ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   
ItihaasakGurudwaras.com

ਗੁਰਦਵਾਰਾ ਸ਼੍ਰੀ ਪਾਤਸ਼ਾਹੀ ਪਹਿਲੀ ਛੇਵੀਂ ਅਤੇ ਨੌਵੀਂ ਸਾਹਿਬ ਜ਼ਿਲਾ ਪਟਿਆਲਾ, ਤਹਿਸੀਲ ਸਮਾਣਾ ਦੇ ਪਿੰਡ ਕਮਾਲਪੁਰ ਵਿਚ ਸਥਿਤ ਹੈ | ਇਹ ਸਥਾਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ, ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨ ਛੋ ਪ੍ਰਾਪਤ ਹੈ | ਸ਼੍ਰੀ ਗੁਰੂ ਨਾਨਕ ਦੇਵ ਜੀ ਇਸ ਪਿੰਡ ਆਏ ਅਤੇ ਬਾਹਰ ਵਲ ਬੈਠ ਗਏ ਪਰ ਪਿੰਡ ਵਾਲਿਆਂ ਨੇ ਕੋਈ ਧਿਆਨ ਦਿੱਤਾ ਤਾਂ ਗੁਰੂ ਸਾਹਿਬ ਉੱਸ ਸਥਾਨ ਤੋਂ ਉਠਕੇ ਇਸ ਸਥਾਨ ਤੇ ਆ ਗਏ | ਉਹਨਾਂ ਦਿਨਾਂ ਵਿਚ ਇਥੇ ਢਾਬ ਤੇ ਇਕ ਸਾਧੂ ਰਹਿੰਦਾ ਹੂੰਦਾ ਸੀ | ਗੁਰੂ ਸਾਹਿਬ ਨੇ ਉਸ ਕੋਲ ਰੁਕ ਕੇ ਕੁਝ ਦਿਨ ਆਰਾਮ ਕੀਤਾ | ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੀ ਆਪਣੀ ਮਾਲਵਾ ਯਾਤਰਾ ਦੇ ਦੋਰਾਨ ਆਏ ਅਤੇ ਇਸ ਧਰਤੀ ਨੂੰ ਭਾਗ ਲਾਏ

 
ਗੁਰਦਵਾਰਾ ਸਾਹਿਬ ਗੂਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦਵਾਰਾ ਸ਼੍ਰੀ ਪਾਤਸ਼ਾਹੀ ਪਹਿਲੀ ਛੇਵੀਂ ਅਤੇ ਨੌਵੀਂ ਸਾਹਿਬ, ਕਮਾਲਪੁਰ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ
  • ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ
  • ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ

  • ਪਤਾ :-
    ਪਿੰਡ :- ਕਮਾਲਪੁਰ
    ਤਹਿਸੀਲ :- ਸਮਾਣਾ
    ਜ਼ਿਲਾ :- ਪਟਿਆਲਾ
    ਰਾਜ :- ਪੰਜਾਬ
     

     
     
    ItihaasakGurudwaras.com