ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   
ItihaasakGurudwaras.com

ਗੁਰੂਦਵਾਰਾ ਸ਼੍ਰੀ ਮੋਤੀ ਸਾਹਿਬ ਪਟਿਆਲਾ ਸ਼ਹਿਰ ਵਿਚ ਸਥਿਤ ਹੈ | ਇਹ ਪਵਿੱਤਰ ਗੁਰੂ ਅਸਥਾਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਅੰਤਮ ਚਰਣ ਕੰਵਲ ਪੁਸਣੀ ਯਾਤਰਾ ਦੀ ਪਵਿੱਤਰ ਚਰਣ ਦੀ ਧੁਰ ਦੀਪੁਰ ਨੂਰ ਯਾਦਗਾਰ ਹੈ ਜਦ ਆਪ ਜੀ ਨੇ ਇਥੋਂ ਦਿੱਲੀ ਜਾ ਕੇ ਪਵਿੱਤਰ ਸੀਸ ਨੂੰ ਆਪਣੇ ਨਿਤਾਣੇ ਨਿਮਾਣੇ ਸੇਵਕਾਂ ਦੀ ਪ੍ਰਾਨ ਰਖਿਆ ਕਰਨ ਹਿੱਤ ਨਿਛਾਵਰ ਕਰਕੇ ਔਰੰਗਜੇਬੀ ਜੁਲਮ ਹੜ ਨੂੰ ਬਨ ਲਾਇਆ ਸੀ। ੧੧ ਹਾੜ ਸੰ: ੧੭੩੨ ਈ: ਨੂੰ ਸ਼੍ਰੀ ਸਤਿਗੁਰੂ ਜੀ ਪਾਤਸ਼ਾਹੀ ੯ ਦੀਵਾਨ ਮਤੀ ਰਾਮ ਭਾਈ ਗੁਰਦਿੱਤਾ ਬੁੱਢੇ ਕੇ ਭਾਈ ਦਿਆਲਾ ਜੀ ਭਾਈ ਉਦਾ ਰਾਠੋਰ, ਭਾਈ ਜੈਤਾ (ਜਿਉਣ ਸਿੰਘ ਮਜਬੀ) ਆਦਿ ਸਿਦਕੀ ਸਿੱਖਾਂ ਸਮੇਤ ਸ਼੍ਰੀ ਅਨੰਦਪੁਰ ਸਾਹਿਬ ਤੋਂ ਸਵਾਰ ਹੋ ਕੇ ਕੀਰਤਪੁਰ, ਭਗਤਗੜ੍ਹ, ਰੋਪੜ, ਮਕਾਰ, ਕਬੂਲਪੁਰ, ਕਨਹੇੜੀ ਆਦਿਕ ਪਿੰਡਾ ਵਿੱਚ ਉੱਤਰ ਕੇ ਅਨੇਕ ਪਤਿਤਾਂ ਨੂੰ ਆਤਮਕ ਕਲਿਆਣ ਬ੍ਰਹਮ ਗਿਆਨ ਦਾ ਮਹਾਦਾਨ ਬਖਸਦੇ ਹੋਏ ਆਪਣੇ ਮੁਰੀਦ ਸੈਫ ਅਲੀ ਖਾਂ ਦੇ ਪ੍ਰੇਮ ਦੇ ਖਿੱਚ ਹੋਏ। ੬ ਹਾੜ ਜਿੱਥੇ ਗੁਰੂਦਵਾਰਾ ਸਾਹਿਬ ਬਹਾਦਰਗੜ੍ਹ (ਸੈਫਾਬਾਦ) ਹੈ ਵਿੱਚ ਆ ਬਿਰਾਜੇ। ਤਿੰਨ ਮਹੀਨੇ ਬੜੇ ਪ੍ਰੇਮ ਭਗਤੀ ਭਾਵ ਨਾਲ ਸੈਫ ਅਲੀ ਖਾਂ ਨੇ ਸੇਵਾ ਲਾਭ ਪ੍ਰਾਪਤ ਕੀਤਾ। ਆਪ ਚੋਪਾਸੇ ਦੇ ਤਿੰਨ ਮਹੀਨੇ ਇਥੇ ਰਹਿ ਕੇ ਨਾਮ ਦਾਨ ਇਸਨਾਨ ਤੇ ਕਾਮਨਾ ਪੂਰਨ ਹੋਣ ਦਾ ਵਰ ਬਖਸਕੇ ੧੭ ਅਸੂ ਨੂੰ ਆਪ ਵਿਦਾ ਹੋ ਕੇ ਕਾਇਮਪੁਰ ਬਿਲਾਸਪੁਰ ਦੇ ਵਿਚਕਾਰ ਜਿਥੇ ਗੁਰੂਦਵਾਰਾ ਸਾਹਿਬ ਮੋਤੀ ਬਾਗ ਹੈ ਆਰਾਮ ਫੁਰਮਾਇਆ ਉਸ ਤੋਂ ਪਿਛੋ ਸਮਾਨੇ ਮੁਹੰਮਦ ਬਖਸ਼ ਦਿ ਹਵੇਲੀ ਵਿਚ ਕਈ ਦਿਨ ਪਠਾਣ ਦੇ ਪ੍ਰੇਮ ਵਸ ਹੋ ਕੇ ਦਰਸ਼ਨ ਦਿਤੇ ਫੈਰ ਚੀਕੇ, ਕੈਥਲ ਜੀਂਦ ਆਦਿਕ ਨਗਰਾਂ ਵਿਚੋਂ ਹੋਕੇ ਬੇਅੰਤ ਪ੍ਰੇਮ ਦੇ ਪਿਆਸੇ ਚਾਤ੍ਰਿਕਾ ਨੂੰ ਸਤਿਨਾਮ ਰੂਪੀ ਉਪਦੇਸ਼ ਬਖਸਕੇ ਤ੍ਰਿਪਤ ਕਰਦੇ ਹੋਏ ਆਗਰੇ ਵਿਚ ਗ੍ਰਿਫਤਾਰੀ ਦਿੱਤੀ। ੧੩ ਮੱਘਰ ਸੁਦੀ ਪੰਚਮੀ ਸੰ: ੧੭੩੨ ਈ: ਗੁਰਵਾਰ ਨੂੰ ਪਹਿਰ ਦਿਨੇ-ਰੜੇ ਆਪ ਜੀਓ ਧਰਮ ਹੇਤ ਸਾਕਾ ਕਰ ਦਿਖਾਇਆ।

ਤਸਵੀਰਾਂ ਲਈਆਂ ਗਈਆਂ :- ੧੪ ਫ਼ਰਵਰੀ, ੨੦੦੯.
 
ਗੁਰੂਦਵਾਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰੂਦਵਾਰਾ ਸ਼੍ਰੀ ਮੋਤੀ ਸਾਹਿਬ

ਕਿਸ ਨਾਲ ਸੰਬੰਧਤ ਹੈ :-
 • ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ

 • ਪਤਾ :-
  ਪਟਿਆਲਾ
  ਜ਼ਿਲਾ :- ਪਟਿਆਲਾ
  ਰਾਜ :- ਪੰਜਾਬ.
  ਫ਼ੋਨ ਨੰਬਰ :-
   

   
   
  ItihaasakGurudwaras.com