ItihaasakGurudwaras.com A Journey To Historical Gurudwara Sahibs

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦਵਾਰਾ ਸ਼੍ਰੀ ਪਾਤਸ਼ਾਹੀ ਦਸਵੀਂ ਸਾਹਿਬ ਜ਼ਿਲਾ ਲੁਧਿਆਣਾ ਦੇ ਪਿੰਡ ਦੁਲੋ ਕਲਾਂ ਵਿਚ ਸਥਿਤ ਹੈ | ਇਥੇ ਉਹਨਾਂ ਦਿਨਾਂ ਵਿਚ ਸੰਗਲੇ ਜੰਗਲ ਵਿਚ ਸੰਤ ਨਰਾਇਣ ਦਾਸ ਰਹਿੰਦਾ ਸੀ | ਉਸਦੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਨ ਦੀ ਬੜੀ ਇਛਾ ਸੀ | ਇਥੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਲਮਗੀਰ ਤੋਂ ਘੋੜੇ ਤੇ ਸਵਾਰ ਹੋ ਕੇ ਦੁਲੇ ਪਹੁੰਚੇ ਅਤੇ ਦੁਸਰੇ ਦਿਨ ਇਥੇ ਆਏ | ਇਥੇ ਆ ਕੇ ਗੁਰੂ ਸਾਹਿਬ ਦ ਘੋੜਾ ਅਚਾਨਕ ਰੁਕ ਗਿਆ | ਗੁਰੂ ਸਾਹਿਬ ਨੇ ਲੱਤ ਨਾਲ ਘੋੜੇ ਨੂੰ ਅਗੇ ਚਲਣ ਦਾ ਇਸ਼ਾਰਾ ਕੀਤਾ ਪਰ ਉਹ ਅਗੇ ਨਾ ਵਧਿਆ | ਘੋੜੇ ਨੇ ਪੋੜ ਮਾਰ ਕੇ ਆਵਾਜ ਕੀਤੀ | ਸੰਤ ਨਰਾਇਣ ਦਾਸ ਜੀ ਆਵਾਜ ਸੁਣ ਕੇ ਬਾਹਰ ਆਏ ਤੇ ਗੁਰੂ ਸਾਹਿਬ ਦੇ ਦਰਸ਼ਨ ਹੋਏ | ਉਹਨਾਂ ਨੇ ਗੁਰੂ ਸਹਿਬ ਨੂੰ ਸੇਵਾ ਦਾ ਮੋਕਾ ਦੇਣ ਦੀ ਬੇਨਤੀ ਕੀਤੀ | ਸੰਤ ਜੀ ਨੇ ਗੁਰੂ ਸਾਹਿਬ ਤੋਂ ਇਸ ਪਿੰਡ ਦੀ ਚੜਦੀ ਕਲਾ ਮੰਗੀ | ਗੁਰੂ ਸਾਹਿਬ ਨੇ ਸੰਤ ਨੂੰ ਅਮਰ ਹੋਣ ਦਾ ਵਰ ਬਖ੍ਸ਼ਿਆ ਅਤੇ ਅਗੇ ਪਿੰਡ ਤਨ ਵਲ ਚਲੇ ਗਏ

 
ਗੁਰੂਦਵਾਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦਵਾਰਾ ਸ਼੍ਰੀ ਪਾਤਸ਼ਾਹੀ ਦਸਵੀਂ, ਦੁਲੋ ਕਲਾਂ


ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • ਪਤਾ :-
    ਪਿੰਡ :- ਦੁਲੋ ਕਲਾਂ
    ਜ਼ਿਲਾ :- ਲੁਧਿਆਣਾ
    ਰਾਜ :- ਪੰਜਾਬ
     

     
     
    ItihaasakGurudwaras.com