ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   
ItihaasakGurudwaras.com

ਗੁਰਦਵਾਰਾ ਸ਼੍ਰੀ ਦੂਖਨਿਵਾਰਨ ਸਾਹਿਬ ਸ਼ਹਿਰ ਪਟਿਆਲਾ ਵਿਚ ਸਥਿਤ ਹੈ | ਪੁਰਾਣੇ ਪਿੰਡ ਲਹਿਲ ਦੀ ਜੂਹ ਵਿਚ ਸਰਹਿੰਦ ਵਾਲੀ ਸੜਕ ਤੇ ਸ਼ੁਸੋਬਿਤ ਇਹ ਸਥਾਨ ਹੁਣ ਪਟਿਆਲਾ ਸ਼ਹਿਰ ਵਿਚ ਹੈ | ਪਿੰਡ ਲਹਿਲ ਦਾ ਰਹਿਣ ਵਾਲਾ ਇਕ ਭਾਈ ਭਾਗ ਰਾਮ ਝਿਉਰ ਸ਼੍ਰੀ ਗੁਰੂ ਤੇਗ ਬਹਦਰ ਸਾਹਿਬ ਜੀ ਨੂੰ ਸੈਫ਼ਾਬਾਦ (ਬਹਾਦਰਗੜ ) ਮਿਲਣ ਗਿਆ | ਸ਼੍ਰੀ ਗੁਰੂ ਤੇਗਬਹਾਦਰ ਸਹਿਬ ਜੀ ਸ਼ਹੀਦੀ ਯਾਤਰਾ ਦੇ ਦੋਰਾਨ ਸ਼੍ਰੀ ਆਨੰਦਪੁਰ ਸਹਿਬ ਤੋਂ ਚਲਕੇ ਸੈਫ਼ਾ ਬਦ ਪਹੁੰਚੇ | ਭਾਗ ਰਾਮ ਨੇ ਬੇਨਤੀ ਕੀਤੀ ਕੇ ਗੁਰੂ ਸਾਹਿਬ ਉਹਨਾਂ ਦੇ ਪਿੰਡ ਵੀ ਚਰਨ ਪਾਉਣ ਤਾਂ ਕੇ ਉਹਨਾਂ ਦੇ ਪਿੰਡ ਦੇ ਲੋਕ ਇਕ ਭਿਆਨਕ ਬੀਮਾਰੀ ਤੋਂ ਛੁਟਕਾਰਾ ਪਾਉਣ ਜਿਹੜੀ ਉਹਨਾਂ ਦੇ ਪਿੰਡ ਵਿਚ ਫ਼ੈਲੀ ਹੋਈ ਸੀ | ਉਸ ਦੀ ਬੇਨਤੀ ਸਵਿਕਾਰ ਕਰਕੇ ਗੁਰੂ ਸਾਹਿਬ ਇਥੇ ਆਏ ਅਤੇ ਢਾਬ ਦੇ ਕਿਨਾਰੇ ਬੋਹੜ ਦੇ ਦਰਖਤ ਹੇਠ ਬੈਠ ਗਏ ਅਤੇ ਢਾਬ ਦੇ ਜਲ ਵਿਚ ਚਰਨ ਧੋਤੇ | ਗੁਰੂ ਸਾਹਿਬ ਨੇ ਹੁਕਮ ਕੀਤਾ ਕੇ ਇਥੇ ਇਕ ਥੜਾ ਬਣਾਉ, ਲੰਗਰ ਚਲਾਉ ਅਤੇ ਇਸ ਜਲ ਵਿਚ ਜੋ ਬਸੰਤ ਪੰਚਮੀ ਵਾਲੇ ਦਿਨ ਇਸ਼ਨਾਨ ਕਰੇਗਾ ਉਸਨੂੰ ਸਭ ਤੀਰਥਾਂ ਦਾ ਫ਼ਲ ਪ੍ਰਾਪਤ ਹੋਵੇਗਾ | ਨਾਲ ਹੀ ਗੁਰੂ ਸਾਹਿਬ ਨੇ ਬਚਨ ਕੀਤਾ ਇਥੇ ਬਹੁਤ ਆਬਾਦੀ ਹੋਏਗੀ ਅਤੇ ਰੋਣਕਾਂ ਲਗਿਆ ਕਰਨਗੀਆਂ

 
ਗੁਰਦਵਾਰਾ ਸਾਹਿਬ ਗੂਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦਵਾਰਾ ਸ਼੍ਰੀ ਦੂਖਨਿਵਾਰਨ ਸਾਹਿਬ, ਪਟਿਆਲਾ

ਕਿਸ ਨਾਲ ਸੰਬੰਧਤ ਹੈ :-
 • ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ

 • ਪਤਾ :-
  ਸਰਹਿੰਦ ਸੜਕ
  ਜ਼ਿਲਾ :- ਪਟਿਆਲਾ
  ਰਾਜ :- ਪੰਜਾਬ
  ਫ਼ੋਨ ਨੰਬਰ :-0091-175-2226941, 2355482
   

   
   
  ItihaasakGurudwaras.com