itihaasakGurudwaras.com, A Journey through Sikh History
HistoricalGurudwaras.com

ਗੁਰਦਵਾਰਾ ਸ਼੍ਰੀ ਸ਼ਹੀਦੀ ਬਾਗ ਸਾਹਿਬ ਜ਼ਿਲਾ ਤੇ ਸ਼ਹਿਰ ਰੋਪੜ ਦੇ ਸ਼ਹਿਰ ਅਨੰਦਪੁਰ ਸਾਹਿਬ ਵਿਚ ਸਥਿਤ ਹੈ | ਇਥੇ ਇਕ ਬੋਹੜ ਦਾ ਦਰਖਤ ਹੈ ਜੋ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਦਾ ਹੈ | ਇਹ ਸੁਕ ਗਿਆ ਤਾਂ ਸੰਗਤਾਂ ਨੇ ਗੁਰੂ ਸਾਹਿਬ ਅਗੇ ਬੇਨਤੀ ਕਿਤੀ ਕੇ ਗੁਰੂ ਸਾਹਿਬ ਇਹ ਨੂੰ ਹਰਾ ਕਰੋ | ਇਕ ਦਿਨ ਦੀਵਾਨ ਸਜਿਆ ਸੀ ਤਾਂ ਗੁਰੂ ਸਾਹਿਬ ਨੇ ਹੁਕਮ ਦਿੱਤਾ ਕਿ ਉਹ ਮਾਈ ਇਸ਼ਨਾਨ ਕਰੇ ਜਿਸ ਨੇ ਮਰਦ ਦਾ ਮੁੰਹ ਨਾ ਫ਼ਿਟਕਾਰਿਆ ਹੋਵੇ | ਇਕ ਮਾਈ ਨੇ ਇਸ਼ਨਾਨ ਕੀਤਾ ਤਾਂ ਬੋਹੜ ਹਰਾ ਹੋ ਗਿਆ | ਗੁਰੂ ਸਾਹਿਬ ਨੇ ਪੁਛਿਆ ਕਿ ਤੂੰ ਕਿਉਂ ਨਹੀਂ ਮਰਦ ਦਾ ਮੁੰਹ ਫ਼ਿਟਕਾਰਿਆ ਤਾਂ ਉਸ ਮਾਈ ਨੇ ਦਸਿਆ ਕੇ ਅਸੀਂ ਸਤ ਭੈਣਾ ਸੀ ਤੇ ਸਾਡਾ ਪਿਤਾ ਮਰ ਗਿਆ ਅਤੇ ਮਾਤਾ ਗਰਭਵਤੀ ਸੀ | ਸਾਡੀ ਸਾਰੀ ਜਾਇਦਾਦ ਸਰਕਰਾਰ ਨੇ ਜਬਤ ਕਰ ਲਈ ਸੀ ਤੇ ਹੁਕਮ ਦਿੱਤਾ ਕੇ ਜੇ ਪੁੱਤਰ ਹੋਇਆ ਤਾਂ ਫ਼ੇਰ ਤੁਹਾਡੀ ਜਾਇਦਾਦ ਵਾਪਿਸ | ਫ਼ੇਰ ਸਾਡੀ ਮਾਤਾ ਦੇ ਘਰ ਪੁਤਰ ਹੋਇਆ ਅਤੇ ਸਾਡੀ ਸਾਰੀ ਜਾਇਦਾਦ ਵਾਪਿਸ ਮਿਲ ਗਈ | ਮਰਦ ਦਾ ਸਤਿਕਾਰ ਕਰਦੀ ਰਹੀ ਕੇ ਮਰਦ ਇਕ ਨਿਆਮਤ ਹੈ | ਪਰ ਦੁਸ਼ਮਨ ਲਈ ਕਿਆਮਤ ਹੈ | ਇਸ ਬੋਹੜ ਨਾਲ ਗੁਰੂ ਸਾਹਿਬ ਦਾ ਪ੍ਰਸ਼ਾਦੀ ਹਾਥੀ ਵੀ ਬਨਿਆਂ ਜਾਂਦਾ ਸੀ |

 
 
  ਵਧੇਰੇ ਜਾਣਕਾਰੀ :-
ਗੁਰਦਵਾਰਾ ਸ਼੍ਰੀ ਸ਼ਹੀਦੀ ਬਾਗ ਸਾਹਿਬ, ਅਨੰਦਪੁਰ ਸਾਹਿਬ

ਕਿਸ ਨਾਲ ਸੰਬੰਧਤ ਹੈ :-
 • ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

 • ਪਤਾ :-
  ਅਨੰਦਪੁਰ ਸਾਹਿਬ
  ਜ਼ਿਲਾ :- ਰੋਪੜ
  ਰਾਜ :- ਪੰਜਾਬ
   

   
   
  HistoricalGurudwaras.com