ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   
ItihaasakGurudwaras.com

ਗੁਰੂਦਵਾਰਾ ਸ਼੍ਰੀ ਰੋਹਟਾ ਸਾਹਿਬ ਜ਼ਿਲਾ ਪਟਿਆਲਾ, ਤਹਿਸੀਲ ਨਾਭਾ ਦੇ ਪਿੰਡ ਰੋਹਟਾ ਵਿਚ ਸਥਿਤ ਹੈ | ਇਸ ਅਸਥਾਨ ਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਸੰਨ ੧੬੬੫ ਵਿੱਚ ਪਹੁੰਚੇ ਸਨ । ਗੁਰੂ ਸਾਹਿਬ ਦੇ ਨਾਲ ਉਹਨਾਂ ਦਾ ਪਰਿਵਾਰ ਅਤੇ ਹੋਰ ਗੁਰਸਿੱਖ ਵੀ ਸਨ । ਇਸ ਲਈ ਇਹ ਅਸਥਾਨ ਮਾਤਾ ਨਾਨਕੀ ਜੀ ਅਤੇ ਮਾਤਾ ਗੁਜਰੀ ਜੀ ਦੀ ਚਰਨ ਛੋਹ ਪ੍ਰਾਪਤ ਅਸਥਾਨ ਵੀ ਹੈ । ਗੁਰੂ ਸਾਹਿਬ ਉਸ ਸਮੇਂ ਪੂਰਬ ਦੇਸ਼ ਵੱਲ ਤੀਰਥ ਰਟਨ ਕਰਦੇ ਜਾ ਰਹੇ ਸਨ । ਜਦੋਂ ਗੁਰੂ ਸਾਹਿਬ ਇਥੇ ਪਹੁੰਚੇ ਤਾਂ ਪਹਿਲੀ ਰਾਤ ਨਗਰ ਵਾਸੀਆਂ ਨੂੰ ਜੀ ਦੇ ਆਉਣ ਦਾ ਪਤਾ ਹੀ ਨਹੀ ਲੱਗਿਆ । ਅਗਲੇ ਦਿਨ ਗੁਰੂ ਸਾਹਿਬ ਨੇ ਪਾਲੀਆ ਨੂੰ ਪੁੱਛਿਆ ਕਿ ਭਾਈ ਇਥੇ ਕੋਈ ਗੁਰਸਿੱਖਾਂ ਦਾ ਘਰ ਹੈ । ਤਾ ਪਾਲੀਆ ਨੇ ਦੱਸਿਆ ਕਿ ਹਾਂ ਰੋਹਟੇ ਪਿੰਡ ਗੁਰਸਿੱਖਾਂ ਦਾ ਘਰ ਹੈ। ਗੁਰੂ ਸਾਹਿਬ ਦੇ ਕਹਿਣ ਤੇ ਪਾਲੀਆ ਨੇ ਭਾਈ ਝੰਡਾ ਜੀ ਦੇ ਘਰ ਸਨੇਹਾ ਪਹੁਚਾਇਆ ਭਾਈ ਝੰਡਾ ਜੀ ਆਪਣੇ ਪਿਤਾ ਜੀ ਸਮੇਤ ਕੁਝ ਪ੍ਰਸ਼ਾਦ ਲੈ ਕੇ ਗੁਰੂ ਸਾਹਿਬ ਨੂੰ ਮਿਲਣ ਆਏ । ਗੁਰੂ ਸਾਹਿਬ ਨੇ ਪ੍ਰਸ਼ਾਦ ਛਕਿਆ ਅਤੇ ਉਹਨਾ ਨੂੰ ਕੀਰਤਨ ਕਰਨ ਲਈ ਕਿਹਾ । ਭਾਈ ਝੰਡਾ ਜੀ ਤੇ ਉਹਨਾ ਦੇ ਪਿਤਾ ਜੀ ਨੇ ਕੀਰਤਨ ਕੀਤਾ ਗੁਰੂ ਸਾਹਿਬ ਬਹੁਤ ਪ੍ਰਸੰਨ ਹੋਏ । ਉਪਰੰਤ ਭਾਈ ਝੰਡਾ ਜੀ ਨੇੜੇ ਪਿੰਡਾ ਰੋਹਟਾ, ਰੋਹਟੀ ਖਾਸ, ਰੋਹਟੀ ਮੋੜਾਂ, ਆਦਿ ਤੋਂ ਕੁਝ ਲੋਕਾਂ ਨੂੰ ਪਰੇਰ ਕੇ ਗੁਰੂ ਸਾਹਿਬ ਕੋਲ ਲੈ ਕੇ ਆਏ । ਸ਼ਾਮ ਨੂੰ ਫੇਰ ਦਿਵਾਨ ਸਜਿਆ। ਗੁਰੂ ਸਾਹਿਬ ਤੋਂ ਕਈ ਪਰਿਵਾਰਾਂ ਨੇ ਗੁਰਸਿੱਖੀ ਧਰਨਾ ਕੀਤੀ । ਇਹ ਵੀ ਸਚਾਈ ਹੈ ਕਿ ਇਹਨਾ ਪਿੰਡਾ ਵਿੱਚੋ ਜਿਆਦਾ ਲੋਕਾ ਨੇ ਆਉਣਾ ਨਹੀ ਕੀਤਾ ਕਿਉਕਿ ਉਸ ਸਮੇਂ ਇਹ ਇਲਾਕਾ ਸੂਬਾ ਸਰਹਿੰਦ ਦੇ ਅਧੀਨ ਹੋਣ ਕਰਕੇ ਇਥੇ ਮੁਸਲਮਾਨਾ ਦਾ ਕਾਫੀ ਜੋਰ ਸੀ ਤੇ ਇਸ ਇਲਾਕੇ ਦੇ ਲੋਕ ਆਪਣਾ ਧਰਮ ਕਰਮ ਕਰਦੇ ਉਹਨਾ ਦਾ ਡਰ ਮੰਨਦੇ ਸਨ । ਤੀਸਰੇ ਦਿਨ ਗੁਰੂ ਸਾਹਿਬ ਅੱਗੇ ਰਾਮਗੜ੍ਹ ਬੋੜਾ, ਗੁਣੀਕੇ ਆਦਿ ਪਿੰਡ ਵੱਲ ਚਲੇ ਗਏ ।

ਤਸਵੀਰਾਂ ਲਈਆਂ ਗਈਆਂ :- ੧੫ ਅਪ੍ਰੈਲ, ੨੦੧੧.
 
ਗੁਰੂਦਵਾਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰੂਦਵਾਰਾ ਸ਼੍ਰੀ ਰੋਹਟਾ ਸਾਹਿਬ

ਕਿਸ ਨਾਲ ਸੰਬੰਧਤ ਹੈ :-
 • ਸ਼੍ਰੀ ਗੁਰੂ ਤੇਗ ਬਹਾਦਰ ਜੀ
 • ਮਾਤਾ ਗੁਜਰੀ ਜੀ

 • ਪਤਾ :-
  ਪਿੰਡ :- ਰੋਹਟਾ
  ਤਹਿਸੀਲ :- ਨਾਭਾ
  ਜ਼ਿਲਾ :- ਪਟਿਆਲਾ
  ਰਾਜ :- ਪੰਜਾਬ
  ਫ਼ੋਨ ਨੰਬਰ :-
   

   
   
  ItihaasakGurudwaras.com