ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   
ItihaasakGurudwaras.com

ਗੁਰਦਵਾਰਾ ਸ਼੍ਰੀ ਦਾਤਣਸਰ ਸਾਹਿਬ ਮੁਕਤਸਰ ਸਾਹਿਬ ਸ਼ਹਿਰ ਵਿਚ ਹੈ ਇਕ ਵਾਰ ਗੁਰਦਵਾਰਾ ਸ਼੍ਰੀ ਟਿਬੀ ਸਾਹਿਬ ਵਾਲੇ ਸਥਾਨ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਵੇਰੇ ਸਵੇਰੇ ਦਾਤਣ ਕਰ ਰਹੇ ਸਨ | ਇਕ ਮੁਗਲ ਸਿਪਾਹੀ ਨੇ ਸਿਖ ਸਿਪਾਹੀ ਦ ਪਹਿਰਾਵਾ ਪਹਿਨ ਕੇ ਗੁਰੂ ਸਾਹਿਬ ਦੇ ਪਿਛੋਂ ਦੀ ਵਾਰ ਕੀਤਾ | ਗੁਰੂ ਸਾਹਿਬ ਨੇ ਝੱਟ ਪਟ ਹੀ ਹਾਲਾਤਾਂ ਨੂੰ ਸਮਝਦੇ ਹੋਇਆਂ ਆਪਣੇ ਹਥ ਵਿਚ ਭਾਂਡੇ ਨਾਲ ਮੁੜ ਕੇ ਉਸ ਦੇ ਸਿਰ ਉਤੇ ਵਾਰ ਕੀਤਾ | ਮੁਗਲ ਸਿਪਾਹੀ ਉਸੇ ਥਾਂ ਤੇ ਮਾਰਿਆ ਗਿਆ | ਗੁਰੂ ਸਾਹਿਬ ਨੇ ਉਸ ਮੁਗਲ ਸਿਪਾਹੀ ਨੂੰ ਨੇੜੇ ਹੀ ਦਫ਼ਨਾਇਆ ਅਤੇ ਆਉਣ ਵਾਲੀ ਸੰਗਤ ਨੂੰ ਉਸਦੀ ਕਬਰ ਤੇ ੫ ੫ ਛਿਤਰ ਮਾਰਨ ਦਾ ਹੁਕਮ ਵੀ ਕੀਤਾ

 
 
 
  ਵਧੇਰੇ ਜਾਣਕਾਰੀ :-
ਗੁਰਦਵਾਰਾ ਸ਼੍ਰੀ ਦਾਤਣਸਰ ਸਾਹਿਬ, ਮੁਕਤਸਰ

ਕਿਸ ਨਾਲ ਸੰਬੰਧਤ ਹੈ :-
 • ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

 • ਪਤਾ :-
  ਮੁਕਤਸਰ
  ਜ਼ਿਲਾ :- ਮੁਕਤਸਰ
  ਰਾਜ :- ਪੰਜਾਬ
  Phone Number :-
   

   
   
  ItihaasakGurudwaras.com