ItihaasakGurudwaras.com A Journey To Historical Gurudwara Sahibs

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਮੈਹਦੇਆਣਾ ਢਾਬ ਸਾਹਿਬ ਜ਼ਿਲ੍ਹਾ ਮੋਗਾ ਦੇ ਪਿੰਡ ਮੈਹਦੇਆਣਾ ਵਿਚ ਸਥਿਤ ਹੈ | ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮੁਗਲ ਰਾਜ ਸਮੇਂ ਰਾਏਕੋਟ ਲੰਮੇ ਜੱਟਪੁਰੇ ਅਤੇ ਪਿੰਡ ਮਾਣੰਕੇ ਸੰਗਤਾਂ ਨੂੰ ਨਿਹਾਲ ਕਰਦੇ ਹੋਏ ਇਥੇ ਢਾਬ ਮੈਹਦੇਆਣਾ ਆ ਪਹੁੰਚੇ | ਇਸ ਢਾਬ ਦਾ ਪਵਿੱਤਰ ਜਲ ਦੇਖ ਕੇ ਇੱਥੇ ਠਹਿਰੇ । ਦੋ ਤਿੰਨ ਮੀਲ ਤੱਕ ਕੋਈ ਵਸੋਂ ਨਹੀ ਸੀ । ਇਸ ਢਾਬ ਉੱਪਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਸਿੰਘਾ ਨੇ ਦਾਤਣ ਕੁਰਲਾ ਕਰਕੇ ਇਸਨਾਨ ਕੀਤਾ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਅੰਤਰ ਧਿਆਨ ਹੋ ਕੇ ਨਿਰੰਕਾਰ ਨਾਲ ਬਿਰਤੀ ਜੋੜੀ ਤੇ ਭਾਣਾ ਮਿੱਠਾ ਕਰਕੇ ਮੰਨਿਆ । ਭਾਈ ਦਇਆ ਸਿੰਘ ਨੇ ਪਿਤਾ ਗੁਰਦੇਵ ਨੂੰ ਬੇਨਤੀ ਕੀਤੀ ਕਿ ਸਿੰਘ ਅਤੇ ਸਾਰਾ ਪਰਿਵਾਰ ਵਿੱਛੜ ਗਿਆ ਹੈ ਤੇ ਅੱਗੇ ਦਾ ਕੀ ਵਿਚਾਰ ਹੈ । ਇਸ ਔਰੰਗਜੇਬ ਦਾ ਸ਼ਬਦ ਨਾਲ ਹੀ ਉਧਾਰ ਕਰੋ ਗੁਰੂ ਸਾਹਿਬ ਨੇ ਝੱਟ ਸੀਨੇ ਨਾਲ ਤੇਗ ਲਾ ਲਈ ਤੇ ਕਹਿਣ ਲੱਗੇ ਭਾਈ ਦਇਆ ਸਿੰਘ ਮੈਂ ਕਰਜਾ ਉਤਾਰ ਕੇ ਸੁਰਖਰੂ ਹੋ ਗਿਆ ਹਾਂ । ਗੁਰੂ ਸਾਹਿਬ ਜੀ ਨਿਮਰਤਾ ਸਾਹਿਤ ਕਹਿਣ ਲੱਗੇ ਸਿੰਘ ਅਤੇ ਸ਼ੇਰ ਇੱਕ ਹੀ ਜੰਗਲ ਦਾ ਬਾਦਸ਼ਾਹ ਹੁੰਦੇ ਹਨ । ਸਿੰਘ ਨਿਰੰਕਾਰ ਤੇ ਭਰੋਸਾ ਰੱਖੋ । ਭਾਈ ਦਇਆ ਸਿੰਘ ਨੇ ਸੰਗਤਾ ਦੇ ਰੂਪ ਵਿੱਚ ਪਾਤਸ਼ਾਹ ਗੁਰਦੇਵ ਨੂੰ ਫਿਰ ਬੇਨਤੀ ਕੀਤੀ । ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਿਮਰਤਾ ਸਾਹਿਤ ਬੋਲੇ ।

"ਸਿੰਘੋ ਢਹਿੰਦੇ ਦੇਸ਼ ਦਾ ਜਦੋਂ ਸਹਾਰਾ ਨਹੀ ਸੀ ਉਦੋਂ ਪਿਤਾ ਨੂੰ ਦੇਸ਼ ਤੋਂ ਵਾਰਿਆ ਮੈਂ।
ਮਾਤਾ ਗੁਜਰੀ ਸਰਹੰਦ ਦੇ ਵਿੱਚ ਗੁਜਰੀ ਸਮਾਂ ਗੁਜਾਰਿਆ ਜਿਵੇਂ ਗੁਜਾਰਿਆ ਮੈਂ।
ਚਾਰ ਪੁਤਰ ਸਨ ਬਖਸ਼ੇ ਪ੍ਰਮਾਤਮਾ ਨੇ ਓਹ ਵੀ ਜੋੜਾ ਜੋੜਾ ਕਰ ਵਾਰਿਆ ਮੈਂ |
ਮੈਨੂੰ ਸ਼ਹਿਨਸ਼ਾਹ ਨਾ ਤੁਸੀਂ ਕਹੋ ਸਿੰਘੋ ਕਿਸ਼ਤਾ ਨਾਲ ਹੈ ਕਰਜਾ ਉਤਰਾਇਆ ਮੈਂ।"

ਗੁਰੂ ਸਾਹਿਬ ਨਿਮਰਤਾ ਨਾਲ ਕਹਿਣ ਲੱਗੇ ਸੰਗਤ ਗੁਰੂ ਨਾਲੋਂ ਵੱਡੀ ਹੈ ਕਸ਼ਮੀਰੀ ਪੰਡਤਾਂ ਦੀ ਫਰਿਆਦ ਸੁਣ ਕੇ ਪਿਤਾ ਦਿੱਲੀ ਨੂੰ ਤੋਰਿਆ, ਸੰਗਤ ਦੇ ਕਹਿਣ ਤੇ ਆਨੰਦਪੁਰ ਛੱਡਿਆ, ਸੰਗਤ ਦੇ ਆਖੇ ਹੀ ਚਮਕੌਰ ਗੜੀ ਛੱਡੀ, ਸੰਗਤ ਦੇ ਰੂਪ ਵਿੱਚ ਫਿਰ ਤੁਸੀਂ ਕਹਿਣ ਲੱਗੇ ਹੋ । ਵਿਚਾਰਾਂ ਕਰਦਿਆਂ ਸ਼ਾਮ ਹੋ ਗਈ ਸੰਗਤ ਦੇ ਕਹਿਣ ਤੇ ਜਫ਼ਰਨਾਮਾ ਲਿਖਣ ਦਾ ਇਥੇ ਹੀ ਮਨ ਬਣਾ ਲਿਆ । ਇਸ ਢਾਬ ਤੇ ਰਹਿਣ ਲਈ ਕੋਈ ਜਗਾ ਨਹੀ ਸੀ । ਗੁਰੂ ਸਾਹਿਬ ਰਾਤ ਨੂੰ ਪਿੰਡ ਚਕਰ ਜਾ ਬਿਰਾਜੇ । ਅਗਲੇ ਦਿਨ ਪਿੰਡ ਤਖਤਪੁਰਾ ਪਿੰਡ ਮਧੇ ਹੁੰਦੇ ਹੋਏ ਪਿੰਡ ਦੀਨਾ ਸਾਹਿਬ ਲਖਮੀਰ ਅਤੇ ਸ਼ਮੀਰ ਕੋਲ ਰਹਿਣ ਦਾ ਮਨ ਬਣਾ ਲਿਆ । ਇਥੇ ਹੀ ਜਫ਼ਰਨਾਮਾ ਲਿਖ ਕੇ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਰਾਹੀਂ ਔਰੰਗਜੇਬ ਵਿਖੇ ਭੇਜ ਦਿੱਤਾ। ਇਸ ਸਥਾਨ ਨੂੰ ਗੁਰੂ ਜੀ ਦੀ ਬਖਸ਼ਿਸ ਹੈ, ਜੋ ਵੀ ਆਸ ਲੈ ਕੇ ਆਉਦਾ ਹੈ ਅਰਦਾਸ ਕੀਤੀ ਵਿਰਥੀ ਨਹੀਂ ਜਾਂਦੀ । ਇਸ ਸਥਾਨ ਤੇ ਭਾਈ ਤਾਰਾ ਸਿੰਘ ਨੇ ਸਿਖ ਇਤਿਹਾਸ ਨੂੰ ਮੁਰਤੀ ਰੂਪ ਵਿਚ ਬਹੁਤ ਹੀ ਸੁੰਦਰ ਤਰੀੱਕੇ ਨਾਲ ਢਾਲਿਆ ਹੈ ਜੋ ਕੋ ਦਰਸ਼ਨ ਕਰਨ ਯੋਗ ਹੈ |

ਤਸਵੀਰਾਂ ਲਈਆਂ ਗਈਆਂ :- ੨੬ ਜੁਲਾਈ, ੨੦੦੯.
 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਮੈਹਦੇਆਣਾ ਢਾਬ ਸਾਹਿਬ, ਮੈਹਦੇਆਣਾ

ਕਿਸ ਨਾਲ ਸੰਬੰਧਤ ਹੈ:-
 • ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

 • ਪਤਾ
  ਪਿੰਡ :- ਮੈਹਦੇਆਣਾ
  ਜ਼ਿਲ੍ਹਾ :- ਮੋਗਾ
  ਰਾਜ :- ਪੰਜਾਬ
  ਫ਼ੋਨ ਨੰਬਰ :-
   

   
   
  ItihaasakGurudwaras.com