ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   
ItihaasakGurudwaras.com

ਗੁਰਦਵਾਰਾ ਸ਼੍ਰੀ ਖਡੂਰ ਸਾਹਿਬ ਜ਼ਿਲਾ ਤਰਨ ਤਾਰਨ ਦੇ ਸ਼ਹਿਰ ਖਡੂਰ ਸਾਹਿਬ ਵਿਚ ਸਥਿਤ ਹੈ | ਅੱਠ ਗੁਰੂ ਸਾਹਿਬਾਨਾਂ ਨੇ ਗੁਰੂ ਰੂਪ ਵਿਚ ਚਰਨ ਪਾ ਕੇ ਇਸ ਧਰਤੀ ਨੂੰ ਪਵਿੱਤਰ ਕੀਤਾ ।

 • ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਪਰਚਾਰ ਦੋਰਿਆ ਵਿਚ ਪੰਜ ਵਾਰ ਇਸ ਨਗਰ ਦੀਆਂ ਸੰਗਤਾਂ ਨੂੰ ਨਿਵਾਜਿਆ ਸੀ । ਆਪ ਅਕਸਰ ਬੀਬੀ ਭਰਾਈ ਦੇ ਘਰ ਠਹਿਰਦੇ ਸਨ । ਆਪ ਜੀ ਦੇ ਆਖਰੀ ਦੋਰੇ ਸਮੇਂ ਜਦ ਬੀਬੀ ਭਰਾਈ ਨੇ ਇੱਕ ਦਿਨ ਹੋਰ ਠਹਿਰਨ ਲਈ ਬੇਨਤੀ ਕੀਤੀ ਤਾਂ ਆਪ ਜੀ ਨੇ ਬਚਨ ਕੀਤਾ ਕਿ ਇਕ ਦਿਨ ਨਹੀਂ ਬਹੁਤ ਦਿਨ ਠਹਿਰਾਂਗੇ ਤੇ ਏਸੇ ਹੀ ਚਾਰਪਾਈ ਤੇ ਵਿਸ਼ਰਾਮ ਕਰਾਂਗੇ, ਜਿਸ ਉੱਤੇ ਹੁਣ ਬੈਠੇ ਹਾਂ ।

 • ਸ਼੍ਰੀ ਗੁਰੂ ਅੰਗਦ ਦੇਵ ਜੀ ਕਰਤਾਰਪੁਰ ਪਾਕਿਸਤਾਨ ਵਿਖੇ ਗੁਰਤਾ ਗੱਦੀ ਤੇ ਬਿਰਾਜਮਾਨ ਹੋ ਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਆਦੇਸ਼ ਅਨੁਸਾਰ ਖਡੂਰ ਸਾਹਿਬ ਆ ਕੇ ਸਿਧੇ ਬੀਬੀ ਭਰਾਈ ਦੇ ਘਰ ਆਏ ਤੇ ੬ ਮਹੀਨੇ ੬ ਦਿਨ ਤਕ ਅਗਿਆਤਵਾਸ ਹੋ ਕੇ ਨਾਮ ਸਿਮਰਨ ਵਿਚ ਜੁੜੇ ਰਹੇ । ਆਪ ਜੀ ਨੇ ਉਸੇ ਚਾਰਪਾਈ ਤੇ ਵਿਸ਼ਰਾਮ ਕੀਤਾ, ਜਿਸ ਬਾਰੇ ਸ਼੍ਰੀ ਗੁਰੂ ਨਾਨਕ ਦੇਵ ਜੀ ਬਚਨ ਕਰਕੇ ਗਏ ਸਨ । ਆਖਰ ਬਾਬਾ ਬੁੱਢਾ ਜੀ ਨੇ ਆਪ ਜੀ ਨੂੰ ਪਰਗਟ ਕੀਤਾ । ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਆਪਣਾ ਗੁਰਆਈ ਦਾ ਸਾਰਾ ਸਮਾਂ ਲਗਭਗ ੧੩ ਸਾਲ ਇਥੇ ਹੀ ਵਿਚਾਰ ਕੇ ਸੰਗਤਾਂ ਨੂੰ ਉਪਦੇਸ਼ ਨਾਲ ਨਿਵਾਜਿਆ ਤੇ ਅੰਤ ਇਥੇ ਹੀ ੨੯ ਮਾਰਚ ਸਨ ੧੫੫੨ ਈ: ਨੂੰ ਜੋਤੀ ਜੋਤ ਸਮਾਂ ਗਏ ।

 • ਸ਼੍ਰੀ ਗੁਰੂ ਅਮਰਦਾਸ ਜੀ ੧੫੪੧ ਈ: ਵਿਚ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਚਰਨਾ ਵਿਚ ਆਏ, ਲਗਭਗ ੧੨ ਸਾਲ ਅਣਥਕ ਸੇਵਾ ਸਿਮਰਨ ਦੇ ਨਾਲ ਨਾਲ ੧੨ ਸਾਲ ਦਰਿਆ ਬਿਆਸ ਗੋਇੰਦਵਾਲ ਸਾਹਿਬ ਤੋਂ ਜੋ ਕਿ ੯ ਕਿਲੋਮੀਟਰ ਦੀ ਦੂਰੀ ਤੇ ਹੈ, ਗਾਗਰ ਵਿਚ ਜਲ ਢੋ ਕੇ ਗੁਰੂ ਅੰਗਦ ਦੇਵ ਜੀ ਦਾ ਅੰਮ੍ਰਿਤ ਵੇਲੇ ਇਸ਼ਨਾਨ ਕਰਾਂਉਦੇ ਰਹੇ। ਉਨਾਂ ਦੀ ਸੇਵਾ ਪਰਵਾਨ ਹੋਈ ਤੇ ਗੁਰਤਾਗੱਦੀ ਦੇ ਭਾਗੀ ਬਣੇ।

 • ਸ਼੍ਰੀ ਗੁਰੂ ਰਾਮ ਦਾਸ ਜੀ ਗੋਇੰਦਵਾਲ ਸਾਹਿਬ ਤੋਂ ਗੁਰੂ ਚੱਕ (ਅੰਮ੍ਰਿਤਸਰ) ਨੂੰ ਜਾਂਦੇ ਹੋਏ ਖਡੂਰ ਸਾਹਿਬ ਵੀ ਚਰਨ ਪਾਉਂਦੇ ਰਹੇ।

 • ਸ਼੍ਰੀ ਗੁਰੂ ਅਰਜਨ ਦੇਵ ਜੀ ਵੀ ਗੋਇੰਦਵਾਲ ਸਾਹਿਬ ਤੋਂ ਅੰਮ੍ਰਿਤਸਰ ਨੂੰ ਜਾਂਦਿਆ ਖਡੂਰ ਸਾਹਿਬ ਨੂੰ ਨਿਵਾਜਦੇ ਰਹੇ।

 • ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੀ ਪੁੱਤਰੀ ਬੀਬੀ ਵੀਰੋ ਦੇ ਵਿਆਹ ਉਪਰੰਤ ਪਰਵਾਹ ਸਾਹਿਤ ਖਡੂਰ ਸਾਹਿਬ ਰਾਹੀ ਗੋਇੰਦਵਾਲ ਸਾਹਿਬ ਗਏ। ਉਥੇ ਸਿੱਖ ਪੰਥ ਦੇ ਮਹਾਨ ਵਿਦਵਾਨ ਭਾਈ ਗੁਰਦਾਸ ਜੀ ਦਾ ਸੰਸਕਾਰ ਕਰਕੇ ਵਾਪਸ ਅੰਮ੍ਰਿਤਸਰ ਨੂੰ ਜਾਂਦਿਆ ਹੋਇਆ ਦੁਪਿਹਰ ਦਾ ਸਮਾਂ ਖਡੂਰ ਸਾਹਿਬ ਗੁਜਾਰ ਕੇ ਗਏ।

 • ਸ਼੍ਰੀ ਗੁਰੂ ਹਰਿ ਰਾਏ ਸਾਹਿਬ ਜੀ ੨੨੦੦ ਘੋੜ ਸਵਾਰ ਸਮੇਤ ਗੋਇੰਦਵਾਲ ਸਾਹਿਬ ਨੂੰ ਜਾਂਦੇ ਹੋਏ ਖਡੂਰ ਸਾਹਿਬ ਨੂੰ ਵੀ ਆਪਣੀ ਚਰਨ ਛੋਹ ਬਖਸ਼ ਕੇ ਗਏ ਸਨ।

 • ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬਾ ਜੀ ਗੁਰਗੱਦੀ ਤੇ ਬਿਰਾਜਮਾਨ ਹੋਣ ਉਪਰੰਤ ਪਹਿਲੇ ਗੁਰੂ ਸਹਿਬਾਨਾਂ ਦੇ ਜੀਵਨ ਨਾਲ ਸਬੰਧਤ ਗੁਰਧਾਮਾ ਦੀ ਦੇਖਭਾਲ ਦਾ ਯੋਗ ਪ੍ਰਬੰਧ ਕਰਨ ਦੀ ਖਾਤਰ ਖਡੂਰ ਸਾਹਿਬ ਵਿੱਚ ਵੀ ਤਸਵੀਰ ਲਿਆਏ ਸਨ।

 • ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਨੇ ਲਗਭਗ ੧੨ ਸਾਲ ਦਾ ਸਮਾਂ ਏਥੇ ਹੀ ਗੁਜਾਰਿਆਂ ਇਥੇ ਹੀ ਆਪ ਨੇ ਸ਼੍ਰੀ ਗੁਰੂ ਅਮਰਦਾਸ ਨੂੰ ਗੁਰਆਈ ਦਾ ਤਿਲਕ ਲਗਾਇਆ ਸੀ। ਮਹਾਨ ਵਿਦਵਾਨ ਭਾਈ ਗੁਰਦਾਸ ਜੀ ਨੇ ਬਹੁਤ ਸਾਰਾ ਸਮਾਂ ਇਥੇ ਹੀ ਬਤੀਤ ਕੀਤਾ ਸੀ।

 • ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਇਥੇ ਹੀ ਗੁਰਮੁੱਖੀ ਲਿਪੀ ਦਾ ਸੁਧਾਰ ਕਰਕੇ ਵਰਤਮਾਨ ਰੂਪ ਦਿੱਤਾ ਤੇ ਪੰਜਾਬੀ ਦਾ ਸਭ ਤੋਂ ਪਹਿਲਾ ਕਾਇਦਾ ਆਪਣੇ ਹੱਥੀਂ ਲਿਖਿਆ। ਜਿਸ ਦੀ ਯਾਦ ਵਿਚ ਗੁਰੂਦੁਆਰਾ ਮੱਲ ਅਖਾੜਾ ਸਥਾਪਤ ਹੈ। ਇਥੇ ਹੀ ਆਪ ਜੀ ਨੇ ਬਾਲਾ ਜੀ ਪਾਸੋ ਕਾਫੀ ਜਾਣਕਾਰੀ ਪ੍ਰਾਪਤ ਕਰਕੇ ਭਾਈ ਪੈੜਾ ਮੋਖਾ ਜੀ ਪਾਸੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਜਨਮ ਸਾਖੀ ਲਿਖਵਾਈ। ਭਾਈ ਬਾਲਾ ਜੀ ਦੀ ਸਮਾਧ ਗੁਰੂਦੁਆਰਾ ਤਪਿਆਣਾ ਸਾਹਿਬ ਦੇ ਲਾਗੇ ਬਣੀ ਹੈ। ਇਥੇ ਹੀ ਆਪ ਜੀ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੀ ਸੰਭਾਲ ਕੀਤੀ ਸੀ ਤੇ ਹੋਰ ਆਪਣੀ ਬਾਣੀ ਦੀ ਰਚਨਾ ਕੀਤੀ। ਖਡੂਰ ਸਾਹਿਬ ਸਥਿਤ ਪਵਿੱਤਰ ਗੁਰਧਾਮਾ ਤੇ ਯਾਦਗਾਰੀ ਅਸਥਾਨਾ ਦੇ ਦਰਸ਼ਨ ਕਰਕੇ ਜਨਮ ਸਫਲ ਕਰੋ ਜੀ।

 • ਗੁਰਦਵਾਰਾ ਸ਼੍ਰੀ ਅੰਗੀਠਾ ਸਾਹਿਬ (ਦਰਬਾਰ ਸਾਹਿਬ)
 • ਗੁਰਦਵਾਰਾ ਸ਼੍ਰੀ ਮਾਈ ਭਰਾਈ ਸਾਹਿਬ
 • ਗੁਰਦਵਾਰਾ ਸ਼੍ਰੀ ਮੱਲ ਅਖੜਾ ਸਾਹਿਬ
 • ਗੁਰਦਵਾਰਾ ਸ਼੍ਰੀ ਤਪਿਆਣਾ ਸਾਹਿਬ (ਤਪ ਅਸਥਾਨ ਸ਼੍ਰੀ ਗੁਰੂ ਨਾਨਕ ਦੇਵ ਜੀ) ਅਤੇ ਸਰੋਵਰ
 • ਗੁਰਦਵਾਰਾ ਸ਼੍ਰੀ ਤਾਪ ਅਸਥਾਨ ਸ੍ਰੀ ਗੁਰੂ ਅੰਗਦ ਦੇਵ ਜੀ


 • ਤਸਵੀਰਾਂ ਲਈਆਂ ਗਈਆਂ :- ੨੫ ਦਿਸੰਬਰ, ੨੦੦੬.
   
  ਗੁਰੂਦਵਾਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
   
   
    ਵਧੇਰੇ ਜਾਣਕਾਰੀ :-
  ਗੁਰਦਵਾਰਾ ਸ਼੍ਰੀ ਖਡੂਰ ਸਾਹਿਬ, ਖਡੂਰ ਸਾਹਿਬ

  ਕਿਸ ਨਾਲ ਸੰਬੰਧਤ ਹੈ :-
 • ਸ਼੍ਰੀ ਗੁਰੂ ਨਾਨਕ ਦੇਵ ਜੀ
 • ਸ਼੍ਰੀ ਗੁਰੂ ਅੰਗਦ ਦੇਵ ਜੀ
 • ਸ਼੍ਰੀ ਗੁਰੂ ਅਮਰਦਾਸ ਜੀ
 • ਸ਼੍ਰੀ ਗੁਰੂ ਰਾਮ ਦਾਸ ਜੀ
 • ਸ਼੍ਰੀ ਗੁਰੂ ਅਰਜਨ ਦੇਵ ਜੀ
 • ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ
 • ਸ਼੍ਰੀ ਗੁਰੂ ਹਰਿ ਰਾਏ ਸਾਹਿਬ ਜੀ
 • ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬਾ ਜੀ
 • ਬ੍ਰਹਮ ਗਿਆਨੀ ਬਾਬਾ ਬੁੱਢਾ ਜੀ

 • ਪਤਾ :-
  ਖਡੂਰ ਸਾਹਿਬ
  ਜ਼ਿਲਾ :- ਤਰਨ ਤਾਰਨ
  ਰਾਜ :- ਪੰਜਾਬ.
  ਫ਼ੋਨ ਨੰਬਰ :-
   

   
   
  ItihaasakGurudwaras.com