ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   
ItihaasakGurudwaras.com

ਗੁਰਦਵਾਰਾ ਸ਼੍ਰੀ ਤੇਗਬਹਾਦਰ ਸਾਹਿਬ ਜ਼ਿਲਾ ਸੰਗਰੂਰ ਦੇ ਪਿੰਡ ਮੂਲੋਵਾਲ ਵਿਚ ਸਥਿਤ ਹੈ | ਇਹ ਸਥਾਨ ਸ਼੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਛੋ ਪ੍ਰਾਪਤ ਹੈ | ਸ਼੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਆਪਣੀ ਮਾਲਵਾ ਫ਼ੇਰੀ ਦੋਰਾਨ ਆਏ | ਗੁਰੂ ਸਾਹਿਬ ਦੇ ਨਾਲ ਮਾਤਾ ਗੁਜਰੀ ਜੀ, ਮਾਤਾ ਨਾਨਕੀ ਜੀ ਅਤੇ ਹੋਰ ਸੇਵਕ ਸਨ | ਉਹ ਨਾਂ ਦਿਨਾ ਵਿਚ ਇਹੇ ਪੀਣ ਵਾਲਾ ਪਾਣੀ ਖਾਰਾ ਸੀ ਗੁਰੂ ਸਾਹਿਬ ਦੀ ਬਖਸ਼ਿਸ਼ ਕਰਕੇ ਪਾਣੀ ਮਿਠਾ ਹੋ ਗਿਆ | ਗੁਰੂ ਸਾਹਿਬ ਇਥੇ ਚਾਰ ਦਿਨ ਰਹੇ |

ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਉਚ ਦਾ ਪੀਰ ਬਣਕੇ ਮਾਛੀਵਾੜਾ ਤੋਂ ਆਲਮਗੀਰ ਆ ਗਏ | ਆਲਮਗੀਰ ਵਿਚ ਭਾਈ ਨਿਗਾਹੀਆ ਜੀ ਨੇ ਗੁਰੂ ਸਾਹਿਬ ਨੂੰ ਇਕ ਘੋੜਾ ਭੇਂਟ ਕੀਤਾ | ਘੋੜਾ ਲੈਕੇ ਗੁਰੂ ਸਾਹਿਬ ਅੱਗੇ ਰਾਏ ਕੋਟ ਵਲ ਚਲ ਪਏ | ਗੁਰੂ ਸਾਹਿਬ ਨੂੰ ਘੋੜਾ ਭੇਂਟ ਕਰਨ ਦੇ ਕਾਰਨ ਮੁਗਲਾਂ ਨੇ ਭਾਈ ਨਿਗਾਹੀਆ ਜੀ ਦੇ ਪੁਤਰ ਅਤੇ ਭੈਣ ਨੂੰ ਮਾਰ ਦਿੱਤਾ ਹੈ | ਰਾਏਕੋਟ ਆਕੇ ਗੁਰੂ ਸਾਹਿਬ ਨੂੰ ਇਸ ਗਲ ਦਾ ਪਤਾ ਲਗਿਆ | ਭਾਈ ਨਿਗਾਹੀਆ ਜੀ ਮੁਗਲਾਂ ਤੋਂ ਬਚਕੇ ਇਥੇ ਆਪਣੇ ਨਾਨਕੇ ਘਰ ਮੁਲੋਵਾਲ ਆ ਗਏ | ਭਾਈ ਨਿਗਾਹੀਆ ਜੀ ਨੂੰ ਮਿਲ਼ਣ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਇਥੇ ਆਏ ਅਤੇ ਭਾਈ ਨਿਗਾਹੀਆ ਜੀ ਨੂੰ ਧੀਰਜ ਦਿਂਦਿਆਂ ਕਿਹ ਵੀ ਤੁਸੀਂ ਆਪਣਾ ਪਿੰਡ ਤਾਂ ਤਾਰਿਆ ਹੀ ਹੈ ਪਰ ਤੁਸੀਂ ਨਾਲ ਨਾਲ ਆਪਣੇ ਨਾਨਕੇ ਵੀ ਤਾਰਤੇ | ਸ਼੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਨੇ ਆਪਣੇ ਹੱਥਾਂ ਨਾਲ ਇਕ ਮੰਜੀ ਬਣਾਈ ਸੀ ਜੋ ਕਿ ਦਰਬਾਰ ਸਾਹਿਬ ਵਿਚ ਸ਼ੁਸ਼ੋਬਿਤ ਹੈ | ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵਰ ਬਖਸ਼ਿਆ ਕੇ ਪੰਦਰਾ ਪੋਹ ਦੇ ਦਿਨ ਆਪ ਹਾਜ਼ਿਰ ਹੋਵਾਂਗੇ ਕੋਈ ਬੇਅਦਬੀ ਨਾ ਕਰਨੀ

 
ਗੁਰਦਵਾਰਾ ਸਾਹਿਬ ਗੂਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦਵਾਰਾ ਸ਼੍ਰੀ ਤੇਗਬਹਾਦਰ ਸਾਹਿਬ, ਮੂਲੋਵਾਲ

ਕਿਸ ਨਾਲ ਸਬੰਧਤ ਹੈ :-
ਸ਼੍ਰੀ ਗੁਰੂ ਤੇਗ ਬਹਾਦਰ ਜੀ

ਪਤਾ :-
ਪਿੰਡ :- ਮੂਲੋਵਾਲ
ਜ਼ਿਲਾ :- ਸੰਗਰੂਰ
ਰਾਜ਼ :- ਪੰਜਾਬ
 

 
 
ItihaasakGurudwaras.com