ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   
ItihaasakGurudwaras.com

ਗੁਰੂਦਵਾਰਾ ਸ਼੍ਰੀ ਅੰਬ ਸਾਹਿਬ, ਜਿਲਾ ਸਹਿਬ੍ਜਾਦਾ ਅਜੀਤ ਸਿੰਘ ਨਗਰ (ਮੋਹਾਲੀ)ਦੇ ਫ਼ੇਜ ੮ ਵਿਚ ਸਥਿਤ ਹੈ | ਧੰਨ ਧੰਨ ਸ਼੍ਰੀ ਗੁਰੂ ਹਰ ਰਾਇ ਸਾਹਿਬ ਜੀ ਨੇ ਆਪ੍ਣੇ ਭ੍ਗ੍ਤ ਭਾਈ ਕੁਰ੍ਮ ਜੀ ਦੀ ਮ੍ਨੋਕਾਮ੍ਨਾਂ ਪੂਰੀ ਕਰਨ ਲਈ, ਇਥੇ ਚਰਨ ਪਾਏ | ਭਾਈ ਕੁਰ੍ਮ ਜੀ ਜੋ ਕੇ ਪਿੰਡ ਲੰਬਿਆਂ ਦੇ ਨਿਵਾਸੀ ਸਨ, ਇਕ ਵਾਰ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਨ ਲਈ ਅੰਮ੍ਰਿਤਸਰ ਸਾਹਿਬ ਪੂਜੇ | ਅੰਬਾਂ ਦਾ ਮੌਸਮ ਸੀ | ਗੁਰੂ ਸਾਹਿਬ ਦਾ ਦਰਬਾਰ ਸਜਿਆ ਹੋਇਆ ਸੀ | ਸੰਗਤਾਂ ਯੋਗ ਭੇਟਾ ਪੇਸ਼ ਕਰ ਰਹੀਆਂ ਸਨ | ਕਾਬੁਲ ਦੀ ਸੰਗਤ ਨੇ ਗੁਰੂ ਸਾਹਿਬ ਦੇ ਦਰਬਾਰ ਵਿਚ ਅੰਬ ਭੇਂਟ ਕੀਤੇ | ਭਾਈ ਕੁਰਮ ਜੀ ਨੂੰ ਮਹਿਸੂਸ ਹੋਇਆ ਕਿ ਮੈਂ ਅੰਬਾਂ ਦੇ ਦੇਸ਼ ਤੋਂ ਆਇਆ ਹਾਂ ਪਰ ਇਸ ਸੇਵਾ ਤੋਂ ਵਾਂਜਾ ਰਹਿ ਗਿਆ ਹਾਂ | ਭਾਈ ਕੁਰਮ ਜੀ ਨੇ ਪ੍ਰਸ਼ਾਦ ਵਜੋਂ ਮਿਲਿਆ ਅੰਬ ਛਕਿਆ ਨਹੀਂ, ਸੰਭਾਲ ਕੇ ਰਖ ਲਿਆ | ਦੁਸਰੇ ਦਿਨ ਸਵੇਰੇ ਉਹੀ ਅੰਬ ਭਾਈ ਕੁਰਮ ਜੀ ਨੇ ਗੁਰੂ ਸਾਹਿਬ ਨੂੰ ਭੇਟਾਂ ਵਜੋਂ ਪੇਸ਼ ਕਰ ਦਿਤਾ|

ਘਟ ਘਟ ਕੇ ਅੰਤਰ ਕੀ ਜਾਨਤ | ਭ੍ਲੇ ਬੁਰੇ ਕੀ ਪੀਰ ਪ੍ਛਾਨਤ ||

ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸਿੱਖ ਨੂੰ ਬੁਲਾਇਆ ਤੇ ਪੁੱਛਿਆ, ਕਿ ਭਾਈ ਇਹ ਅੰਬ ਤਾਂ ਅਸੀਂ ਤੁਹਾਨੂੰ ਪਰ੍ਸ਼ਾਦ ਵਜੋਂ ਦਿੱਤਾ ਸੀ ਤੁਸੀਂ ਇਹ ਫ਼ਿਰ ਸਾਨੂੰ ਮੱਥਾ ਕਿਉਂ ਟੇਕ ਦਿਤਾ| ਭਾਈ ਕੁਰਮ ਜੀ ਬ੍ੜੀ ਨਿਮਰਤਾ ਨਾਲ ਬੋਲੇ "ਹੇ ਸਚੇ ਪਾਤਸ਼ਾਹ, ਜਦੋਂ ਮੈਂ ਕਾਬੁਲ ਦੀ ਸੰਗਤ ਨੂੰ ਦੇਖਿਆ ਕੇ ਉਹ ਤੁਹਾਡੇ ਲਈ ਅੰਬ ਭੇਟਾ ਵਜੋਂ ਲੈ ਕੇ ਆਏ ਹਨ ਤਾਂ ਮੈਨੂੰ ਬੜੀ ਸ਼ਰਮ ਆਈ, ਕਿਉਂਕਿ ਮੈਂ ਅੰਬਾਂ ਦੇ ਦੇਸ਼ ਤੋਂ ਆਇਆ ਹਾਂ | ਪਰ ਤੁਹਾਡੇ ਲਈ ਇਹ ਭੇਟਾ ਨਾ ਲਿਆ ਸਕਿਆ | ਇਸ ਲਈ ਮੈਂ ਪ੍ਰਸ਼ਾਦ ਵਜੋਂ ਮਿਲਿਆ ਅੰਬ ਹੀ ਤੁਹਾਨੂੰ ਮੂੜ ਭੇਟ ਕਰ ਦਿਤਾ" ਗੁਰੂ ਸਾਹਿਬ ਬੋਲੇ ਭਾਈ ਗੁਰਮੁਖਾ ਤੇਰੀ ਭਾਵਨਾ ਸਾਡੇ ਤਕ ਪਹੁੰਚ ਗਈ ਹੈ | ਤੁਸੀਂ ਇਹ ਅੰਬ ਛਕ ਲਵੋ, ਅਸੀਂ ਆਪ ਤੁਹਾਡੇ ਕੋਲ ਆ ਕੇ ਅੰਬ ਛਕਾਂਗੇ | ਉਸ ਬਚਨ ਨੂੰ ਪਾਲਦੇ ਹੋਏ ਸ਼੍ਰੀ ਗੁਰੂ ਹਰ ਰਾਇ ਸਾਹਿਬ ਜੀ ਕੁਰੂਕਸ਼ੇਤਰ ਤੋਂ ਪੋਹ ਦੀ ਸੰਗਰਾਂਦ ਨੂੰ ਇਥੇ ਪਹੁੰਚੇ | ਭਾਈ ਕੁਰਮ ਜੀ ਆਪ੍ਣੇ ਬਾਗ ਵਿਚ, ਭਗਤੀ ਵਿਚ ਲੀਨ ਬੈਠੇ ਸਨ | ਗੁਰੂ ਸਾਹਿਬ ਨੇ ਆਕੇ ਕਿਹਾ, ਲਿਆ ਭਾਈ ਕੁਰਮ ਸਾਨੂੰ ਅੰਬ ਛ੍ਕਾ | ਭਾਈ ਕੁਰਮ ਜੀ ਨੇ ਨਿਮਰਤਾ ਸਹਿਤ ਅਰਦਾਸ ਕੀਤੀ ਕਿ ਜੇ ਸਚੇ ਪਾਤਸ਼ਾਹ ਇਹ ਪੋਹ ਦੀ ਰੁੱਤ ਹੈ, ਇਸ ਰੁਤ ਵਿਚ ਅੰਬ ਨਹੀਂ ਹੁੰਦੇ, ਕਿਰਪਾ ਕਰਕੇ ਮੈਨੂੰ ਮਾਫ਼ ਕਰਨਾ ਮੈਂ ਤੁਹਾਡੀ ਸੇਵਾ ਵਿਚ ਅੰਬ ਪੇਸ਼ ਨਹੀਂ ਕਰ ਸਕਾਂਗਾ | ਇਹ ਸੁਣਕੇ ਗੁਰੂ ਸਾਹਿਬ ਮੁਸਕਰਾਏ ਅਤੇ ਬੋਲੇ, ਦਰਖਤ ਤਾਂ ਪੱਕੇ ਅੰਬਾਂ ਨਾਲ ਭਰਿਆ ਪਿਆ ਹੈ| ਭਾਈ ਕੁਰਮ ਜੀ ਨੇ ਦੇਖਿਆ ਕੇ ਜਿਸ ਦਰਖਤ ਹੇਠ ਗੁਰੂ ਸਾਹਿਬ ਖੜੇ ਸਨ ਉਸ ਨਾਮ ਪੱਕੇ ਅੰਬਾਂ ਨਾਲ ਭਰਿਆ ਹੋਇਆ ਹੈ | ਇਹ ਦੇਖ ਕੇ ਭਾਈ ਕੁਰਮ ਜੀ ਗੁਰੂ ਸਾਹਿਬ ਦੇ ਚਰਨੀ ਢਹਿ ਪਏ ਅਤੇ ਫ਼ੇਰ ਗੁਰੂ ਸਾਹਿਬ ਅਤੇ ਨਾਲ ਨਾਲ ਸੰਗ੍ਤ ਨੂੰ ਵੀ ਅੰਬ ਛ੍ਕਾਇਆ|

ਤਸਵੀਰਾਂ ਲਈਆਂ ਗਈਆਂ :- ੭ ਨੰਵ੍ਬਰ, ੨੦੦੬

Read this page in ENGLISH
 
ਗੁਰੂਦਵਾਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ:-
ਗੁਰੂਦਵਾਰਾ ਸ਼੍ਰੀ ਅੰਬ ਸਾਹਿਬ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਹਰ ਰਾਇ ਸਾਹਿਬ ਜੀ


  • ਪਤਾ

    ਫ਼ੇਜ਼ ੮, ਮੋਹਾਲੀ
    ਜਿਲਾ :- ਸਾਹਿਬ੍ਜ਼ਾਦਾ ਅਜੀਤ ਸਿੰਘ ਨਗਰ
    ਰਾਜ:- ਪੰਜਾਬ
    ਫ਼ੋਨ ਨੰਬਰ;-੨੨੩੦੩੪੦
     

     
     
    ItihaasakGurudwaras.com