ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   
ItihaasakGurudwaras.com

ਗੁਰਦਵਾਰਾ ਸ਼੍ਰੀ ਅਟਕ ਸਾਹਿਬ ਜ਼ਿਲਾ ਰੋਪੜ ਤਹਿਸੀਲ ਮੋਰਿੰਡਾ ਦੇ ਪਿੰਡ ਸਹੇੜੀ ਵਿਚ ਸਥਿਤ ਹੈ | ਇਸ ਸਥਾਨ ਨੂੰ ਸ਼੍ਰੀ ਭਿਆਨਕ ਰਾਤ ਦੀ ਚੀਸ ਦੇ ਨਾਮ ਨਾਲ ਵੀ ਜਾਣਦੇ ਹਨ | ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਪਰਿਵਾਰ ਨੇ ਸ਼੍ਰੀ ਅਨੰਦਪੁਰ ਸਾਹਿਬ ਦਾ ਕਿਲਾ ਛਡਿਆ ਤਾਂ ਸਰਸਾ ਨਦੀ ਦੇ ਕੰਡੇ ਤੇ ਸਥਿਤ ਗੁਰਦਵਾਰਾ ਸ਼੍ਰੀ ਪਰਿਵਾਰ ਵਿਛੋੜੇ ਸਾਹਿਬ ਵਾਲੇ ਸਥਾਨ ਤੇ ਇਕ ਦੁਸਰੇ ਤੋਂ ਵਿਛੜ ਗਏ | ਵਿਛਣ ਤੋਂ ਬਾਅਦ ਮਾਤਾ ਗੁਜਰੀ, ਸਾਹਿਬਜਾਦਾ ਜੋਰਾਵਰ ਸਿੰਘ ਜੀ ਅਤੇ ਸਾਹਿਬਜਾਦਾ ਫ਼ਤਿਹ ਸਿੰਘ ਜੀ ਗੰਗੂ ਰਸੋਈਏ ਦੇ ਨਾਲ ਉਸਦੇ ਪਿੰਡ ਸਹੇੜੀ ਆ ਗਏ | ਰਾਤ ਨੂੰ ਗੰਗੂ ਨੇ ਮਾਤਾ ਜੀ ਦੀ ਮੋਹਰਾਂ ਨਾਲ ਭਰੀ ਖੁਰਜੀ ਚੋਰੀ ਕਰ ਲਈ ਅਤੇ ਆਪ ਰੋਲਾ ਪਾ ਦਿਤਾ | ਮਾਤਾ ਜੀ ਨੇ ਕਿਹਾ ਤੂੰ ਮੋਹਰਾਂ ਰਖ ਲੈ ਪਰ ਰੋਲਾ ਨਾ ਪਾ | ਇਹ ਸੁਣ ਕੇ ਗੰਗੂ ਗੁਸੇ ਹੋ ਗਿਆ ਅਤੇ ਕਹਿਣ ਲਗਾ ਕੇ ਮੈਂ ਤੁਹਾਨੂੰ ਪਨਾਹ ਦਿਤੀ ਅਤੇ ਤੁਸੀਂ ਮੇਰੇ ਤੋ ਹੀ ਇਲਜਾਮ ਲਗਾ ਰਹੇ ਹੋ | ਇਨਾਮ ਦੇ ਲਾਲਚ ਵਿਚ ਗੰਗੂ ਮੋਰਿੰਡੇ ਦੇ ਕੋਤਵਾਲ ਕੋਲ ਗਿਆ ਅਤੇ ਮਾਤਾ ਜੀ ਅਤੇ ਸਾਹਿਬ ਜਾਦਿਆਂ ਦੀ ਖਬਰ ਉਸਨੂੰ ਦੇ ਦਿਤੀ | ਦੁਸਰੇ ਦਿਨ ਗੰਗੂ ਨੇ ਮਾਤਾ ਜੀ ਅਤੇ ਸਾਹਿਬਜਾਦਿਆਂ ਨੂੰ ਗੁਰਦਵਾਰਾ ਸ਼੍ਰੀ ਰਥ ਸਾਹਿਬ ਵਾਲੇ ਸਥਾਨ ਤੇ ਮੋਰਿੰਡਾ ਪੁਲਸ ਦੇ ਹਵਾਲੇ ਕਰ ਦਿਤਾ |

 
 
  ਵਧੇਰੇ ਜਾਣਕਾਰੀ :-
ਗੁਰਦਵਾਰਾ ਸ਼੍ਰੀ ਅਟਕ ਸਾਹਿਬ, ਸਹੇੜੀ

ਕਿਸ ਨਾਲ ਸੰਬੰਧਤ ਹੈ :-
  • ਮਾਤਾ ਗੁਜਰੀ
  • ਸਾਹਿਬਜਾਦਾ ਜੋਰਾਵਰ ਸਿੰਘ ਜੀ
  • ਸਾਹਿਬਜਾਦਾ ਫ਼ਤਿਹ ਸਿੰਘ ਜੀ

  • ਪਤਾ :-
    ਪਿੰਡ :- ਸਹੇੜੀ
    ਤਹਿਸੀਲ :- ਮੋਰਿੰਡਾ
    ਜ਼ਿਲਾ :- ਰੋਪੜ
    ਰਾਜ :- ਪੰਜਾਬ
     

     
     
    ItihaasakGurudwaras.com