ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   
ItihaasakGurudwaras.com

ਗੁਰਦਵਾਰਾ ਸ਼੍ਰੀ ਪੰਜਤੀਰਥ ਸਾਹਿਬ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਤਹਿਸੀਲ ਬੰਗਾ ਦੇ ਪਿੰਡ ਲੜੋਆ ਵਿਚ ਸਥਿਤ ਹੈ | ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇਥੇ ਕਰਤਾਰਪੁਰ ਵਿਖੇ ਮੁਗਲਾਂ ਨਾਲ ਜੰਗ ਤੋਂ ਬਾਦ ਕੀਰਤਪੁਰ ਸਾਹਿਬ ਨੂੰ ਜਾਂਦੇ ਹੋਏ ਆਏ | ਜਦੋਂ ਗੁਰੂ ਸਾਹਿਬ ਪ ਹੁੰਚੇ ਤਾਂ ਸ਼ਾਮ ਦਾ ਸਮਾਂ ਸੀ | ਇਥੇ ਘਣੇ ਜੰਗਲ ਦੇ ਨਾਲ ਪਾਣੀ ਦਾ ਸਰੋਤ ਵੀ ਸੀ | ਇਥੇ ਖੇਡਦਿਆ ਬਚਿਆਂ ਨੇ ਘਰੇ ਜਾ ਕੇ ਦਸਿਆ ਵੀ ਕੋਈ ਮਹਾਂਪੁਰਖ ਆਏ ਨੇ | ਪਿੰਡ ਦੀ ਸੰਗਤ ਨੇ ਆਕੇ ਗੁਰੂ ਸਾਹਿਬ ਦਾ ਆਦਰ ਸਤਿਕਾਰ ਕੀਤਾ | ਗੁਰੂ ਸਾਹਿਬ ਨੇ ਨੇੜੇ ਵਾਲੇ ਸਥਾਨ ਬਾਰੇ ਪੁਛਿਆ, ਤਾਂ ਸੰਗਤ ਨੇ ਦਸਿਆ ਵੀ ਇਹ ਮੁਗਲਾਂ ਦ ਸਥਾਨ ਪੰਜ ਪੀਰ ਹੈ ਅਤੇ ਉਹ ਇਥੇ ਕਿਸੇ ਨੂੰ ਜਾਣ ਨਹੀਂ ਦਿਂਦੇ | ਗੁਰੂ ਸਾਹਿਬ ਨੇ ਉਥੇ ਪੰਜ ਇਟਾਂ ਰਖਕੇ ਕਿਹਾ ਅਜ ਤੋਂ ਇਹ ਸਥਾਨ ਪੰਜ ਤੀਰਥ ਹੈ ਅਤੇ ਜੋ ਵੀ ਇਥੇ ਸ਼ਰਧਾ ਨਾਲ ਆਏ ਗਾ ਉਸ ਦੀਆਂ ਮਨੋ ਕਾਮਨਾਵਾਂ ਪੁਰੀਆਂ ਹੋਣਗੀਆਂ | ਮਹਾਰਾਜਾ ਰਣਜੀਤ ਸਿੰਘ ਜੀ ਨੇ ਇਸ ਸਥਾਨ ਦੀ ਸੇਵਾ ਕਰਵਾਈ

 
 
  ਵਧੇਰੇ ਜਾਣਕਾਰੀ :-
ਗੁਰਦਵਾਰਾ ਸ਼੍ਰੀ ਪੰਜਤੀਰਥ ਸਾਹਿਬ, ਲੜੋਆ

ਕਿਸ ਨਾਲ ਸੰਬੰਧਤ ਹੈ:-
  • ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ,

  • ਪਤਾ :-
    ਪਿੰਡ :- ਲੜੋਆ
    ਤਹਿਸੀਲ :- ਬੰਗਾ
    ਜ਼ਿਲਾ :- ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ)
    ਰਾਜ :- ਪੰਜਾਬ

     

     
     
    ItihaasakGurudwaras.com