ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   
ItihaasakGurudwaras.com

ਗੁਰਦਵਾਰਾ ਸ਼੍ਰੀ ਕਤਲਗੜ ਸਾਹਿਬ ਜ਼ਿਲਾ ਰੋਪੜ ਦੇ ਸ਼ਹਿਰ ਚਮਕੌਰ ਸਾਹਿਬ ਵਿਚ ਸਥਿਤ ਹੈ | ਇਸ ਸਥਾਨ ਦੇ ਆਸੇ ਪਾਸੇ ਦਾ ਮੈਦਾਨ ਚਮਕੋਰ ਦੀ ਜੰਗ ਦਾ ਮੈਦਾਨ ਸੀ | ਇਹ ਸਥਾਨ ਮੈਦਾਨੇ ਜੰਗ ਵਿਚ ਸ਼ਹੀਦ ਹੋਏ ਦੋ ਸਾਹਿਬਜਾਦਿਆਂ, ਪੰਜ ਪਿਆਰਿਆਂ ਵਿਚੋਂ ਤਿੰਨ ਪਿਆਰਿਆਂ ਅਤੇ ੪੦ ਸਿੰਘਾਂ ਦਾ ਅੰਗੀਠਾ ਸੰਸਕਾਰ ਸਥਾਨ ਹੈ | ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸ਼੍ਰੀ ਅਨੰਦਪੁਰ ਸਾਹਿਬ ਦਾ ਕਿਲਾ ਛਡਿਆ ਤਾਂ ਸਿੰਘਾ ਸ ਮੇਤ ਗੁਰੂ ਸਹਿਬ ਨੇ ਚ ਮ ਕੋ ਰ ਸਾਹਿਬ ਵਿਚ ਗ ੜੀ ਡੇਰਾ ਲਾ ਇਆ | ਖੁਆਜਾ ਮਰਦੂਦ ਖਾਨ ਅਤੇ ਪਹਾੜੀ ਰਾਜਿਆਂ ਦੀ ੧੦ ਲਖ ਦੀ ਫ਼ੋਜ ਨੇ ਚਮਕੋਰ ਸਾਹਿਬ ਦੀ ਗੜੀ ਨੂੰ ਚਾਰੇ ਪਾਸਿਓਂ ਘੇਰਾ ਪਾ ਲਿਆ | ਸਿੰਘਾ ਨੇ ਗੜੀ ਵਿਚੋਂ ਮੁਗਲ ਫ਼ੋਜ ਦਾ ਮੁਕਬਲਾ ਸ਼ੁਰੂ ਕੀਤਾ | ੭ ਅਤੇ ੮ ਪੋਹ ਨੂੰ ਘਮਸਾਣ ਦੀ ਜੰਗ ਹੋਈ | ਗੋਲਾ ਬਾਰੂਦ ਖਤਮ ਹੋਣ ਤੋਂ ਬਾਅਦ ਸਿੰਘਾ ਨੇ ਨੰਗੀਆਂ ਤੇ ਗਾਂ ਲੈ ਕੇ ਕੱਚੀ ਗੜੀ ਤੋਂ ਬਾਹਰ ਆਕੇ ਵੈਰੀਆਂ ਦੀ ਫ਼ੋਜਾਂ ਉਤੇ ਭੁਖੇ ਸ਼ੇਰਾਂ ਵਾਂਗ ਪੈ ਕੇ ਆਹੁ ਲਾਉਂਦੇ ਰਹੇ | ਸਾਹਿਬਜਾਦਾ ਅਜੀਤ ਸਿੰਘ ਜੀ, ਸਾਹਿਬਜਾਦਾ ਜੁਝਾਰ ਸਿੰਘ ਜੀ ਪੰਜ ਪਿਆਰਿਆਂ ਵਿਚੋਂ ਤਿੰਨ ਪਿਆਰੇ ਭਾਈ ਹਿਮਤ ਸਿੰਘ ਭਾਈ ਮੋਹਕਮ ਸਿੰਘ ਭਾਈ ਸਾਹਿਬ ਸਿੰਘ ਅਤੇ ੪੦ ਸਿੰਘਾ ਨੇ ਹਜਾਰਾਂ ਵੈਰੀਆਂ ਨੂੰ ਤਲਵਾਰਾਂ ਅਤੇ ਤੀਰਾਂ ਨਾਲ ਮੋਤ ਦੇ ਘਾਟ ਉਤਾਰ ਕੇ ਆਪ ਸ਼ਹੀਦ ਹੋ ਗਏ | ਸਾਹਿਬਜਾਦਿਆਂ, ਤਿੰਨ ਪਿਆਰਿਆਂ ਅਤੇ ੪੦ ਸਿੰਘਾਂ ਦਾ ਸੰਸਕਾਰ ਬੀਬੀ ਸ਼ਰਨ ਕੋਰ ਜੀ ਪਿੰਡ ਫ਼ਰੀਦ ਗੜੀ ਵਾਲਿਆਂ ਨੇ ਕੀਤਾ

ਮੁਸਲਮਾਨ ਸ਼ਾਇਰ ਅਲਾ ਯਾਰ ਖਾਨ ਨੇ ਸਾਹਿਬਜਾਦਿਆਂ ਦੀ ਸ਼ਹੀਦੀ ਤੇ ਇਹ ਸ਼ੇਰ ਪੜਿਆ ਸੀ

ਬਸ ਇਕ ਹਿੰਦ ਮੇਂ ਤੀਰਥ ਹੈ ਯਾਤਰਾ ਕੇ ਲਿਏ ,
ਕਟਾਏ ਬਾਪ ਨੇ ਬੇਟੇ ਜਹਾਂ ਖੁਦਾ ਕੇ ਲਿਏ.


 
 
  ਵਧੇਰੇ ਜਾਣਕਾਰੀ :-
ਗੁਰਦਵਾਰਾ ਸ਼੍ਰੀ ਕਤਲਗੜ ਸਾਹਿਬ, ਚਮਕੌਰ ਸਾਹਿਬ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
  • ਸਾਹਿਬਜਾਦਾ ਅਜੀਤ ਸਿੰਘ ਜੀ
  • ਸਾਹਿਬਜਾਦਾ ਜੁਝਾਰ ਸਿੰਘ ਜੀ

  • ਪਤਾ :-
    ਚਮਕੌਰ ਸਾਹਿਬ
    ਜ਼ਿਲਾ :- ਰੋਪੜ
    ਰਾਜ :- ਹਿਮਾਚਲ ਪ੍ਰਦੇਸ਼
    ਫ਼ੋਨ ਨੰਬਰ :-0091-1881-260125
     

     
     
    ItihaasakGurudwaras.com