ItihaasakGurudwaras.com A Journey To Historical Gurudwara Sahibs

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦਵਾਰਾ ਸ਼੍ਰੀ ਮੰਜੀ ਸਾਹਿਬ (ਆਲਮਗੀਰ) ਜ਼ਿਲਾ ਲੁਧਿਆਣਾ ਦੇ ਪਿੰਡ ਰਾਮਪੁਰ ਵਿਚ ਸਥਿਤ ਹੈ | ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣਾ ਸਾਰਾ ਪਰਿਵਾਰ ਸ਼ਹੀਦ ਕਰਵਾ ਕੇ ਮਾਛੀਵਾੜੇ ਤੋਂ ਉੱਚ ਦਾ ਪੀਰ ਦੇ ਰੂਪ ਵਿੱਚ ਪਲੰਘ ਤੇ ਸਵਾਰ ਹੋ ਕੇ ਇੱਥੇ ਪੰਹੁਚੇ | ਗੁਰੂ ਸਾਹਿਬ ਦੇ ਨਾਲ ਭਾਈ ਗਨੀ ਖਾਨ, ਭਾਈ ਨਬੀ ਖਾਨ, ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ ਅਤੇ ਭਾਈ ਮਾਨ ਸਿੰਘ ਜੀ ਵੀ ਸਨ | ਇਥੇ ਰੇਰੂ ਦੇ ਦਰਖਤ ਥ੍ੱਲੇ ਆਰਾਮ ਕੀਤਾ | ਇਸ ਨਗਰ ਵਿਚ ਜਗਤੀਆ ਨਾਮ ਦਾ ਆਦਮੀ ਰਹਿੰਦਾ ਸੀ ਜੋ ਸਾਰੇ ਪਿੰਡ ਤੋਂ ਮਾਮਲਾ ਲੈਂਦਾ ਸੀ ਜੋ ਔਰੰਗਜੇਬ ਬਾਦਸ਼ਾਹ ਦਾ ਬੰਦਾ ਸੀ ਉਸਦਾ ਭਤੀ ਜਾ ਭਾਰਾ ਮੱਲ ਜੋ ਪਿੰਡ ਵਿਚ ਰਹਿੰਦਾ ਸੀ ਗੁਰੂ ਸਾਹਿਬ ਦੇ ਆਊਨ ਦੀ ਖਬਰ ਸੁਣ ਕੇ ਦੁਧ ਲੈ ਕੇ ਆਇਆ | ਗੁਰੂ ਸਾਹਿਬ ਨੇ ਉਸ ਨੂੰ ਪੁਛਿਆ ਵੀ ਤੇਰਾ ਨਾਮ ਕੀ ਹੈ | ਉਸਨੇ ਦਸਿਆ ਲੇ ਮੇਰਾ ਨਾਮ ਭਾਰਾ ਹੈ ਜੀ ਗੁਰੂ ਸਾਹਿਬ ਨੇ ਵਰ ਦਿਤਾ ਕੇ ਤੇਰਾ ਵੰਸ ਬਹੁਤ ਅਗੇ ਵਧੇਗਾ ਭਾਰਾ ਜੀ ਮਾਂਗਟ ਗੋਤ ਨਾਲ ਸਬੰਧ ਰਖਦਾ ਸੀ

 
ਗੁਰੂਦਵਾਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦਵਾਰਾ ਸ਼੍ਰੀ ਰੇਰੂ ਸਾਹਿਬ, ਰਾਮਪੁਰ


ਕਿਸ ਨਾਲ ਸੰਬੰਧਤ ਹੈ :-
 • ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

 • ਪਤਾ :-
  ਪਿੰਡ :- ਰਾਮਪੁਰ
  ਜ਼ਿਲਾ :- ਲੁਧਿਆਣਾ
  ਰਾਜ :- ਪੰਜਾਬ
   

   
   
  ItihaasakGurudwaras.com