ItihaasakGurudwaras.com A Journey To Historical Gurudwara Sahibs

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦਵਾਰਾ ਸ਼੍ਰੀ ਮੰਜੀ ਸਾਹਿਬ (ਆਲਮਗੀਰ) ਜ਼ਿਲਾ ਲੁਧਿਆਣਾ ਦੇ ਪਿੰਡ ਨੰਦਪੁਰ ਵਿਚ ਸਥਿਤ ਹੈ | ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣਾ ਸਾਰਾ ਪਰਿਵਾਰ ਸ਼ਹੀਦ ਕਰਵਾ ਕੇ ਮਾਛੀਵਾੜੇ ਤੋਂ ਉੱਚ ਦਾ ਪੀਰ ਦੇ ਰੂਪ ਵਿੱਚ ਪਲੰਘ ਤੇ ਸਵਾਰ ਹੋ ਕੇ ਇੱਥੇ ਪੰਹੁਚੇ | ਗੁਰੂ ਸਾਹਿਬ ਨੇ ਇਥੇ ਰਾਤ ਰੇੜੂ ਦੇ ਦਰਖਤ ਹੇਠਾਂ ਕਟੀ | ਗੁਰੂ ਸਾਹਿਬ ਦੇ ਆਉਣ ਦੀ ਖਬਰ ਸੁਣ ਕੇ ਨੰਦਪੁਰ ਦੀਆਂ ਸੰਗਤਾਂ ਨੇ ਪਰਿਵਾਰ ਸਮੇਤ ਆਕੇ ਦਰਸ਼ਨ ਕੀਤੇ ਅਤੇ ਜ ਲ ਪਾਣੀ ਦੀ ਸੇਵਾ ਕੀਤੀ ਸੰਗਤਾਂ ਦਾ ਪਿਆਰ ਦੇਖ ਕੇ ਗੁਰੂ ਸਾਹਿਬ ਬ ਹੁਤ ਖੁਸ਼ ਹੋਏ | ਉਹਨਾਂ ਨੇ ਬਚਨ ਕੀਤਾ ਕੇ ਉਹਨਾਂ ਨੂੰ ਅਜ ਇਥੇ ਅਨੰਦਪੁਰ ਸਾਹਿਬ ਵਰਗੀ ਠੰਡੀ ਹਵਾ ਅਤੇ ਸੰਗਤਾਂ ਦਾ ਪਿਆਰ ਮਿਲਿਆ ਹੈ | ਗੁਰੂ ਸਾਹਿਬ ਨੂੰ ਪ੍ਰਸੰਨ ਦੇਖ ਕੇ ਸੰਗਤ ਨੇ ਬੇਨਤੀ ਕੀਤੀ ਕੇ ਸਤਿਗੁਰੂ ਜੀ ਸਾੰਨੂ ਨਿਸ਼ਾਨੀ ਬਖਸ਼ੋ | ਗੁਰੂ ਸਾਹਿਬ ਨੇ ਪ੍ਰਸੰਨ ਹੋ ਕੇ ਜਿਹੜੀ ਰੇਰੂ ਦੀ ਦਾਤਣ ਕੀਤੀ ਸੀ ਉਹ ਦਾਤਣ ਧਰਤੀ ਵਿਚ ਗਡ ਦਿਤੀ ਅਤੇ ਬਚਨ ਕੀਤਾ ਸਾਡੀ ਇਹ ਨਿਸ਼ਾਨੀ ਜੁਗਾਂ ਤਕ ਰਹੇਗੀ | ਦਾਤਣ ਤੋਂ ਬਣਿਆ ਦਰਖਤ ਅਜ ਵੀ ਹਰਿਆ ਭਰਿਆ ਮੋਜੂਦ ਹੈ | ਇਸੇ ਤੋਂ ਇਸ ਸਥਾਨ ਦਾ ਨਾਮ ਗੁਰਦਵਾਰਾ ਸ਼੍ਰੀ ਰੇਰੂ ਸਹਿਬ ਪੈ ਗਿਆ | ਜੋ ਵੀ ਮਾਈ ਭਾਈ ਸ਼ਰਧਾ ਨਾਲ ਇਥੇ ਸੀਸ ਝੁਕਾਉਂਦਾ ਹੈ ਉਹਨਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੂੰਦਿਆਂ ਹ ਨ | ਇਥੋਂ ਚਲ ਕੇ ਗੁਰੂ ਸਾਹਿਬ ਟਿਬਾ ਹੁੰਦੇ ਹੋਏ ਆਲਮਗੀਰ ਪੰਹੁਚੇ

 
ਗੁਰੂਦਵਾਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦਵਾਰਾ ਸ਼੍ਰੀ ਮੰਜੀ ਸਾਹਿਬ, ਨੰਦਪੁਰ


ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • ਪਤਾ :-
    ਪਿੰਡ :- ਨੰਦਪੁਰ,
    ਜ਼ਿਲਾ :- ਲੁਧਿਆਣਾ
    ਰਾਜ :- ਪੰਜਾਬ
     

     
     
    ItihaasakGurudwaras.com