ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   
ItihaasakGurudwaras.com

ਗੁਰਦਵਾਰਾ ਸ਼੍ਰੀ ਤੇਗਬਹਾਦਰ ਸਾਹਿਬ ਜ਼ਿਲਾ ਸੰਗਰੂਰ ਦੇ ਪਿੰਡ ਮਕੋਰਰ ਸਾਹਿਬ ਵਿਚ ਸਥਿਤ ਹੈ | ਇਹ ਪਿੰਡ ਮੋਜੂਦਾ ਪੰਜਾਬ ਅਤੇ ਹਰਿਆਣੇ ਦੀ ਹੱਦ ਤੇ ਸਥਿਤ ਹੈ | ਘਗਰ ਦਰਿਆ ਦੇ ਕੰਡੇ ਤੇ ਬਣੇ ਇਸ ਸਥਾਨ ਤੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਟਨਾ ਆਸਾਮ ਨੂੰ ਜਾਂਦੇ ਹੋਏ ਆਏ | ਗੁਰੂ ਸਾਹਿਬ ਇਥੇ ਦੋ ਦਿਨ ਰੁਕੇ | ਜਦੋਂ ਪਿੰਡ ਦੇ ਗੁਜਰਾਂ ਨੇ ਗੁਰੂ ਸਾਹਿਬ ਨੂੰ ਦੇਖਿਆ ਤਾਂ ਗੁਰੂ ਸਾਹਿਬ ਲਈ ਦੁੱਧ ਲੈਕੇ ਆਏ | ਉਸੇ ਵਕਤ ਗੁਰੂ ਸਾਹਿਬ ਇਕ ਹੋਰ ਸੇਵਕ ਭਾਈ ਗੁਰਦਿੱਤਾ ਜੀ ਵੀ ਗੁਰੂ ਸਹਿਬ ਲਈ ਦੁੱਧ ਲੈਕੇ ਆਏ | ਗੁਰੂ ਸਹਿਬ ਨੇ ਭਾਈ ਗੁਰਦਿੱਤਾ ਜੀ ਦਾ ਲਿਆਂਦਾ ਦੁੰਧ ਛਕ ਲਿਆ | ਜਦੋਂ ਗੁਜਰਾਂ ਨੇ ਇਸ ਬਾਰੇ ਗੁਰੂ ਸਾਹਿਬ ਤੋਂ ਪੁਛਿਆ ਕੇ ਤੁਸੀਂ ਉਹਨਾਂ ਦਾ ਲਿਆਂਦਾ ਦੁੱਧ ਕਿਉਂ ਨਹੀ ਛਕਿਆ ਤਾਂ ਗੁਰੂ ਸਾਹਿਬ ਨੇ ਦਸਿਆ ਕੇ ਤੁਹਾਡੀਆਂ ਮਝ੍ਹਾਂ ਆਪਣੀਆਂ ਨਹੀਂ ਹਨ ਚੋਰੀ ਦੀਆਂ ਹਨ | ਗੁਜਰ ਇਹ ਗਲ ਸੁਣ ਕੇ ਗੁਰੂ ਸਾਹਿਬ ਦੇ ਚਰਨਾ ਵਿਚ ਢਿਗ ਪਏ ਅਤੇ ਬੇਨਤੀ ਕੀਤੀ ਕੇ ਉਹਨਾਂ ਦੇ ਬਚੇ ਬਹੁਤੀ ਦੇਰ ਚਦੇ ਨਹੀਂ ਬਹੁਤ ਛੋਟੀ ਉਮਰ ਵਿਚ ਹੀ ਮਰ ਜਾਂਦੇ ਹਨ ਅਤੇ ਉਹਨਾਂ ਪਰਿਵਾਰ ਅੱਗੇ ਨਹੀਂ ਵਧ ਰਿਹਾ | ਉਹਨਾਂ ਨੂੰ ਬਖਸ਼ਦਿਆਂ ਗੁਰੂ ਸਾਹਿਬ ਨੇ ਆਸ਼ਿਰਵਾਦ ਦਿੱਤਾ ਕੇ ਅੱਗੇ ਤੋਂ ਠੀਕ ਰਹੁਗਾ | ਭਾਈ ਗੁਰਦਿੱਤਾ ਜੀ ਨੂੰ ਵੀ ਕਿਹਾ ਕੇ ਘਰ ਵਿਚ ਤੱਬਾਕੂ ਨਹੀਂ ਵਰਤਣਾ

 
ਗੁਰਦਵਾਰਾ ਸਾਹਿਬ ਗੂਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦਵਾਰਾ ਸ਼੍ਰੀ ਤੇਗਬਹਾਦਰ ਸਾਹਿਬ, ਮਕੋਰਰ ਸਾਹਿਬ

ਕਿਸ ਨਾਲ ਸੰਬੰਧਤ ਹੈ :-
 • ਸ਼੍ਰੀ ਗੁਰੂ ਤੇਗਬਹਾਦਰ ਸਾਹਿਬ ਜੀ

 • ਪਤਾ :-
  ਪਿੰਡ :- ਲਹਿਲ ਕਲਾਂ
  ਜ਼ਿਲਾ :- ਸੰਗਰੂਰ
  ਰਾਜ :- ਪੰਜਾਬ
  ਫ਼ੋਨ ਨੰਬਰ :-0091 1672 250548
   

   
   
  ItihaasakGurudwaras.com