ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   
ItihaasakGurudwaras.com

ਗੁਰਦਵਾਰਾ ਸ਼੍ਰੀ ਭੋਰਾ ਸਾਹਿਬ ਜ਼ਿਲਾ ਰੋਪੜ ਦੇ ਸ਼ਹਿਰ ਸ਼੍ਰੀ ਆਨੰਦਪੁਰ ਸਾਹਿਬ ਵਿਚ ਸਥਿਤ ਹੈ | ਇਸ ਸਥਾਨ ਦੇ ਅੰਦਰ ਚਾਰ ਇਤਿਹਾਸਕ ਸਥਾਨ ਸਥਿਤ ਹਨ |

  • ਗੁਰਦਵਾਰਾ ਸ਼੍ਰੀ ਗੁਰੂ ਕੇ ਮਹਿਲ ਸਾਹਿਬ :- ਸ਼੍ਰੀ ਗੁਰੂ ਤੇਗਬਹਾਦਰ ਸਾਹਿਬ ਨੇ ਪਿੰਡ ਮਖੋਵਾਲ ਦੀ ਇਹ ਜਮੀਨ ਬਿਲਾਸਪੁਰ ਦੇ ਰਾਜੇ ਦੀ ਵਿਧਵਾ ਗੁਲਾਬ ਦੇਵੀ ਕੋਲੋਂ ਖਰਿਦੀ | ਇਥੇ ਗੁਰੂ ਸਾਹਿਬ ਨੇ ਅਪਣੇ ਰਹਿਣ ਲਈ ਮਹਿਲ ਦੀ ਉਸਾਰੀ ਕਰਵਾਈ ਅਤੇ ਇਸ ਸ਼ਹਿਰ ਨੂੰ ਚਕ ਨਾਨਕੀ ਦਾ ਨਾਮ ਦਿਤਾ

  • ਗੁਰਦਵਾਰਾ ਸ਼੍ਰੀ ਭੋਰਾ ਸਾਹਿਬ :- ਗੁਰੂ ਕੇ ਮਹਿਲ ਦੇ ਵੇੜੇ ਵਿਚ ਗੁਰੂ ਸਾਹਿਬ ਨੇ ਇਕ ਭੋਰਾ ਸਾਹਿਬ ਬਣਵਾਇਆ ਜਿਥੇ ਗੁਰੂ ਸਾਹਿਬ ਤਪ ਕਰਦੇ ਸਨ |

  • ਗੁਰਦਵਾਰਾ ਸ਼੍ਰੀ ਥੱਡਾ ਸਾਹਿਬ :- ਇਸ ਸਥਾਨ ਤੇ ਗੁਰੂ ਸਾਹਿਬ ਸੰਗਤ ਨਾਲ ਬਚਨ ਕਰਿਆ ਕਰਦੇ ਸਨ ਅਤੇ ਉਹਨਾਂ ਦੀ ਦੁਖ ਵੀ ਸੁਣਿਆ ਕਰਦੇ ਸਨ | ਇਥੇ ਹੀ ਕਸ਼ਮੀਰੀ ਪੰਡਤਾਂ ਨੇ ਗੁਰੂ ਸਾਹਿਬ ਅਗੇ ਅਪਣਾ ਧਰਮ ਬਚਾਉਣ ਦੀ ਫ਼ਰਿਆਦ ਕਿਤੀ | ਅਤੇ ਉਸ ਤੋਂ ਬਾਅਦ ਬਾਲ ਗੋਬਿੰਦ ਰਾਏ ਜੀ (ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ) ਨੇ ਅਪਣੇ ਪਿਤਾ ਸ਼੍ਰੀ ਗੁਰੂ ਤੇਗਬਹਾਦਰ ਸਾਹਿਬ ਨੂੰ ਕੁਰਬਾਨੀ ਦੇਣ ਲਈ ਕਿਹਾ ਤਾਂ ਜੋ ਕਸ਼ਮੀਰੀ ਪੰਡਤਾਂ ਦੇ ਧਰਮ ਦੀ ਰਖਿਅ ਕਰੀ ਜਾ ਸਕੇ

  • ਗੁਰਦਵਾਰਾ ਸ਼੍ਰੀ ਦਮਦਮਾ ਸਾਹਿਬ :- ਇਸ ਸਥਾਨ ਤੇ ਸ਼੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਨੇ ਦਿੱਲੀ ਨੂੰ ਜਾਣ ਤੋਂ ਪਹਿਲਾਂ ਇਕ ਨਾਰਿਆਲ ਅਤੇ ਪੰਜ ਪੈਸੇ ਦੇ ਕੇ ਭਾਈ ਉਦੈ ਸਿੰਘ ਜੀ ਅਤੇ ਬਾਬਾ ਗੁਰਦਿਤਾ ਜੀ ਤੋਂ ਬਾਲ ਗੋਬਿੰਦ ਰਾਏ ਜੀ (ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ) ਨੂੰ ਦਵਾ ਕੇ ਗੁਰਗਦੀ ਉਹਨਾਂ ਨੂੰ ਦਿਤੀ


  •  
     
      ਵਧੇਰੇ ਜਾਣਕਾਰੀ :-
    ਗੁਰਦਵਾਰਾ ਸ਼੍ਰੀ ਭੋਰਾ ਸਾਹਿਬ, ਸ਼੍ਰੀ ਆਨੰਦਪੁਰ ਸਾਹਿਬ

    ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਤੇਗਬਹਾਦਰ ਸਾਹਿਬ
  • ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • ਪਤਾ :-
    ਸ਼੍ਰੀ ਆਨੰਦਪੁਰ ਸਾਹਿਬ
    ਜ਼ਿਲਾ :- ਰੋਪੜ
    ਰਾਜ :- ਪੰਜਾਬ
     

     
     
    ItihaasakGurudwaras.com