ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   
ItihaasakGurudwaras.com

ਗੁਰਦਵਾਰਾ ਸ਼੍ਰੀ ਪਾਤਸ਼ਾਹੀ ਨੋਵੀਂ ਸਾਹਿਬ ਜ਼ਿਲਾ ਮਾਨਸਾ ਦੇ ਪਿੰਡ ਭੀਖੀ ਵਿਚ ਸਥਿਤ ਹੈ | ਪਿੰਡ ਭੀਖੀ ਪਟਿਅਲਾ ਭਵਾਨੀਗੜ ਮਾਨਸਾ ਸੜਕ ਤੇ ਸਥਿਤ ਹੈ | ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਿੰਡ ਪੰਧੇਰ ਰਾਜੀਆ ਖੀਵਾ ਕਲਾਂ ਤੋਂ ਹੁੰਦੇ ਹੋਏ ਇਥੇ ਆਏ | ਪਿੰਡ ਦੇ ਮੂਖੀ ਦੇਸੂ ਨੂੰ ਗੁਰੂ ਸਾਹਿਬ ਦੇ ਆਊਣ ਦਾ ਪਤਾ ਲਗਿਆ | ਉਹ ਗੁਰੂ ਸਾਹਿਬ ਦੇ ਦਰਸ਼ਨ ਕਰਨ ਆਇਆ | ਗੁਰੂ ਸਾਹਿਬ ਨੇ ਉਸ ਤੋਂ ਉਸਦੇ ਪਹਿਰਾਵੇ ਬਾਰੇ ਪੁਛਿਆ | ਉਸਨੇ ਦਸਿਆ ਕੇ ਉਹ ਸੁਲਤਾਨ ਸਰਵਰ ਪੀਰ ਨੂੰ ਮੰਨਦੇ ਹਨ | ਗੁਰੂ ਸਾਹਿਬ ਤੋਂ ਸਿਖਿਆ ਲੈਕੇ ਉਹ ਸਿਖ ਬਣ ਗਿਆ | ਗੁਰੂ ਸਾਹਿਬ ਨੇ ਉਸ ਨੂੰ ਪੰਜ ਤੀਰ ਬਖਸ਼ਿਸ਼ ਕੀਤੇ ਅਤੇ ਸਤਿਨਾਮ ਦਾ ਜਾਪ ਕਰਨ ਲਈ ਕਿਹਾ | ਨਾਲ ਇਹ ਆਸ਼ਿਰਵਾਦ ਦਿਤਾ ਕੇ ਉਸ ਦਾ ਪਰਿਵਾਰ ਠੀਖ ਠਾਕ ਰਹੁਗਾ ਤੇ ਪਿੰਡ ਵਿਚ ਉਸਦੀ ਚੌਧਰ ਬਣੀ ਰਹੁਗੀ | ਗੁਰੂ ਸਾਹਿਬ ਦੇ ਜਾਣ ਤੋਂ ਬਾਅਦ ਦੇਸੂ ਫ਼ੇਰ ਪੀਰ ਨੂੰ ਮੰਨਣ ਲਗ ਗਿਆ | ਜਦੋਂ ਗੁਰੂ ਸਾਹਿਬ ਨੂੰ ਪਤਾ ਲਗਿਆ ਤਾਂ ਉਹਨਾਂ ਨੂੰ ਬਹੁਤ ਦੁਖ ਲਗਿਆ | ਦੇਸੂ ਦੇ ਰਿਸ਼ਤੇਦਾਰਾਂ ਜੋ ਕੇ ਗੁਰੂ ਸਾਹਿਬ ਦੇ ਸ਼ਰਦਾਲੂ ਸਨ ਉਹਨਾਂ ਨੇ ਦੇਸੂ ਨੂੰ ਬਹੁਤ ਸਮਝਾਇਆ ਅਤੇ ਗੁਰੂ ਸਾਹਿਬ ਤੋਂ ਮੁਆਫ਼ੀ ਮੰਗਣ ਲਈ ਕਿਹਾ ਪਰ ਦੇਸੂ ਦੀ ਘਰ ਵਾਲੀ ਨਾ ਮੰਨੀ ਅਤੇ ਪੀਰ ਦੇ ਜੀ ਜਾਂਦੇ ਰਹੇ| ਫ਼ੇਰ ਉਸਦਾ ਪਰਿਵਾਰ ਇਕ ਇਕ ਕਰਕੇ ਮਰ ਗਿਆ | ਈਸ ਪਿੰਡ ਦੇ ਬਾਣੀਆਂ ਨੇ ਗੁਰੂ ਸਾਹਿਬ ਦੀ ਬਹੁਤ ਸੇਵਾ ਕੀਤੀ

 
ਗੁਰੂਦਵਾਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦਵਾਰਾ ਸ਼੍ਰੀ ਪਾਤਸ਼ਾਹੀ ਨੋਵੀਂ ਸਾਹਿਬ, ਭੀਖੀ

ਕਿਸ ਨਾਲ ਸੰਬੰਧਤ ਹੈ :-
 • ਸ਼੍ਰੀ ਗੁਰੂ ਤੇਗਬਹਾਦਰ ਸਾਹਿਬ ਜੀ


 • ਪਤਾ :-
  ਪਿੰਡ :- ਭੀਖੀ
  ਜ਼ਿਲਾ :- ਮਾਨਸਾ
  ਰਾਜ :- ਪੰਜਾਬ
   

   
   
  ItihaasakGurudwaras.com