕੇ ਉਸਦੇ ਮਨ ਦੀਆਂ ਮੁਰਾਦਾਂ ਪੂਰੀਆਂ ਕੀਤੀਆਂ ਅਤੇ ਉਸਦਾ ਜੀਵਨ ਸਫ਼ਲ ਕੀਤਾ | ਇਥੋਂ ਚਲ ਕੇ ਗੁਰੂ ਸਾਹਿਬ ਅਗੇ ਮਾਛੀਵਾੜਾ ਦੇ ਜੰਗਲਾਂ ਵਿਚ ਪਹੁੰਚੇ |

 
ਗੁਰਦਵਾਰਾ ਸਾਹਿਬ ਗੂਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰੂਦਵਾਰਾ ਸ੍ਰੀ ਝਾੜ ਸਾਹਿਬ, ਚੁਹੜਪੁਰ


ਕਿਸ ਨਾਲ ਸੰਬੰਧਤ ਹੈ :-
 • ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

 • ਪਤਾ :-
  ਪਿੰਡ :- ਚੁਹੜਪੁਰ
  ਜ਼ਿਲਾ :- ਲੁਧਿਆਣਾ
  ਰਾਜ :- ਪੰਜਾਬ
   

   
   
  ItihaasakGurudwaras.com