ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   
ItihaasakGurudwaras.com

ਗੁਰਦਵਾਰਾ ਸ਼੍ਰੀ ਬਾਉਲੀ ਸਾਹਿਬ ਜ਼ਿਲਾ ਪਟਿਆਲਾ ਦੇ ਪਿੰਡ ਘੁਰਮ ਵਿਚ ਸਥਿਤ ਹੈ | ਇਹ ਪਿੰਡ ਪਟਿਅਲਾ ਪਿਹੋਵਾ ਸੜਕ ਦੇ ਨੇੜੇ ਹੀ ਹੈ | ਇਹ ਸਥਾਨ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਦੇ ਚਰਨ ਛੋ ਪ੍ਰਾਪਤ ਹੈ | ਇਹ ਪਿੰਡ ਰਾਮ ਚੰਦਰ ਜੀ ਦੇ ਮਾਤਾ, ਮਾਤਾ ਕੋਸ਼ਲਿਆ ਜੀ ਦਾ ਵੀ ਜਨਮ ਸਥਾਨ ਹੈ | ਰਾਜਾ ਦਸ਼ਰਥ ਮਾਤਾ ਕੋਸ਼ਲਿਆ ਨੂੰ ਵਿਆਉਣ ਇਥੇ ਹੀ ਆਏ ਸਨ | ਇਸ ਬਾਉਲੀ ਤੇ ਉਹਨਾਂ ਦੀ ਬਾਰਾਤ ਰੁਕੀ ਸੀ ਅਤੇ ਰਾਜਾ ਦਸਰਥ ਵਿਆਉਣ ਪਿੰਡ ਦੇ ਅੰਦਰ ਗਏ ਸਨ | ਇਹ ਬਾਉਲੀ ਰਾਮ ਚੰਦਰ ਜੀ ਦੇ ਨਾਨਾ ਜੀ ਰਾਜਾ ਕੋਹ ਰਾਮ ਨੇ ਬਣਵਾਈ ਸੀ | ਪੁਰਾਣੇ ਸਮੇਂ ਵਿਚ ਇਸ ਪਿੰਡ ਦਾ ਨਾਮ ਵੀ ਰਾਜਾ ਕੋਹ ਰਾਮ ਦੇ ਨਾਮ ਤੇ ਕੋਹਰਾਮ ਹੀ ਸੀ | ਪਰ ਮੁਗਲਾਂ ਦੇ ਰਾਜ ਵਖਤ ਉਹਨਾ ਨੇ ਇਸ ਪਿੰਡ ਦਾ ਨਾਮ ਬਦਲ ਕੇ ਘੁਰਮ ਰਖ ਦਿਤਾ ਕਿਉਂਕੇ ਉਹ ਰਾਮ ਅਖਰ ਨਹੀਂ ਬੋਲ ਦੇ | ਪੀਰ ਭੀਖਣ ਸ਼ਾਹ ਜੀ ਇਸੇ ਬਾਉਲੀ ਤੇ ਰਹਿੰਦੇ ਸਨ | ਪਿੰਡ ਦੇ ਅੰਦਰ ਪੀਰ ਜੀ ਦੇ ਨਾਮ ਤੇ ਬਹੁਤ ਵਡੀ ਮਸਜਿਦ ਬਣੀ ਹੋਈ ਹੈ |ਪੀਰ ਜੀ ਹਮੇਸ਼ਾ ਹੀ ਨਮਾਜ ਮਕੇ ਵਲ ਨੂੰ ਮੂੰਹ ਕਰਕੇ ਅਦਾ ਕਰਦੇ ਸਨ | ਜਿਸ ਦਿਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਪਟਨਾ ਸਾਹਿਬ ਵਿਖੇ ਹੋਇਆ ਤਾਂ ਪੀਰ ਜੀ ਨੇ ਨਮਾਜ ਉਲਟੇ ਪਾਸੇ ਪਟਨਾ ਸਾਹਿਬ ਵਲ ਨੂੰ ਮੂੰਹ ਕਰਕੇ ਅਦਾ ਕੀਤੀ | ਜਦੋਂ ਉਹਨਾਂ ਦੇ ਸੇਵਕਾਂ ਨੇ ਇਸਦਾ ਕਾਰਣ ਪੁਛਿਆ ਤਾਂ ਉਹਨਾਂ ਨੇ ਦਸਿਆ ਕੇ ਅਜ ਮੁਹਮਦ ਜੀ ਨੇ ਦੁਬਾਰਾ ਜਨਮ ਲਿਆ ਹੈ | ਸੋ ਮੈ ਉਹਨਾਂ ਵਲ ਪਿਠ ਕਰਕੇ ਨਮਾਜ ਕੀਂਵੇ ਅਦਾ ਕਰ ਸਕਦਾਂ ਹਾਂ | ਸੇਵਕਾਂ ਨੂੰ ਯਕੀਨ ਨਾ ਆਇਆ ਤਾਂ ਪੀਰ ਜੀ ਉਹਨਾਂ ਨੂੰ ਲੈਕੇ ਪਟਨਾ ਸਾਹਿਬ ਗਏ ਅਤੇ ਬਾਲ ਗੋਬਿੰਦ ਰਾਏ ਜੀ ਦੇ ਦਰਸ਼ਨ ਕਰਕੇ ਵਾਪਿਸ ਆਏ | ਦੂਸਰੀ ਵਾਰ ਪੀਰ ਜੀ ਪਿੰਡ ਲਖਨੌਰ ਸਹਿਬ ਜੋ ਕੇ ਮਾਤਾ ਗੁਜਰੀ ਜੀ ਦਾ ਜਨਮ ਅਸਥਾਨ ਹੈ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਨਾਨਕਾ ਘਰ ਵੀ ਉਥੇ ਗੁਰੂ ਸਾਹਿਬ ਨੂੰ ਮਿਲਣ ਗਏ | ਗੁਰੂ ਸਾਹਿਬ ਪਟਨਾ ਸਾਹਿਬ ਤੋਂ ਚਲ ਕੇ ਆਨੰਦਪੁਰ ਸਾਹਿਬ ਨੂੰ ਜਾਂਦੇ ਹੋਏ ਇਥੇ ਰੁਕੇ ਸੀ | ਬਾਲ ਗੋਬਿੰਦ ਰਾਏ ਜੀ ਨੇ ਪੀਰ ਜੀ ਨੂੰ ਕਿਹਾ ਹੁਣ ਤੁਸੀਂ ਨਾ ਆਇਉ ਹੁਣ ਅਸੀਂ ਆਵਾਂਗੇ | ਸੋ ਆਪਣੇ ਬਚਨ ਪੂਰੇ ਕਰਦੇ ਹੋਏ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਆਪ ਇਥੇ ਪੀਰ ਭੀਖਣ ਸ਼ਾਹ ਨੂੰ ਮਿਲਣ ਇਥੇ ਆਏ

 
ਗੁਰਦਵਾਰਾ ਸਾਹਿਬ ਗੂਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦਵਾਰਾ ਸ਼੍ਰੀ ਬਾਉਲੀ ਸਾਹਿਬ, ਘੁਰਮ

ਕਿਸ ਨਾਲ ਸੰਬੰਧਤ ਹੈ :-
 • ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ

 • ਪਤਾ :-
  ਪਿੰਡ :- ਘੁਰਮ
  ਜ਼ਿਲਾ :- ਪਟਿਆਲਾ
  ਰਾਜ :- ਪੰਜਾਬ
   

   
   
  ItihaasakGurudwaras.com