ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   
ItihaasakGurudwaras.com

ਗੁਰਦਵਾਰਾ ਸ਼੍ਰੀ ਹਰਿਮੰਦਰ ਸਾਹਿਬ ਜ਼ਿਲਾ ਰੋਪੜ ਦੇ ਸ਼ਹਿਰ ਕੀਰਤਪੁਰ ਸਾਹਿਬ ਵਿਚ ਸਥਿਤ ਹੈ | ਇਹ ਸਥਾਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਸ਼੍ਰੀ ਗੁਰੂ ਹਰਰਾਇ ਸਾਹਿਬ ਜੀ ਦਾ ਹੈ | ਇਸ ਸਥਾਨ ਦੇ ਪਿਛਲੇ ਪਾਸੇ ਨੋ ਲਖਾ ਬਾਗ ਹੈ | ਜਿਥੇ ਗੁਰੂ ਸਾਹਿਬ ਨੇ ਜਾਨਵਰ ਰਖੇ ਹੋਏ ਸੀ | ਇਸ ਬਾਗ ਵਿਚ ਗੁਰੂ ਸਾਹਿਬ ਨੇ ਅਨੇਕਾਂ ਪ੍ਰਕਾਰ ਦੇ ਫ਼ੂਲਾਂ ਅਤੇ ਫ਼ਲ ਦੇ ਦਰਖਤ ਸੀ | ਇਹਨਾਂ ਵਿਚੋ ਹੀ ਸ਼੍ਰੀ ਗੁਰੂ ਹਰਰਾਇ ਸਾਹਿਬ ਜੀ ਨੇ ਬਾਦਸ਼ਾਹ ਸ਼ਾਹਜਹਾਂ ਦੇ ਵਡੇ ਪੁਤਰ ਦਾਰਾ ਸ਼ਿਕੋਹ ਦੇ ਪੇਟ ਵਿਚੋਂ ਸ਼ੇਰ ਦੀ ਮੁਛ ਦੇ ਵਾਲ ਕਡਣ ਲਈ ਖਾਸ ਕਿਸਮ ਦੀ ਹਰੜ ਅਤੇ ਲੋਂਗ ਪ੍ਰਾਪਤ ਕੀਤੇ ਇਥੇ ਹੀ ਸ਼੍ਰੀ ਗੁਰੂ ਹਰਰਾਇ ਸਾਹਿਬ ਜੀ ਆਈਆਂ ਸੰਗਤਾਂ ਨੂੰ ਉਪਦੇਸ਼ ਦੇ ਕੇ ਨਿਹਾਲ ਕਰਦੇ | ਇਸ ਸਥਾਨ ਦੇ ਪਿਛਲੇ ਪਾਸੇ ਭੋਰਾ ਸਾਹਿਬ ਸਥਿਤ ਹੈ

 
 
  ਵਧੇਰੇ ਜਾਣਕਾਰੀ :-
ਗੁਰਦਵਾਰਾ ਸ਼੍ਰੀ ਹਰਿਮੰਦਰ ਸਾਹਿਬ, ਕੀਰਤਪੁਰ ਸਾਹਿਬ

ਕਿਸ ਨਾਲ ਸੰਬੰਧਤ ਹੈ :-
 • ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ
 • ਸ਼੍ਰੀ ਗੁਰੂ ਹਰਰਾਇ ਸਾਹਿਬ ਜੀ

 • ਪਤਾ :-
  ਕੀਰਤਪੁਰ ਸਾਹਿਬ
  ਜ਼ਿਲਾ :- ਰੋਪੜ
  ਰਾਜ :- ਪੰਜਾਬ
   

   
   
  ItihaasakGurudwaras.com