ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   
ItihaasakGurudwaras.com

ਗੁਰਦਵਾਰਾ ਸ਼੍ਰੀ ਤਾੜੀ ਸਾਹਿਬ ਜ਼ਿਲਾ ਰੋਪੜ ਦੇ ਸ਼ਹਿਰ ਚਮਕੌਰ ਸਾਹਿਬ ਵਿਚ ਸਥਿਤ ਹੈ | ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਪਰਿਵਾਰ ਨੇ ਸ਼੍ਰੀ ਅਨੰਦਪੁਰ ਸਾਹਿਬ ਦਾ ਕਿਲਾ ਛਡਿਆ ਤਾਂ ਸਰਸਾ ਨਦੀ ਦੇ ਕੰਡੇ ਤੇ ਸਥਿਤ ਗੁਰਦਵਾਰਾ ਸ਼੍ਰੀ ਪਰਿਵਾਰ ਵਿਛੋੜੇ ਸਾਹਿਬ ਵਾਲੇ ਸਥਾਨ ਤੇ ਇਕ ਦੁਸਰੇ ਤੋਂ ਵਿਛੜ ਗਏ | ਪਰਿਵਾਰ ਨਾਲੋਂ ਵਿਛੜ ਕੇ ਗੁਰੂ ਸਾਹਿਬ ਅਤੇ ਵਡੇ ਸਾਹਿਬਜਾਦੇ ਰੋਪੜ (ਰੂਪ ਨਗਰ ) ਪੰਹੁਚੇ | ਉਥੇ ਰਾਤ ਕਟਕੇ ਚਲਦੇ ਚਲਦੇ ਗੁਰੂ ਸਾਹਿਬ ੭ ਪੋਹ ੧੭੬੧ ਨੂੰ ਚਮਕੌਰ ਸਾਹਿਬ ਗੁਰਦਵਾਰਾ ਸ਼੍ਰੀ ਦਮਦਮਾ ਸਾਹਿਬ ਵਾਲੇ ਸਥਾਨ ਤੇ ਪੰਹੁਚੇ | ਪਿੰਡ ਦੇ ਬਾਹਰ ਬਾਗ ਵਿਚ ਠਹਿਰਕੇ ਗੁਰੂ ਸਾਹਿਬ ਨੇ ੫ ਸਿੰਘਾ ਦੇ ਹੱਥ ਗੜੀ ਦੇ ਮਾਲਕ ਜਗਤ ਸਿੰਘ ਨੂੰ ਸੁਨੇਹਾ ਭੇਜਿਆ ਅਤੇ ਕੁਝ ਸਮਾਂ ਗੜੀ ਵਿਚ ਰੁਕਣ ਲਈ ਪੁਛਿਆ | ਗੁਰੂ ਸਾਹਿਬ ਦਾ ਸੁਨੇਹਾ ਸੁਣ ਕੇ ਜਗਤ ਸਿੰਘ ਮੁਗਲਾਂ ਤੋਂ ਡਰ ਗਿਆ ਅਤੇ ਗੜੀ ਦੇਣ ਤੋਂ ਇਨਕਾਰ ਕਰ ਦਿਤਾ | ਜਗਤ ਸਿੰਘ ਦਾ ਉਤਰ ਸੁਣਕੇ ਸਿੰਘ ਵਾਪਿਸ ਆ ਗਏ ਅਤੇ ਗੁਰੂ ਸਾਹਿਬ ਨੂੰ ਦਸਿਆ | ਗੁਰੂ ਸਾਹਿਬ ਨੇ ਇਕ ਸਿਖ ਨੂੰ ੫੦ ਮੋਹਰਾਂ ਦੇ ਕੇ ਜਗਤ ਸਿੰਘ ਦੇ ਭਾਈ ਰੂਪ ਚੰਦ ਕੋਲ ਭੇਜਿਆ ਅਤੇ ਉਸ ਤੋਂ ਅਪਣੀ ਜਗਹ ਦੇਣ ਲਈ ਕਿਹਾ | ਰੂਪ ਚੰਦ ਨੇ ੫੦ ਮੋਹਰਾਂ ਲੈ ਕੇ ਗੁਰੂ ਸਾਹਿਬ ਨੂੰ ਅੱਧੀ ਗੜੀ ਜੋ ਕੇ ਉਸਦੇ ਹਿਸੇ ਆਂਉਦੀ ਸੀ ਰੁਕਣ ਲਈ ਦੇ ਦਿਤੀ | ਗੁਰੂ ਸਾਹਿਬ, ਸਾਹਿਬਜਾਦਾ ਅਜੀਤ ਸਿੰਘ ਜੀ, ਸਾਹਿਬਜਾਦਾ ਜੁਝਾਰ ਸਿੰਘ ਜੀ ਅਤੇ ੪੦ ਸਿਖ ਗੜੀ ਵਿਚ ਚਲੇ ਗਏ | ਜਗਤ ਸਿੰਘ ਨੇ ਇਹ ਸਾਰੀ ਗਲ ਰੁਪਨਗਰ ਵਿਚ ਗੁਰੂ ਸਾਹਿਬ ਨੂੰ ਲੱਭ ਰਹੀ ਮੁਗਲ ਫ਼ੋਜ ਤਕ ਪੰਹੁਚਾ ਦਿਤੀ | ਮੁਗਲ ਫ਼ੋਜ ਨੇ ਆਕੇ ਗੜੀ ਨੂੰ ਘੇਰਾ ਪਾ ਲਿਆ | ਗੁਰੂ ਸਾਹਿਬ ਨਾਲ ਲੜਨ ਲਈ ਦਿਁਲੀ ਦੇ ਬਾਦਸ਼ਾਹ ਨੇ ਫ਼ੋਜ ਭੇਜੀ | ਫ਼ੋਜ ਦਾ ਮੁਖੀ ਖੁਆਜਾ ਮਰਦੂਦ ਖਾਨ ਪ੍ਰ੍ਣ ਕਰਕੇ ਆਇਆ ਕੇ ਮੈਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਜਿਉਂਦੇ ਫ਼ੜ ਕੇ ਦਿੱਲੀ ਲਿਆਵਾਂਗਾ | ਦੁਸਰੇ ਪਾਸੇ ਬਾਈ ਧਾਰ ਦੇ ਰਾਜਿਆਂ ਨੇ ਸਾਰੀਆਂ ਫ਼ੋਜਾ ਗੁਰੂ ਸਾਹਿਬ ਨਾਲ ਲੜਨ ਲਈ ਭੇਜ ਦਿੱਤੀਆਂ | ੬ ਪੋਹ ੧੭੬੧ ਨੂੰ ਗੁਰੂ ਸਾਹਿਬ ਅਤੇ ਸਿੰਘਾਂ ਨੇ ਇਸ ਗੜੀ ਵਿਚ ਮੋਰਚਾ ਬੰਦੀ ਕਰਕੇ ਦੁਸ਼ਮਣਾ ਨਾਲ ਮੁਕਾਬਲਾ ਕਰਨ ਲਈ ਸਿੰਘਾਂ ਨੂੰ ਤਿਆਰ ਕੀਤਾ | ਖੁਆਜਾ ਮਰਦੂਦ ਖਾਨ ਅਤੇ ਪਹਾੜੀ ਰਾਜਿਆਂ ਦੀ ੧੦ ਲਖ ਦੀ ਫ਼ੋਜ ਨੇ ਚਮਕੋਰ ਸਾਹਿਬ ਦੀ ਗੜੀ ਨੂੰ ਚਾਰੇ ਪਾਸਿਓਂ ਘੇਰਾ ਪਾ ਲਿਆ | ਸਿੰਘਾ ਨੇ ਗੜੀ ਵਿਚੋਂ ਮੁਗਲ ਫ਼ੋਜ ਦਾ ਮੁਕਬਲਾ ਸ਼ੁਰੂ ਕੀਤਾ | ੭ ਅਤੇ ੮ ਪੋਹ ਨੂੰ ਘਮਸਾਣ ਦੀ ਜੰਗ ਹੋਈ ਜਿਸ ਵਿਚ ਬਹੁਤ ਮੁਗਲ ਫ਼ੋਜ ਅਤੇ ਕਈ ਸਿੰਘ ਵੀ ਸ਼ਹੀਦ ਹੋ ਗਏ | ਸਿੰਘਾ ਵਿਚ ਤਿੰਨ ਪਿਆਰੇ ਭਾਈ ਸਾਹਿਬ ਸਿੰਘ, ਭਾਈ ਹਿਮਤ ਸਿੰਘ, ਭਾਈ ਮੋਹਕਮ ਸਿੰਘ ਦੋਵੇ ਸਾਹਿਬਜਾਦੇ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਸ਼ਹੀਦੀਆਂ ਪਾ ਗਏ | ਅੰਤ ਵਿਚ ਗੁਰੂ ਸਾਹਿਬ ਆਪ ਮੈਦਾਨ ਵਿਚ ਉਤਰਨ ਲਈ ਤਿਆਰੀ ਹੋਣ ਲਗੇ | ਖਾਲਸੇ ਦੇ ਸਿਧਾਂਤ ਅਧੀਨ ਸਿੰਘਾ ਨੇ ਗੁਰੂ ਸਾਹਿਬ ਨੂੰ ਬੇਨਤੀ ਕਿਤੀ ਕੇ ਆਪ ਗੜੀ ਨੂੰ ਤਿਆਗ ਦਿਓ | ਜੇ ਤੁਸੀਂ ਆਪ ਜੰਗ ਵਿਚ ਕੁੱਦ ਪਏ ਤਾਂ ਸਾਡੇ ਪੰਥ ਦਾ ਬਾਨੀ ਕੋਣ ਹੋਵੇਗਾ | ਇਸ ਲਈ ਸਾਡੀ ਅਰਦਾਸ ਹੈ ਕੇ ਗੜੀ ਵਿਚੋਂ ਨਿਕਲ ਜਾਉ | ਖਾਲਸੇ ਅਤੇ ਅਤੀ ਪਿਆਰੇ ਸਿੰਘਾ ਦੀ ਬੇਨਤੀ ਕਰਨ ਤੇ ਗੁਰੂ ਸਹਿਬ ੮ ਪੋਹ ਦੀ ਰਾਤ ਨੂੰ ਇਸ ਗੜੀ ਵਿਚੋਂ ਨਿਕਲ ਗਏ | ਜੋਰ ਦਾ ਮੀਂਹ ਹਨੇਰੀ ਚਲ ਰਹੀ ਸੀ | ਗੁਰੂ ਸਾਹਿਬ ਭਾਈ ਦਇਯਾ ਸਿੰਘ ਅਤੇ ਭਾਈ ਮਨੀ ਸਿੰਘ ਨੂੰ ਅਗੇ ਮਿਲਣ ਦੀ ਨਿਸ਼ਾਨੀ ਦਸੀ | ਭਾਈ ਜੀਵਨ ਸਿੰਘ ਜੀ ਨੂੰ ਕਲਗੀ ਅਤੇ ਬਾਣਾ ਦੇ ਕੇ ਗੁਰੂ ਸਾਹਿਬ ਨੇ ਗੜੀ ਛਡ ਦਿਤੀ | ਇਸ ਸਥਾਨ ਤੇ ਆ ਕੇ ਗੁਰੂ ਸਾਹਿਬ ਪਿੱਪਲ ਦੇ ਦਰਖਤ ਥੱਲੇ ਜਿਥੇ ਖੁਆਜਾ ਮਰਦੂਦ ਖਾਨ ਨੇ ਟਿਕਾਣਾ ਕੀਤਾ ਸੀ ਜੋਰ ਨਾਲ ਤਾੜੀ ਮਾਰ ਕੇ ਅਵਾਜ ਦਿਤੀ ਕੇ ਗਇਆ "ਹਿੰਦ ਪੀਰ ਚ ਲਿਯੋ ਅਬਿਨਿ ਕ ਸਿਯੋ ਘੇਰਹੁ ਤੁਮ ਮੇਂ ਜੋ ਬਲਵਾਨ || ਤੀਨ ਬਾਰ ਸ਼੍ਰੀ ਮੁਖ ਤੇ ਕਹਿ ਕਰ ਦੂਰ ਦੂਰ ਲੋ ਬਾਕ ਸੁਨਾਇ " ਇਸ ਤਰਾਂ ਗੁਰੂ ਸਾਹਿਬ ਨੇ ਅਪਣਾ ਜਾਣਾ ਪ੍ਰਗਟ ਕੀਤਾ | ਇਸ ਦੇ ਨਾਲ ਹੀ ਮੁਗਲ ਫ਼ੋਜ ਦੇ ਵਿਚ ਆਪਸੀ ਕਟਾ ਵੱਢੀ ਮੱਚ ਗਈ | ਇਸ ਸਥਾਨ ਤੇ ਮਹਾਨ ਕੋਤਕ ਕਰਕੇ ਗੁਰੂ ਸਾਹਿਬ ਸ਼੍ਰੀ ਜੰਡ ਸਾਹਿਬ, ਸ਼੍ਰੀ ਝਾੜ ਸਾਹਿਬ ਤੋਂ ਵਿਚਰ ਦੇ ਹੋਏ ਮਾਛੀ ਵਾੜਾ ਜਾ ਬਿਰਾਜੇ ਉਥੇ ਹੀ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਅਤੇ ਮਾਨ ਸਿੰਘ ਨੂੰ ਮਿਲੇ |

 
 
  ਵਧੇਰੇ ਜਾਣਕਾਰੀ :-
ਗੁਰਦਵਾਰਾ ਸ਼੍ਰੀ ਤਾੜੀ ਸਾਹਿਬ, ਚਮਕੌਰ ਸਾਹਿਬ

ਕਿਸ ਨਾਲ ਸੰਬੰਧਤ ਹੈ :-
 • ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

 • ਪਤਾ :-
  ਚਮਕੌਰ ਸਾਹਿਬ
  ਜ਼ਿਲਾ :- ਰੋਪੜ
  ਰਾਜ :- ਪੰਜਾਬ
   

   
   
  ItihaasakGurudwaras.com