ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   
ItihaasakGurudwaras.com

ਗੁਰਦਵਾਰਾ ਸ਼੍ਰੀ ਮੰਜੀ ਸਾਹਿਬ ਜ਼ਿਲਾ ਰੋਪੜ ਦੇ ਸ਼ਹਿਰ ਕੀਰਤਪੁਰ ਸਾਹਿਬ ਵਿਚ ਸਥਿਤ ਹੈ | ਇਹ ਸਥਾਨ ਸ਼੍ਰੀ ਗੁਰੂ ਹਰਰਾਇ ਸਾਹਿਬ ਜੀ ਦੀ ਸਪੂਤਰੀ ਬੀਬੀ ਰੂਪ ਜੀ ਦਾ ਘਰ ਸੀ | ਬੀਬੀ ਜੀ ਦਾ ਵਿਆਹ ਜ਼ਿਲਾ ਸਿਆਲਕੋਟ ਦੇ ਪਿੰਡ ਪਸਰੁਰ ਦੇ ਭਾਈ ਖੇਮ ਕਰਨ ਜੀ ਨਾਲ ਹੋਇਆ | ਬੀਭੀ ਜੀ ਨੇ ਅਪਣੀ ਜਿੰਦਗੀ ਦਾ ਕਾਫ਼ੋ ਸਮਾਂ ਇਥੇ ਗੁਜਾਰਿਆ | ਉਹਨਾਂ ਛੋਹ ਪ੍ਰਾਪਤ ਕਈ ਵਸਤਾਂ ਇਥੇ ਸੰਭਾਲ ਕੇ ਰਖੀਆਂ ਗਈਆਂ ਹਨ | ਜਿਹਨਾਂ ਵਿਚੋਂ ਇਕ ਹਥ ਨਾਲ ਕਡਿਆ ਰੁਮਾਲ, ਇਕ ਪੋਥੀ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਸੈਲ਼ੀ ਟੋਪੀ ਹੈ | ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪੁਤਰ ਬਾਬਾ ਸ਼੍ਰੀ ਚੰਦ ਜੀ ਨੇ ਇਹ ਟੋਪੀ ਬਾਬਾ ਗੁਰਦਿਤਾ ਜੀ ਨੂੰ ਦਿਤੀ ਸੀ | ਬੀਬੀ ਜੀ ਨੂੰ ਇਹ ਵਸਤਾਂ ਬਾਬਾ ਗੁਰਦਿਤਾ ਜੀ ਦੀ ਪਤਨੀ ਜੋ ਕੇ ਬੀਬੀ ਜੀ ਦੇ ਦਾਦੀ ਜੀ ਸਨ ਉਹਨਾਂ ਨੇ ਦਿਤੀ

 
 
  ਵਧੇਰੇ ਜਾਣਕਾਰੀ :-
ਗੁਰਦਵਾਰਾ ਸ਼੍ਰੀ ਮੰਜੀ ਸਾਹਿਬ, ਕੀਰਤਪੁਰ ਸਾਹਿਬ

ਕਿਸ ਨਾਲ ਸੰਬੰਧਤ ਹੈ :-
  • ਬੀਬੀ ਰੂਪ ਜੀ

  • ਪਤਾ :-
    ਕੀਰਤਪੁਰ ਸਾਹਿਬ
    ਜ਼ਿਲਾ :- ਰੋਪੜ
    ਰਾਜ :- ਪੰਜਾਬ
     

     
     
    ItihaasakGurudwaras.com