ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   
ItihaasakGurudwaras.com

ਗੁਰਦਵਾਰਾ ਸ਼੍ਰੀ ਦਮਦਮਾ ਸਾਹਿਬ ਜ਼ਿਲਾ ਰੋਪੜ ਦੇ ਸ਼ਹਿਰ ਚਮਕੌਰ ਸਾਹਿਬ ਵਿਚ ਸਥਿਤ ਹੈ | ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ਼੍ਰੀ ਅਨੰਦਪੁਰ ਸਾਹਿਬ ਦਾ ਕਿਲਾ ਛਡ ਕੇ, ਸਰਸਾ ਨਦੀ ਪਾਰ ਕਰਕੇ ਰੋਪੜ (ਰੂਪ ਨਗਰ ) ਪੰਹੁਚੇ | ਉਥੇ ਰਾਤ ਕਟਕੇ ਚਲਦੇ ਚਲਦੇ ਗੁਰੂ ਸਾਹਿਬ ੭ ਪੋਹ ੧੭੬੧ ਨੂੰ ਚਮਕੌਰ ਸਾਹਿਬ ਇਸ ਸਥਾਨ ਤੇ ਪੰਹੁਚੇ | ਪਿੰਡ ਦੇ ਬਾਹਰ ਬਾਗ ਵਿਚ ਠਹਿਰਕੇ ਗੁਰੂ ਸਾਹਿਬ ਨੇ ੫ ਸਿੰਘਾ ਦੇ ਹੱਥ ਗੜੀ ਦੇ ਮਾਲਕ ਰਾਏ ਜਗਤ ਨੂੰ ਸੁਨੇਹਾ ਭੇਜਿਆ ਅਤੇ ਕੁਝ ਸਮਾਂ ਗੜੀ ਵਿਚ ਰੁਕਣ ਲਈ ਪੁਛਿਆ | ਗੁਰੂ ਸਾਹਿਬ ਦਾ ਸੁਨੇਹਾ ਸੁਣ ਕੇ ਰਾਏ ਜਗਤ ਮੁਗਲਾਂ ਤੋਂ ਡਰ ਗਿਆ ਅਤੇ ਗੜੀ ਦੇਣ ਤੋਂ ਇਨਕਾਰ ਕਰ ਦਿਤਾ | ਰਾਏ ਜਗਤ ਤਾ ਉਤਰ ਸੁਣਕੇ ਸਿੰਘ ਵਾਪਿਸ ਆ ਗਏ ਅਤੇ ਗੁਰੂ ਸਾਹਿਬ ਨੂੰ ਦਸਿਆ | ਗੁਰੂ ਸਾਹਿਬ ਨੇ ਇਕ ਸਿਖ ਨੂੰ ੫੦ ਮੋਹਰਾਂ ਦੇ ਕੇ ਰਾਏ ਜਗਤ ਦੇ ਭਾਈ ਰੂਪ ਚੰਦ ਕੋਲ ਭੇਜਿਆ ਅਤੇ ਉਸ ਤੋਂ ਅਪਣੀ ਜਗਹ ਦੇਣ ਲਈ ਕਿਹਾ | ਰੂਪ ਚੰਦ ਨੇ ੫੦ ਮੋਹਰਾਂ ਲੈ ਕੇ ਗੁਰੂ ਸਾਹਿਬ ਨੂੰ ਅੱਧੀ ਗੜੀ ਜੋ ਕੇ ਉਸਦੇ ਹਿਸੇ ਆਂਉਦੀ ਸੀ ਰੁਕਣ ਲਈ ਦੇ ਦਿਤੀ | ਗੁਰੂ ਸਾਹਿਬ, ਸਾਹਿਬਜਾਦਾ ਅਜੀਤ ਸਿੰਘ ਜੀ, ਸਾਹਿਬਜਾਦਾ ਜੁਝਾਰ ਸਿੰਘ ਜੀ ਅਤੇ ੪੦ ਸਿਖ ਗੜੀ ਵਿਚ ਚਲੇ ਗਏ | ਰਾਏ ਜਗਤ ਨੇ ਇਹ ਸਾਰੀ ਗਲ ਰੁਪਨਗਰ ਵਿਚ ਗੁਰੂ ਸਾਹਿਬ ਨੂੰ ਲੱਭ ਰਹੀ ਮੁਗਲ ਫ਼ੋਜ ਤਕ ਪੰਹੁਚਾ ਦਿਤੀ | ਮੁਗਲ ਫ਼ੋਜ ਨੇ ਆਕੇ ਗੜੀ ਨੂੰ ਘੇਰਾ ਪਾ ਲਿਆ | ਇਹ ਸਭ ਕੁਝ ਦੇਖਕੇ ਗੁਰੂ ਸਾਹਿਬ ਵੀ ਜੰਗ ਦੀ ਤਿਆਰੀ ਸ਼ੁਰੂ ਕਰ ਦਿਤੀ | ਅਤੇ ਫ਼ੇਰ ਇਸ ਸਥਾਨ ਤੇ ਚਮਕੋਰ ਸਾਹਿਬ ਦੀ ਜੰਗ ਹੋਈ |

 
 
  ਵਧੇਰੇ ਜਾਣਕਾਰੀ :-
ਗੁਰਦਵਾਰਾ ਸ਼੍ਰੀ ਦਮਦਮਾ ਸਾਹਿਬ, ਚਮਕੌਰ ਸਾਹਿਬ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
  • ਸਾਹਿਬਜਾਦਾ ਅਜੀਤ ਸਿੰਘ ਜੀ
  • ਸਾਹਿਬਜਾਦਾ ਜੁਝਾਰ ਸਿੰਘ ਜੀ

  • ਪਤਾ :-
    ਚਮਕੌਰ ਸਾਹਿਬ
    ਜ਼ਿਲਾ :- ਰੋਪੜ
    ਰਾਜ :- ਪੰਜਾਬ
     

     
     
    ItihaasakGurudwaras.com