ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   
ItihaasakGurudwaras.com

ਗੁਰਦਵਾਰਾ ਸ਼੍ਰੀ ਆਕਾਲਗੜ ਸਾਹਿਬ ਜ਼ਿਲਾ ਸਾਹਿਬਜਾਦਾ ਅਜੀਤ ਸਿੰਘ ਨਗਰ (ਮੋਹਾਲੀ) ਦੇ ਪਿੰਡ ਘੜੂਆਂ ਵਿਚ ਸਥਿਤ ਹੈ | ਇਹ ਪਿੰਡ ਚੰਡੀਗੜ ਲੁਧਿਆਣਾ ਸੜਕ ਤੇ ਸਥਿਤ ਹੈ | ਪਿੰਡ ਦੇ ਅੰਦਰ ਸ਼੍ਰੀ ਗੁਰੂ ਹਰਰਾਏ ਸਾਹਿਬ ਜੀ ਦਾ ਸਥਾਨ ਹੈ | ਸ਼੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਸ਼੍ਰੀ ਆਨੰਦਪੁਰ ਸਾਹਿਬ ਤੋਂ ਇਥੇ ਆਏ |ਭਾਈ ਇਮਾਰਦਾਸ ਧੀਰਮਲੀਏ ਨੇ ਗੁਰੂ ਸਾਹਿਬ ਤੋਂ ਜਲਣ ਮਹਿਸੂਸ ਕਰਦੇ ਹੋਏ ਸ਼੍ਰੀ ਗੁਰੂ ਹਰਰਾਏ ਸਾਹਿਬ ਜੀ ਦੇ ਸਥਾਨ ਤੇ ਬੈਠਣ ਨਾ ਦਿੱਤਾ | ਸ਼੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਪਿੰਡ ਦੇ ਬਾਹਰ ਇਸ ਸਥਾਨ ਤੇ ਆ ਗਏ ਅਤੇ ਢਾਬ ਤੇ ਬੈਠ ਗਏ ਅਤੇ ਰਾਤ ਗੁਜਾਰੀ | ਦੁਸਰੇ ਦਿਨ ਬਲਪਰਾਮ ਚਲਕੇ ਆਇਆ ਅਤੇ ਗੁਰੂ ਸਾਹਿਬ ਦੇ ਚਰਨਾਂ ਵਿਚ ਸੀਸ ਰਖਕੇ ਗੁਰੂ ਸਾਹਿਬ ਤੋਂ ਸੇਵਾ ਮੰਗੀ | ਗੁਰੂ ਸਾਹਿਬ ਨੇ ਉਹਨਾਂ ਦੀ ਦੀ ਸੇਵਾ ਪ੍ਰਵਾਨ ਕਰਦੇ ਹੋਏ ਕਿਹਾ ਕੇ ਤੁਹਾਡਾ ਪਰਿਵਾਰ ਵਧੇ ਅਤੇ ਫ਼ੁਲੇਗਾ | ਉਹਨਾਂ ਨੇ ਗੁਰੂ ਸਾਹਿਬ ਨੂੰ ਬਨਤੀ ਕੀਤੀ ਕੇ ਇਥੇ ਤਪੇਦਿਕ ਦੀ ਬਿਮਾਰੀ ਫ਼ੈਲੀ ਹੋਈ ਹੈ | ਗੁਰੂ ਸਾਹਿਬ ਨੇ ਕਿਹਾ ਕੇ ਇਸ ਸਰੋਵਰ ਵਿਚ ਇਸ਼ਨਾਨ ਕਰੋ ਸਭ ਠੀਕ ਹੋ ਜਾਏਗਾ | ਗੁਰੂ ਸਾਹਿਬ ਨੇ ਕਿਹਾ ਜੋ ਵੀ ਕੋਈ ਇਸ ਸਰੋਵਰ ਵਿਚ ਇਸ਼ਨਾਨ ਕਰੇਗ ਅਤੇ ਪੰਜ ਸੁਖਮਣੀ ਸਾਹਿਬ ਦੇ ਪਾਠ ਕਰੇਗਾ ਉਹ ਜੀਵਨ ਮਰਨ ਦੇ ਚਕਰ ਤੋਂ ਬਾਹਰ ਹੋ ਜਵੇਗਾ

 

 

 
ਗੁਰਦਵਾਰਾ ਸਾਹਿਬ ਗੂਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦਵਾਰਾ ਸ਼੍ਰੀ ਆਕਾਲਗੜ ਸਾਹਿਬ, ਘੜੂਆਂ

ਕਿਸ ਨਾਲ ਸੰਬੰਧਤ ਹੈ :-
 • ਸ਼੍ਰੀ ਗੁਰੂ ਤੇਗਬਹਾਦਰ ਸਾਹਿਬ ਜੀ

 • ਪਤਾ
  ਪਿੰਡ :- ਘੜੂਆਂ
  ਜ਼ਿਲਾ :- ਸਾਹਿਬਜਾਦਾ ਅਜੀਤ ਸਿੰਘ ਨਗਰ
  ਰਾਜ :- ਪੰਜਾਬ
   

   
   
  ItihaasakGurudwaras.com