ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   
ItihaasakGurudwaras.com

ਗੁਰਦਵਾਰਾ ਸ਼੍ਰੀ ਸ਼ੀਸ਼ਜੰਜ ਸਾਹਿਬ ਜ਼ਿਲਾ ਰੋਪੜ ਦੇ ਸ਼ਹਿਰ ਅਨੰਦਪੁਰ ਸਾਹਿਬ ਵਿਚ ਸਥਿਤ ਹੈ | ਜਦੋਂ ਸ਼੍ਰੀ ਗੁਰੂ ਤਗੇ ਬਹਾਦਰ ਸਾਹਿਬ ਜੀ ਨੂੰ ਗੁਰਦਵਾਰਾ ਸ਼੍ਰੀ ਸ਼ੀਸ਼ ਗੰਜ ਸਾਹਿਬ ਚਾਂਦਨੀ ਚੋਂਕ ਵਾਲੇ ਸਥਾਨ ਤੇ ਸ਼ਹੀਦ ਕੀਤਾ ਗਿਆ ਤਾਂ ਭਾਈ ਜੈਤਾ ਜੀ ਗੁਰੂ ਸਾਹਿਬ ਦਾ ਸੀਸ ਲੈ ਕੇ ਸ਼੍ਰੀ ਅਨੰਦਪੁਰ ਸਾਹਿਬ ਵਲ ਚਲ ਪਏ | ਉਹਨਾਂ ਦੇ ਪਵਿਤਰ ਧੜ ਨੂੰ ਭਾਈ ਲਖੀ ਸ਼ਾਹ ਵਣਜਾਰਾ ਜੀ ਅਪਣੇ ਘਰ ਲੈ ਗਏ | ਮੁਗਲ ਰਾਜ ਹੋਣ ਕਰਕੇ ਮੁਹਿਕ ਸੰਸਕਾਰ ਕਰਨਾ ਅਸਾਨ ਨਹੀਂ ਸੀ | ਗੁਰਦਵਾਰਾ ਸ਼੍ਰੀ ਰਕਾਬ ਗੰਜ ਸਾਹਿਬ ਵਾਲੇ ਸਥਾਨ ਤੇ ਉਹਨਾਂ ਨੇ ਚਿਖਾ ਰਚਕੇ ਘਰ ਨੂੰ ਅਗਨੀ ਭੇਂਟ ਕਰ ਰਾਤ ਵੇਲੇ ਧੜ ਦਾ ਸੰਸਕਾਰ ਕਰ ਦਿਤਾ | ਭਾਈ ਜੈਤਾ ਜੀ ਨੇ ਕੀਰਤਪੁਰ ਸਾਹਿਬ ਪੰਹੁਚ ਕੇ ਗੁਰੂ ਸਾਹਿਬ ਦਾ ਸੀਸ ਗੁਰਦਵਾਰਾ ਬੀਬਾਨਗੜ ਸਾਹਿਬ ਵਾਲੇ ਸਥਾਨ ਤੇ ਲੈ ਕੇ ਆਏ| ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸ਼੍ਰੀ ਅਨੰਦਪੁਰ ਸਾਹਿਬ ਤੋਂ ਚਲ ਕੇ ਗੁਰਦਵਾਰਾ ਬੀਬਾਨਗੜ ਸਾਹਿਬ ਆਏ ਅਤੇ ਸ਼੍ਰੀ ਗੁਰੂ ਤਗੇ ਬਹਾਦਰ ਸਾਹਿਬ ਜੀ ਦੇ ਸੀਸ ਨੂੰ ਆਦਰ ਸਹਿਤ ਸ਼੍ਰੀ ਅਨੰਦਪੁਰ ਸਾਹਿਬ ਲੈ ਗਏ ਅਤੇ ਇਸ ਸਥਾਨ ਤੇ ਸੰਸਕਾਰ ਕੀਤਾ |

ਗੁਰਦਵਾਰਾ ਸ਼੍ਰੀ ਅਕਾਲ ਬੁੰਗਾ ਸਾਹਿਬ ਜ਼ਿਲਾ ਰੋਪੜ ਦੇ ਸ਼ਹਿਰ ਅਨੰਦਪੁਰ ਸਾਹਿਬ ਵਿਚ ਸਥਿਤ ਹੈ | ਇਹ ਸਥਾਨ ਗੁਰਦਵਾਰਾ ਸ਼੍ਰੀ ਸ਼ੀਸ਼ਜੰਜ ਸਾਹਿਬ ਦੇ ਨਾਲ ਹੀ ਸਥਿਤ ਹੈ | ਇਥੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ਼੍ਰੀ ਗੁਰੂ ਤਗੇ ਬਹਾਦਰ ਸਾਹਿਬ ਜੀ ਦੇ ਸੀਸ ਦਾ ਸੰਸਕਾਰ ਕਰਨ ਤੋਂ ਬਾਅਦ ਸੰਗਤ ਨੂੰ ਸੰਬੋਧਨ ਕੀਤਾ ਅਤੇ ਅਕਾਲ ਪੁਰਖ ਦਾ ਭਾਣਾ ਮਨਿਂਆ | ਨਾਲ ਉਹਨਾਂ ਨੇ ਸਿੰਘਾ ਨੂੰ ਜੁਲਮ ਦੇ ਖਿਆਲ ਜੰਗ ਲੜਨ ਲਈ ਤਿਆਰ ਹੋਣ ਲਈ ਕਿਹਾ |

 
 
  ਵਧੇਰੇ ਜਾਣਕਾਰੀ :-
ਗੁਰਦਵਾਰਾ ਸ਼੍ਰੀ ਸ਼ੀਸ਼ਜੰਜ ਸਾਹਿਬ, ਅਨੰਦਪੁਰ ਸਾਹਿਬ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਤਗੇ ਬਹਾਦਰ ਸਾਹਿਬ ਜੀ
  • ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • ਪਤਾ :-
    ਅਨੰਦਪੁਰ ਸਾਹਿਬ
    ਜ਼ਿਲਾ :- ਰੋਪੜ
    ਰਾਜ :- ਪੰਜਾਬ
     

     
     
    ItihaasakGurudwaras.com