ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   
ItihaasakGurudwaras.com

ਗੁਰਦਵਾਰਾ ਸ਼੍ਰੀ ਮੰਜੀ ਸਾਹਿਬ ਜ਼ਿਲਾ ਸੰਗਰੂਰ ਦੇ ਤਹਿਸੀਲ ਭਵਾਨੀਗੜ ਦੇ ਪਿੰਡ ਅਲੋ ਅਰਖ ਵਿਚ ਸਥਿਤ ਹੈ | ਭਵਾਨੀਗੜ ਨਾਭਾ ਸੜਕ ਤੇ ਸਥਿਤ ਇਸ ਸਥਾਨ ਸ਼੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਦੇ ਚਰਨ ਛੋ ਸਥਾਨ ਪ੍ਰਾਪਤ ਹੈ | ਗੁਰੂ ਸਾਹਿਬ ਇਥੇ ਮਾਲਵਾ ਯਾਤਰਾ ਦੇ ਦੋਰਾਨ ਆਏ | ਗੁਰੂ ਸਾਹਿਬ ਦੇ ਨਾਲ ਮਾਤਾ ਗੁਜਰੀ ਜੀ, ਮਾਤਾ ਨਾਨਕੀ ਜੀ ਅਤੇ ਹੋਰ ਸੇਵਕ ਸਨ | ਗੁਰੂ ਸਾਹਿਬ ਇਥੇ ਆਏ ਅਤੇ ਪਿੰਡ ਦੇ ਬਾਹਰ ਆ ਵਿਰਾਜੇ | ਇਹ ਜਗਹ ਦੀਵਾਨ ਟੋਡ ਰ ਮੱਲ ਜੀ ਦੀ ਸੀ | ਜਦੋਂ ਦੀਵਾਨ ਟੋਡਰ ਮੱਲ ਜੀ ਨੂੰ ਗੁਰੂ ਸਾਹਿਬ ਦੇ ਆਉਣ ਦਾ ਪਤਾ ਲਗਿਆ ਤਾਂ ਉਹ ਆਪਣੇ ਪਰਿਵਾਰ ਸਮੇਤ ਗੁਰੂ ਸਾਹਿਬ ਦੀ ਸੇਵਾ ਵਿਚ ਆਏ | ਉਹਨਾਂ ਗੁਰੂ ਸਾਹਿਬ ਨੂੰ ਸੇਵਾ ਲਈ ਪੁਛਿਆ | ਗੁਰੂ ਸਾਹਿਬ ਨੇ ਕਿਹਾ ਅਜੇ ਕੋਈ ਸੇਵਾ ਨਹੀਂ ਹੈ ਤੁਹਾਨੂੰ ਅੱਗੇ ਦਸਾਂਗੇ|

ਜਦੋਂ ਛੋਟੇ ਸਾਹਿਬਜਾਦੇ ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫ਼ਤਿਹ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਫ਼ਤਿਹਗੜ ਵਿਖੇ ਸ਼ਹੀਦ ਹੋ ਗਏ ਤਾਂ ਉਹਨਾਂ ਦਾ ਸੰਸਕਾਰ ਦੀਵਾਨ ਟੋਡਰ ਮੱਲ ਜੀ ਨੇ ਗੁਰਦਵਾਰਾ ਸ਼੍ਰੀ ਜੋਤੀ ਸਰੂਪ ਸਾਹਿਬ ਵਾਲੇ ਸਥਾਨ ਕੀਤਾ |ਉਹਨਾਂ ਨੇ ਇਹ ਜਗਾਹ ਮੂਗਲਾਂ ਤੋਂ ਖੜੀਆਂ ਮੋਹਰਾਂ ਕਰਕੇ ਖਰੀਦੀ | ਉਹਨਾਂ ਦੀਆਂ ਅਸਥੀਆਂ ਦੀਵਾਨ ਟੋਡਰ ਮੱਲ ਜੀ ਇਥੇ ਆਪਣੇ ਪਿੰਡ ਲੈ ਆਏ ਅਤੇ ਇਕ ਘੜੇ ਵਿਚ ਪਾਕੇ ਢੱਬ ਦਿਤੀਆਂ | ਜੋ ਅਜ ਵੀ ਇਥੇ ਮੋਜੂਦ ਹਨ

 
ਗੁਰਦਵਾਰਾ ਸਾਹਿਬ ਗੂਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦਵਾਰਾ ਸ਼੍ਰੀ ਮੰਜੀ ਸਾਹਿਬ, ਅਲੋ ਅਰਖ

ਕਿਸ ਨਾਲ ਸੰਬੰਧਤ ਹੈ :-
 • ਸ਼੍ਰੀ ਗੁਰੂ ਤੇਗਬਹਾਦਰ ਸਾਹਿਬ ਜੀ
 • ਮਾਤਾ ਗੁਜਰੀ ਜੀ
 • ਬਾਬਾ ਜੋਰਾਵਰ ਸਿੰਘ ਜੀ
 • ਬਾਬਾ ਫ਼ਤਿਹ ਸਿੰਘ ਜੀ

 • ਪਤਾ :-
  ਪਿੰਡ :- ਅਲੋ ਅਰਖ
  ਭਵਾਨੀਗੜ ਨਾਭਾ ਸੜਕ .
  ਤਹਿਸੀਲ :- ਭਵਾਨੀਗੜ
  ਜ਼ਿਲਾ :- ਸੰਗਰੂਰ
  ਰਾਜ਼ :- ਪੰਜਾਬ
  ਫ਼ੋਨ ਨੰਬਰ :- +91 94632 79913
   

   
   
  ItihaasakGurudwaras.com