ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   
ItihaasakGurudwaras.com

ਗੁਰਦਵਾਰਾ ਸ਼੍ਰੀ ਕੇਸਗੜ ਸਾਹਿਬ ਜ਼ਿਲਾ ਰੋਪੜ ਦੇ ਅਨੰਦਪੁਰ ਸਾਹਿਬ ਸ਼ਹਿਰ ਵਿਚ ਸਥਿਤ ਹੈ | ਇਸ ਸਥਾਨ ਨੂੰ ਤਖਤ ਸ਼੍ਰੀ ਕੇਸਗੜ ਸਾਹਿਬ ਦੇ ਨਾਮ ਨਾਲ ਵੀ ਜਾਣਦੇ ਹਨ | ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਇਸ ਸਥਾਨ ਤੇ ਦੀਵਾਨ ਸਜਾਇਆ ਕਰਦੇ ਸਨ | ਇਥੇ ਹੀ ਗੁਰੂ ਸਾਹਿਬ ਨੇ ਖਾਲਸੇ ਦੀ ਸਿਰਜਣਾ ਕੀਤੀ | ਉਹਨਾਂ ਦਿਨਾ ਵਿਚ ਉਹ ਸਥਾਨ ਇਕ ਉਚੀ ਪਹਾੜੀ ਹੁੰਦੀ ਸੀ ਜੋ ਹੁਣ ਦੇ ਸਥਾਨ ਤੋਂ ਤਕਰੀਬਨ ੧੦-੧੫ ਫ਼ੁੱਟ ਉੱਚਾ ਸਥਾਨ ਸੀ | ਇਸ ਪਹਾੜੀ ਦੇ ਨਲ ਇਕ ਹੋਰ ਪਹਾੜੀ ਸੀ ਜਿਸ ਦਾ ਨਾਮ ਤੰਬੂ ਵਾਲੀ ਪਹਾੜੀ ਸੀ | ਉਸ ਪਹਾੜੀ ਤੇ ਖਾਲਸਾ ਸਿਰਜਣ ਵਾਲੇ ਦਿਨ ਇਕ ਤੰਭੂ ਲਗਿਆ ਹੋਇਆ ਸੀ ਪਰ ਅਜ ਉਹ ਮੋਜੂਦ ਨਹੀਂ ਹੈ | ਇਸੇ ਨਾਲ ਦੀਆਂ ਹੋਰ ਛੋਟੇ ਛੋਟੇ ਪਹਾੜ ਕੇਸਗੜ ਸਾਹਿਬ ਤੋਂ ਲੈਕੇ ਕਿਲਾ ਅਨੰਦਪੁਰ ਤਕ ਹੁੰਦੇ ਸਨ | ਕੇਸਗੜ ਦਾ ਕਿਲਾ ੧੬੯੯ ਵਿਚ ਬਣਿਆ | ਪਹਾੜੀ ਰਾਜਿਆਂ ਨੇ ੧੭੦੦ ਤੋਂ ਲੈਕੇ ੧੭੦੫ ਤਕ ਕਈ ਵਾਰ ਸ਼੍ਰੀ ਅਨੰਦਪੁਰ ਸਾਹਿਬ ਤੇ ਹਮਲਾ ਕੀਤਾ | ਪਰ ਕੇਸਗੜ ਸਾਹਿਬ ਦੇ ਚਾਰੇ ਪਾਸੇ ਕਿਲੇ ਹੋਣ ਕਰਕੇ ਪਹਾੜੀ ਫ਼ੋਜਾਂ ਇਥੇ ਤਕ ਕਦੇ ਵੀ ਨਹੀਂ ਪਹੁੰਚ ਸਕੀਆਂ | ਕੇਸਗੜ ਸਾਹਿਬ ਦੇ ਚਾਰੇ ਪਾਸੇ ਕਿਲਾ ਤਾਰਾਗੜ, ਆਗਮਗੜ ਫ਼ਤਿਹਗੜ ਅਤੇ ਅਨੰਦਗੜ ਸੀ | ਜਦੋਂ ਗੁਰੂ ਸਾਹਿਬ ਨੇ ੧੭੦੫ ਵਿਚ ਅਨੰਦਪੁਰ ਦਾ ਕਿਲ ਛਡਿਆ ਫ਼ੇਰ ਹੀ ਪਹਾੜੀ ਫ਼ੋਜ ਇਥੇ ਦਾਖਲ ਹੋ ਸਕੀ ਅਤੇ ਇਸ ਨੂੰ ਤਬਾਹ ਕੀਤਾ | ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਬਿਲਾਸਪੁਰ ਦੇ ਰਾਜੇ ਨੂੰ ਹਰਾ ਕੇ ਇਸ ਕਿਲੇ ਤੇ ਕਬਜਾ ਕੀਤਾ ਫ਼ੇਰ ਸਿਖ ਦੁਬਾਰਾ ਇਥੇ ਆਏ | ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਗ੍ਰਿਫ਼ਤਾਰੀ ਤੋਂ ਬਾਅਦ ਸਿਖਾਂ ਨੂੰ ਫ਼ਿਰ ਦੁਬਾਰਾ ਕਿੱਲਾ ਛਡਣਾ ਪਿਆ |

ਅਗਲੇ ਦਸ ਸਾਲ ਦੇ ਅੰਦਰ ਹੀ ਮਹਾਰਾਜਾ ਰਣਜੀਤ ਸਿੰਘ ਜੀ ਨੇ ਸਿਖ ਰਾਜ ਕਾਇਮ ਕੀਤਾ | ਇਸ ਦੇ ਨਾਲ ਹੀ ਸਿਖ ਮਿਸਲਾਂ ਕਾਇਮ ਹੋਈਆਂ ਪਟਿਆਲਾ ਰਾਜ ਕਾਇਮ ਹੋਇਆ | ਸ਼ੀ ਅਨੰਦਪੁਰ ਸਾਹਿਬ ਸਿਖਾਂ ਲਈ ਬਹੁਤ ਹੀ ਸੁਰਖਿਅਤ ਸਥਾਨ ਬਣਿਆ | ਤਖਤ ਸ਼੍ਰੀ ਕੇਸਗੜ ਸਾਹਿਬ ਗੁਰੂ ਸਾਹਿਬ ਦੀਆਂ ਬਹੁਤ ਇਤਿਹਾਸਕ ਵਸਤਾਂ ਮੋਜੂਦ ਹਨ ਜਿਨਾਂ ਵਿਚ ਗੁਰੂ ਸਾਹਿਬ ਦਾ ਖੰਡਾ, ਗੁਰੂ ਸਾਹਿਬ ਦੀ ਕਟਾਰ, ਆਦਿ | 
 
  ਵਧੇਰੇ ਜਾਣਕਾਰੀ :-
ਗੁਰਦਵਾਰਾ ਸ਼੍ਰੀ ਕੇਸਗੜ ਸਾਹਿਬ, ਅਨੰਦਪੁਰ ਸਾਹਿਬ

ਕਿਸ ਨਾਲ ਸੰਬੰਧਤ ਹੈ :-
 • ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

 • ਪਤਾ :-
  ਸ਼੍ਰੀ ਅਨੰਦਪੁਰ ਸਾਹਿਬ
  ਜ਼ਿਲਾ :- ਰੋਪੜ
  ਰਾਜ :- ਪੰਜਾਬ
  ਫ਼ੋਨ ਨੰਬਰ ਜਥੇਦਾਰ ਸ਼੍ਰੀ ਕੇਸਗੜ ਸਾਹਿਬ - 01887-232100,
  ਦਫ਼ਤਰ :- 01887-232023, 235224
  Fax Number :-0091-1887-232523
   

   
   
  ItihaasakGurudwaras.com