ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   
ItihaasakGurudwaras.com

ਗੁਰਦਵਾਰਾ ਸ਼੍ਰੀ ਭਾਈ ਜੈਤਾ ਜੀ ਸਾਹਿਬ ਜ਼ਿਲਾ ਰੋਪੜ ਦੇ ਸ਼ਹਿਰ ਅਨੰਦਪੁਰ ਸਾਹਿਬ ਵਿਚ ਸਥਿਤ ਹੈ | ਜਦੋਂ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਗੁ. ਸੀਸਗੰਜ ਚਾਂਦਨੀ ਚੌਕ ਦਿੱਲੀ ਵਾਲੇ ਸਥਾਨ ਤੇ ੧੧ ਨਵੰਬਰ ੧੬੭੫ ਈ: ਨੂੰ ਸ਼ਹੀਦ ਕੀਤੇ ਗਏ ਤਾਂ ਸਤਿਗੁਰਾਂ ਦਾ ਪਵਿੱਤਰ ਸੀਸ ਉਥੋਂ ਭਾਈ ਜੈਤਾ ਜੀ ਸ਼੍ਰੀ ਅਨੰਦਪੁਰ ਸਾਹਿਬ ਲੈ ਆਏ | ਉਹਨਾਂ ਦੇ ਪਵਿੱਤਰ ਧੜ ਨੂੰ ਭਾਈ ਲੱਖੀ ਸ਼ਾਹ ਵਣਜਾਰਾ ਅਪਣੇ ਘਰ ਲੈ ਗਏ । ਮੁਗਲ ਰਾਜ ਹੋਣ ਕਰਕੇ ਸਮੁਹਿਕ ਤੋਰ ਤੇ ਸੰਸਕਾਰ ਕਰਨਾ ਅਸਾਨ ਨਹੀਂ ਸੀ | ਗੁਰਦਵਾਰਾ ਸ਼੍ਰੀ ਰਕਾਬਗੰਜ ਸਾਹਿਬ ਵਾਲੇ ਸਥਾਨ ਉਹਨਾਂ ਨੇ ਚਿਖਾ ਰਚ ਘਰ ਨੂੰ ਅਗਨੀ ਭੇਟ ਕਰ ਰਾਤ ਵੇਲੇ ਧੜ ਦਾ ਸੰਸਕਾਰ ਕਰ ਦਿਤਾ | ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸੀਸ ਦਾ ਸੰਸਕਾਰ ਕੀਤਾ | ਇਥੇ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਜੈਤਾ ਜੀ ਨੂੰ ਰੰਗ ਰੇਟਾ ਗੁਰੂ ਕੇ ਬੇਟਾ ਕਹਿਕੇ ਨਿਵਾਜਿਆ ਅਤੇ ਉਹਨਾਂ ਨੂੰ ਸਿੰਘ ਸਜਾ ਕੇ ਭਾਈ ਜੀਵਨ ਸਿੰਘ ਬਣਾ ਦਿਤਾ |

 
 
  ਵਧੇਰੇ ਜਾਣਕਾਰੀ :-
ਗੁਰਦਵਾਰਾ ਸ਼੍ਰੀ ਭਾਈ ਜੈਤਾ ਜੀ ਸਾਹਿਬ, ਅਨੰਦਪੁਰ ਸਾਹਿਬ

ਕਿਸ ਨਾਲ ਸੰਬੰਧਤ ਹੈ:-
  • ਭਾਈ ਜੈਤਾ ਜੀ (ਭਾਈ ਜੀਵਨ ਸਿੰਘ )

  • ਪਤਾ :-
    ਅਨੰਦਪੁਰ ਸਾਹਿਬ
    ਜ਼ਿਲਾ :- ਰੋਪੜ
    ਰਾਜ :- ਪੰਜਾਬ
     

     
     
    ItihaasakGurudwaras.com