ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   
ItihaasakGurudwaras.com

ਗੁਰਦਵਾਰਾ ਸ਼੍ਰੀ ਗੁਰੂ ਕੇ ਮਹਿਲ ਅਟਾਰੀ ਸਾਹਿਬ ਜ਼ਿਲਾ ਮੋਗਾ ਦੇ ਪਿੰਡ ਭਾਈ ਕੀ ਡਰੋਲੀ ਵਿਚ ਸਥਿਤ ਹੈ | ਉਹ ਸਥਾਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਾਢੂ ਭਾਈ ਸਾਂਈ ਦਾਸ ਜੀ ਦਾ ਘਰ ਸੀ | ਉਹਨਾਂ ਨੇ ਜਦ ਆਪਣੇ ਨਂਵੇ ਘਰ ਦੀ ਉਸਾਰੀ ਕੀਤੀ ਤਾਂ ਬਹੁਤ ਸੋਹਣੇ ਬਣੇ ਘਰ ਨੂੰ ਦੇਖਕੇ ਮਨ ਵਿਚ ਖਿਆਲ ਆਇਆ ਕੇ ਗੁਰੂ ਸਾਹਿਬ ਪਹਿਲਾਂ ਇਥੇ ਚਰਨ ਪਾਉਣ | ਭਾਈ ਸਾਂਈ ਦਾਸ ਜੀ ਦੀ ਘਰਵਾਲੀ ਨੇ ਕਿਹਾ ਆਪਾਂ ਗੁਰੂ ਸਾਹਿਬ ਨੂੰ ਬੇਨਤੀ ਕਰਦੇ ਹਾਂ | ਭਾਈ ਸਾਂਈ ਦਾਸ ਜੀ ਨੇ ਕਿਹਾ ਆਪਾਂ ਸਿਰਫ਼ ਅਰਦਾਸ ਕਰਾਂਗੇ ਜੇ ਗੁਰੂ ਸਾਹਿਬ ਨੂੰ ਪਰਵਾਨ ਹੋਈ ਉਹ ਆਪ ਹੀ ਆਉਣਗੇ |ਉਹਨਾਂ ਦੇ ਦਿਲ ਦੀ ਭਾਵਨਾ ਨੂੰ ਸਮਝਦੇ ਹੋਏ ਅਤੇ ਅਰਦਾਸ ਪ੍ਰਵਾਨ ਕਰਕੇ ਗੁਰੂ ਸਾਹਿਬ ਇਥੇ ਆਏ ਤੇ ਇਸ ਘਰ ਵਿਚ ਰਹੇ | ਬਾਅਦ ਵਿਚ ਉਹ ਕਈ ਵਾਰ ਇਥੇ ਆਏ ਤੇ ਰਹੇ ਉਸ ਘਰ ਨੂੰ ਅਜ ਵੀ ਉਸੇ ਤਰਾਂ ਸੰਭਾਲ ਕੇ ਰਖਿਅ ਹੋਇਆ ਹੈ | ਗੁਰੂ ਸਾਹਿਬ ਦੀ ਛੋ ਪ੍ਰਾਪਤ ਕਈ ਵਸਤਾਂ ਵੀ ਇਥੇ ਮੋਜੂਦ ਹਨ

 
ਗੁਰੂਦਵਾਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦਵਾਰਾ ਸ਼੍ਰੀ ਗੁਰੂ ਕੇ ਮਹਿਲ ਅਟਾਰੀ ਸਾਹਿਬ, ਭਾਈ ਕੀ ਡਰੋਲੀ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ

  • ਪਤਾ
    ਪਿੰਡ :- ਭਾਈ ਕੀ ਡਰੋਲੀ
    ਜ਼ਿਲਾ :- ਮੋਗਾ
    ਰਾਜ :- ਪੰਜਾਬ
     

     
     
    ItihaasakGurudwaras.com