ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   
ItihaasakGurudwaras.com

ਗੁਰੂਦਵਾਰਾ ਸ਼੍ਰੀ ਨਨਕਿਆਣਾ ਸਾਹਿਬ ਸੰਗਰੂਰ ਸ਼ਹਿਰ ਦੇ ਬਾਹਰ ਬਾਹਰ ਸਥਿਤ ਹੈ | ਇਸ ਜਗਹ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ, ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਕੇ ਭਾਗ ਲਾਏ | ਸ਼੍ਰੀ ਗੁਰੂ ਨਾਨ੍ਕ ਦੇਵ ਜੀ ਇਥੇ ਕਾਲ ਨੂੰ ਮਿਲੇ | ਕਾਲ ਨੇ ਗੁਰੂ ਸਾਹਿਬ ਨੂੰ ਦਸਿਆ ਕੇ ਕਿਸ ਤਰਹਾਂ ਲੋਕਾ ਨੂੰ ਅਪਣੇ ਵਸ਼ ਵਿਚ ਕਰਦਾ ਹੈ | ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਥੇ ਕਰੀਰ ਦੇ ਦਰਖਤ ਨਾਲ ਅਪਣਾ ਘੋੜਾ ਬਨਿੰਆ | ਕਿਸੇ ਸ਼ਰਧਾਲੂ ਨੇ ਅਣਜਾਣੇ ਵਿਚ ਇਹ ਦਰਖਤ ਵਡ ਕੇ ਉਸ ਉਤੇ ਕਮਰਾ ਬਣਾ ਦਿਤਾ | ਸ੍ਮਾਂ ਪਾਕੇ ਇਹ ਦਰਖਤ ਕਮਰੇ ਦੀ ਛਤ ਪਾੜ ਕੇ ਉਪਰ ਨਿਕਲ ਆਇਆ | ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਿਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਬਿਰਾਜ਼ ਮਾਨ ਹੋ ਏ ਸ ਨ ਬੜਾ ਥੜਾ ਮੰਜੀ ਸਾਹਿਬ ਦੇ ਤੋਰ ਤੇ ਕਾਇਮ ਕਰਵਾਇਆ |

ਤਸਵੀਰਾਂ ਲਈਆਂ ਗਈਆਂ :- ੧ ਮਈ ੨੦੧੦
 
ਗੁਰੂਦਵਾਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰੂਦਵਾਰਾ ਸ਼੍ਰੀ ਨਨਕਿਆਣਾ ਸਾਹਿਬ

ਕਿਸ ਨਾਲ ਸਬੰਧਤ ਹੈ :-
 • ਸ਼੍ਰੀ ਗੁਰੂ ਨਾਨਕ ਦੇਵ ਜੀ
 • ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ
 • ਸ਼੍ਰੀ ਗੁਰੂ ਤੇਗ ਬਹਾਦਰ ਜੀ

 • ਪਤਾ :-
  ਪਟਿਆਲਾ ਬਾਇਪਾਸ, ਸੰਗਰੂਰ
  ਜ਼ਿਲਾ :- ਸੰਗਰੂਰ
  ਰਾਜ਼ :- ਪੰਜਾਬ
  ਫ਼ੋਨ ਨੰਬਰ :- ੦੦੯੧-੧੬੭੨-੨੫੦੫੪੮
   

   
   
  ItihaasakGurudwaras.com