ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   
ItihaasakGurudwaras.com

ਗੁਰੂਦਵਾਰਾ ਸ਼੍ਰੀ ਬਾਬਾ ਭਾਈ ਅਦਲੀ ਸਾਹਿਬ ਜ਼ਿਲਾ ਤਰਨ ਤਾਰਨ ਦੇ ਪਿੰਡ ਚੋਲਾ ਸਾਹਿਬ ਵਿਚ ਸਥਿਤ ਹੈ | ਬਾਬਾ ਭਾਈ ਅਦਲੀ ਸਾਹਿਬ ਜੀ ਉਹ ਮਹਾਨ ਪੁਰਸ਼ ਹੋਏ ਹਨ ਜਿੰਨ੍ਹਾਂ ਦੀ ਸੰਗਤ ਕਰਕੇ ਬਾਬਾ ਬਿਧੀ ਚੰਦ ਵਰਗੇ ਧਾੜਵੀ ਤੇ ਚੋਰ ਵੀ ਸਾਧ ਬਣ ਗਏ। ਜਿੰਨ੍ਹਾਂ ਨੂੰ ਸਿੱਖ ਇਤਿਹਾਸ ਵਿਚ ਬੜੇ ਸਤਿਕਾਰ ਨਾਲ ਬਹਾਦਰ ਬਾਬਾ ਬਿਧੀ ਚੰਦ ਕਰਕੇ ਜਾਣਿਆ ਜਾਂਦਾ ਹੈ । ਆਪ ਜੀ ਨੇ ਗੁਰੂ ਅਮਰ ਦਾਸ ਜੀ, ਗੁਰੂ ਰਾਮ ਦਾਸ ਜੀ, ਗੁਰੂ ਅਰਜਨ ਦੇਵ ਜੀ ਅਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਦਰਸ਼ਨ ਕੀਤੇ । ਬਾਬਾ ਜੀ ਨੇ ਬਾਉਲੀ ਸਾਹਿਬ ਗੋਇੰਦਵਾਲ ਸਾਹਿਬ, ਦਰਬਾਰ ਸਾਹਿਬ, ਤਰਨ ਤਾਰਨ ਸਾਹਿਬ ਅਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਕਾਰ ਸੇਵਾ ਵਿੱਚ ਹਿੱਸਾ ਪਾਇਆ। ਬਾਬਾ ਭਾਈ ਅਦਲੀ ਸਾਹਿਬ ਜੀ ਦੇ ਪਿਆਰ ਨੂੰ ਦੇਖ ਕੇ ਹੀ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਰਹਾਲੀ ਤੋਂ ਚਲ ਕੇ ਚੋਹਲਾ ਸਾਹਿਬ ਆਏ। ਗੁਰੂ ਸਾਹਿਬ ਜੀ ੨ ਸਾਲ ੫ ਮਹੀਨੇ ੧੩ ਦਿਨ ਇਸ ਨਗਰ ਵਿਚ ਰਹੇ।

ਤਸਵੀਰਾਂ ਲਈਆਂ ਗਈਆਂ ੭ ਨਵੰਬਰ, ੨੦੦੭.
 
ਗੁਰੂਦਵਾਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰੂਦਵਾਰਾ ਸ਼੍ਰੀ ਬਾਬਾ ਭਾਈ ਅਦਲੀ ਸਾਹਿਬ

ਕਿਸ ਨਾਲ ਸੰਬੰਧਤ ਹੈ
  • ਭਾਈ ਅਦਲੀ ਸਾਹਿਬ ਜੀ

  • ਪਤਾ
    ਪਿੰਡ :- ਚੋਲਾ ਸਾਹਿਬ
    ਜ਼ਿਲਾ :- ਤਰਨ ਤਾਰਨ
    ਰਾਜ :- ਪੰਜਾਬ.
    ਫ਼ੋਨ ਨੰਬਰ :-
     

     
     
    ItihaasakGurudwaras.com