ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   
ItihaasakGurudwaras.com

ਗੁਰੂਦਵਾਰਾ ਸ਼੍ਰੀ ਨਾਭਾ ਸਾਹਿਬ, ਮੋਹਾਲੀ ਜ਼ਿਲੇ ਵਿਚ ਜ਼ਿਰਕਪੁਰ ਤੋਂ ਬਾਹਰ ਪਟਿਆਲਾ ਸ੍ੜਕ ਤੇ ਸਥਿਤ ਹੈ | ਜਦੋਂ ਸ਼੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਨੂੰ ਦਿੱਲੀ ਦੇ ਚਾਂਦਨੀ ਚੋਕ ਵਿਚ ਸ਼ਹੀਦ ਕਰ ਦਿਤਾ ਗਿਆ ਤਾਂ ਕਿਸੇ ਦੀ ਹਿਮਤ ਨਹੀਂ ਹੋਈ ਕੇ ਉਹ ਗੁਰੂ ਸਾਹਿਬ ਦਾ ਸ਼ਰੀਰ ਜਾਂ ਸੀਸ ਚੁਕ ਸਕੇ | ਪਰ ਅਕਾਲ ਪੁਰਖ ਦੀ ਮਰਜੀ ਨਾਲ ਤੇਜ ਹਨੇਰੀ ਚਲੀ ਅਤੇ ਉਸ ਹਨੇਰੇ ਦੇ ਉਹਲੇ ਵਿਚ ਭਾਈ ਜੈਤਾ ਜੀ ਗੁਰੂ ਸਾਹਿਬ ਦਾ ਸੀਸ ਚੁਕਣ ਵਿਚ ਕਾਮ੍ਯਾਬ ਹੋ ਗਏ ਅਤੇ ਭਾਈ ਲਖੀ ਸ਼ਾਹ ਜੀ ਗੁਰੂ ਸਾਹਿਬ ਦਾ ਸ਼ਰੀਰ ਅਪਣੇ ਘਰ ਲੈ ਗਏ ਅਤੇ ਸ਼ਰੀਰ ਦਾ ਸੰਸਕਾਰ ਅਪਣੇ ਘਰ ਨੂੰ ਅਗ ਲਗਾ ਕੇ ਕਿਤਾ ਕਿਉਂਕੇ ਉਸ ਤਰਹਾਂ ਸੰਸਕਾਰ ਕਰਨਾ ਖਤਰੇ ਨਾਲ ਭਰਿਆ ਸੀ | ਦੁਸਰੀ ਤਰਫ਼ ਭਾਈ ਜੈਤਾ ਜੀ ਗੁਰੂ ਸਾਹਿਬ ਦਾ ਸੀਸ ਲੈ ਕੇ ਇਥੇ ਪੰਹੁਚੇ | ਉਸ ਵਖਤ ਇਥੇ ਸੰਗਣਾ ਜੰਗਲ ਹੁੰਦਾ ਸੀ | ਅਰਾਮ ਕਰਨ ਲਈ ਭਾਈ ਸਾਹਿਬ ਨੇ ਇਥੇ ਕੁਟਿਆ ਦੇਖੀ, ਜੋ ਕੇ ਮੁਸਲਮਾਨ ਫ਼ਕੀਰ ਦੀ ਸੀ | ਫ਼ਕੀਰ ਨੇ ਭਾਈ ਸਾਹਿਬ ਤੋਂ ਉਹਨਾਂ ਦੇ ਆਉਣ ਦਾ ਕਾਰਣ ਪੁਛਿਆ | ਭਾਈ ਸਾਹਿਬ ਨੇ ਫ਼ਕੀਰ ਨੂੰ ਦਿੱਲੀ ਦਾ ਸਾਰਾ ਵਾਕਿਆ ਸੁਣਾਇਆ | ਫ਼ਕੀਰ ਨੇ ਭਾਈ ਸਾਹਿਬ ਨੂੰ ਆਰਾਮ ਕਰਨ ਲਈ ਕਿਹਾ ਅਤੇ ਗੁਰੂ ਸਾਹਿਬ ਦਾ ਸੀਸ ਇਕ ਉਚੇ ਥੜੇ ਦੇ ਉਤੇ ਰਖ ਦਿਤਾ | ਸਾਰੀ ਰਾਤ ਫ਼ਕੀਰ ਗੁਰੂ ਸਾਹਿਬ ਦੇ ਸੀਸ ਦੇ ਸਾਹਮਣੇ ਬੈਠਾ ਰਿਹਾ | ਸਵੇਰੇ ਉਠੇ ਇਸ਼ਨਾਨ ਕਰਕੇ ਤਿਆਰ ਹੋਏ ਅਤੇ ਸੀਸ ਲੈਕੇ ਸ਼੍ਰੀ ਅਨੰਦਪੁਰ ਸਾਹਿਬ ਦੀ ਤਰਫ਼ ਚਲਣਾ ਸ਼ੁਰੂ ਕਰ ਦਿਤਾ | ਜਾਣ ਤੋਂ ਪਹਿਲਾਂ ਫ਼ਕੀਰ ਨੇ ਭਾਈ ਸਾਹਿਬ ਨੂੰ ਦਸਿਆ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਣ ਕਰਨ ਦੀ ਬੜੀ ਇਛਾ ਹੈ | ਪਰ ਉਸ ਦੀ ਉਮਰ ਜਿਆਦਾ ਹੋਣ ਕਾਰਣ ਚਲ ਨਹੀਂ ਸਕਦੇ ਅਤੇ ਜੇ ਗੁਰੂ ਸਾਹਿਬ ਉਸ ਦੀ ਇਹ ਇਛਾ ਪੁਰੀ ਕਰ ਸਕਣ |

ਸ਼੍ਰੀ ਅਨੰਦਪੁਰ ਸਾਹਿਬ ਪ ਹੁੰਚ ਕੇ ਭਾਈ ਜੈਤਾ ਜੀ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਦਿੱਲੀ ਦਾ ਸਾਰਾ ਵਾਕਿਆ ਸੁਣਾਇਆ ਅਤੇ ਗੁਰੂ ਸਾਹਿਬ ਨੂੰ ਫ਼ਕੀਰ ਦਾ ਸੁਨੇਹਾ ਦਿਤਾ ਅਤੇ ਫ਼ਕੀਰ ਦੀ ਕਿਤੀ ਸੇਵਾ ਦਾ ਵੀ ਦਸਿਆ | ਗੁਰੂ ਸਾਹਿਬ ਨੇ ਭਾਈ ਜੈਤਾ ਜੀ ਨੂੰ ਕਿਹਾ ਕੇ ਜਦੋਂ ਕਦੀ ਉਹ ਉਸ ਇਲਾਕੇ ਦੇ ਨੇੜੇ ਦੀ ਗੁਜਰਣ ਤਾਂ ਉਹਨਾ ਨੂੰ ਫ਼ਕੀਰ ਨੂੰ ਮਿਲਣਾ ਯਾਦ ਕਰਵਾਇਆ ਜਾਵੇ |

ਕੁਝ ਸਮੇਂ ਬਾਅਦ ਜਦ ਗੁਰੂ ਸਾਹਿਬ ਭੰਗਾਣੀ ਦੀ ਜੰਗ ਜਿਤਣ ਤੋਂ ਬਾਅਦ ਗੁਰੂਦਵਾਰਾ ਸ਼੍ਰੀ ਬਾਉਲੀ ਸਾਹਿਬ ਪਿੰਡ ਢਕੋਲੀ ਆਏ ਤਾਂ ਭਾਈ ਜੈਤਾ ਜੀ ਨੇ ਗੁਰੂ ਸਾਹਿਬ ਨੂੰ ਫ਼ਕੀਰ ਨੂੰ ਮਿਲਣਾ ਯਾਦ ਕਰਵਾਇਆ | ਗੁਰੂ ਸਾਹਿਬ ਗੁਰੂਦਵਾਰ ਸ਼੍ਰੀ ਲੋਹੜ ਸਾਹਿਬ ਤਕ ਆਏ ਅਤੇ ਅਗੇ ਪੈਦਲ ਚਲ ਕੇ ਗਏ | ਗੁਰੂ ਸਾਹਿਬ ਫ਼ਕੀਰ ਨੂੰ ਮਿਲੇ ਅਤੇ ਉਸ ਦੀ ਇੱਛਾ ਪੁਛੀ | ਫ਼ਕੀਰ ਨੇ ਗੁਰੂ ਸਾਹਿਬ ਨੂੰ ਮੁਕਤੀ ਬਖਸ਼ਣ ਲਈ ਕਿਹਾ | ਗੁਰੂ ਸਾਹਿਬ ਨੇ ਫ਼ਕੀਰ ਨੂੰ ੪੦ ਦਿਨ ਹੋਰ ਭਗਤੀ ਕਰਨ ਕਿਹਾ ਅਤੇ ਫ਼ਿਰ ਉਹ ਸਚਖੰਡ ਵਾਸੀ ਹੋਵੇਗਾ | ਫ਼ੇਰ ਗੁਰੂ ਸਾਹਿਬ ਉਸ ਜਗਹ ਵੀ ਗਏ ਜਿਥੇ ਸ਼੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਦਾ ਸੀਸ ਰਖਿਆ ਗਿਆ ਸੀ ਅਤੇ ਮਥਾ ਟੇਕਿਆ | ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਸੁਬਾ ਏ ਸਰਹੰਦ ਨੂੰ ਪੰਜਾਬ ਪਹੁੰਚ ਕੇ ਚਿਠੀ ਵੀ ਇਥੋਂ ਹੀ ਲਿਖੀ |

ਤ੍ਸਵੀਰਾਂ ਲਈਆਂ ਗਈਆਂ ;- ੨੩ ਸ੍ਪਤੰਬਰ, ੨੦੦੭
 
ਗੁਰੂਦਵਾਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰੂਦੁਆਰਾ ਸ਼੍ਰੀ ਨਾਭਾ ਸਾਹਿਬ

ਕਿਸ ਨਾਲ ਸੰਬੰਧਤ ਹੈ :- :-
 • ਸ਼੍ਰੀ ਗੁਰੂ ਤੇਗ੍ਬਹਾਦਰ ਸਾਹਿਬ ਜੀ
 • ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
 • ਭਾਈ ਜੈਤਾ(ਜੀਵਨ ਸਿੰਘ) ਜੀ
 • ਬਾਬਾ ਬੰਦਾ ਸਿੰਘ ਜੀ ਬਹਾਦਰ

 • ਪਤਾ :-
  ਜ਼ੀਰਕਪੁਰ-ਪਟਿਆਲਾ ਸੜਕ
  ਜ਼ੀਰਕਪੁਰ
  ਜ਼ਿਲਾ ਸਹਿਬ੍ਜਾਦਾ ਅਜੀਤ ਸਿੰਘ ਨਗਰ
  ਰਾਜ:- ਪੰਜਾਬ
  ਫੋਨ ਨੰਬਰ:-੦੦੯੧-੧੭੬੨-੨੮੮੪੩੧
   

   
   
  ItihaasakGurudwaras.com