ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   
ItihaasakGurudwaras.com

ਗੁਰਦਵਾਰਾ ਸ਼੍ਰੀ ਮੰਜੀ ਸਾਹਿਬ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਸ਼ਹਿਰ ਵਿਚ ਸਥਿਤ ਹੈ | ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਇਥੇ ਮਾਤਾ ਗੁਜਰੀ ਜੀ, ਮਾਤਾ ਕ੍ਰਿਪਾਲ ਚੰਦ ਅਤੇ ਭਾਈ ਮਖਣ ਸ਼ਾਹ ਨਾਲ ਆਏ ਧਰਮ ਪ੍ਰਚਾਰ ਕਰਦੇ ਹੋਏ ਆਏ | ਗੁਰੂ ਸਾਹਿਬ ਅਮ੍ਰਿਤਸਰ, ਤਰਨ ਤਾਰਨ ਖਡੂਰ ਸਾਹਿਬ ਗੋਇਂਦਵਾਲ ਸਾਹਿਬ, ਸੁਲਤਾਨਪੁਰ ਕਰਤਾਰਪੁਰ ਜਲੰਧਰ ਫ਼ਲਾਹੀ ਫ਼ਗਵਾੜਾ ਹੁੰਦੇ ਹੋਏ ਆਏ | ਗੁਰੂ ਸਾਹਿਬ ਦੇ ਆਉਣ ਦੀ ਖਬਰ ਸੁਣ ਕੇ ਨੇੜੇ ਦੀ ਸੰਗਤ ਦਰਸ਼ਨਾ ਲਈ ਆਉਣ ਲਗੀ | ਗੁਰੂ ਸਾਹਿਬ ਸਵੇਰੇ ਸ਼ਾਮ ਦਿਵਾਨ ਲਗਾਊਣ ਲਗੇ | ਮਾਤਾ ਜੀ ਲੰਗਰ ਦਾ ਪ੍ਰਬੰਧ ਦੇਖਦੇ ਸਨ | ਗੁਰੂ ਸਾਹਿਬ ਨੇ ਇਸ ਸ਼ਹਿਰ ਦਾ ਨਾਮ ਨੀਵੇ ਸ਼ਹਿਰ ਤੋਂ ਬਦਲ ਕੇ ਨਵਾਂ ਸ਼ਹਿਰ ਰ ਖਿਆ | ਗੁਰੂ ਸਾਹਿਬ ਨੇ ਇਥੇ ਖੁਹ ਪੁਟ ਵਾਇਆ, ਜਿਥੋਂ ਪਾਣੀ ਲੰਗਰ ਲਈ ਅਤੇ ਇਸ਼ਨਾਨ ਲਈ ਵਰਤਦੇ ਸੀ

 
 
  ਵਧੇਰੇ ਜਾਣਕਾਰੀ :-
ਗੁਰਦਵਾਰਾ ਸ਼੍ਰੀ ਮੰਜੀ ਸਾਹਿਬ, ਨਵਾਂਸ਼ਹਿਰ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ

  • ਪਤਾ:-
    ਨਵਾਂਸ਼ਹਿਰ
    ਜ਼ਿਲਾ :- ਸ਼ਹੀਦ ਭਗਤ ਸਿੰਘ ਨਗਰ
    ਰਾਜ :- ਪੰਜਾਬ

     

     
     
    ItihaasakGurudwaras.com