ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   
ItihaasakGurudwaras.com

ਗੁਰਦਵਾਰ ਸ਼੍ਰੀ ਦਰਬਾਰ ਸਾਹਿਬ ਤਰਨ ਤਾਰਨ ਸਾਹਿਬ ਤਰਨ ਤਾਰਨ ਸ਼ਹਿਰ ਵਿਚ ਸਥਿਤ ਹੈ | ੧੫੯੦ ਵਿਚ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਰਾਵੀ ਅਤੇ ਬਿਆਸ ਦੇ ਵਿਚ ਯਾਤਰਾ ਕੀਤੀ | ਇਹ ਸਥਾਨ ਤੇ ਗੁਰੂ ਸਾਹਿਬ ਨੇ ਪਿੰਡ ਖਾਰਾ ਅਤੇ ਪਲਾਸੌਰ ਦੀ ਜ਼ਮੀਨ ੧ ਲੱਖ ਸਤਵੰਜਾ ਜਹਾਰ ਨੂੰ ਖਰੀਦ ਕੇ ੧੭ ਵਿਸਾਖ ੧੬੪੭ ਵਿਚ ਸਰੋਵਰ ਕੰਮ ਸ਼ੁਰੂ ਕਰਵਾਇਆ | ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸ਼੍ਰੀ ਗੁਰੂ ਰਾਮਦਸ ਜੀ ਦੇ ਸਨਮਾਨ ਵਿਚ ਗੁਰਦਵਾਰਾ ਸਾਹਿਬ ਦਾ ਨੀਂਹ ਪੱਥਰ ਰਖਿਆ | ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸ਼੍ਰੀ ਹਰਿਮੰਦਿਰ ਸਾਹਿਬ ਨਾਲੋਂ ਵੀ ਵਡੇ ਸਰੋਵਰ ਦਾ ਕੰਮ ਸ਼ੁਰੂ ਕਰਵਾਇਆ ਇਹ ਸਥਾਨ ਦਿਖਣ ਵਿਚ ਸ਼੍ਰੀ ਹਰਿਮੰਦਿਰ ਸਾਹਿਬ ਵਰਗਾ ਹੈ ਪਰ ਇਹ ਸਥਾਨ ਸਰੋਵਰ ਦੇ ਵਿਚਕਾਰ ਨਹੀਂ ਬਲਕੇ ਇਕ ਪਾਸੇ ਤੇ ਸ਼ੁਸ਼ਿਬਿਤ ਹੈ |

 
ਗੁਰਦਵਾਰਾ ਸਾਹਿਬ ਗੂਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦਵਾਰ ਸ਼੍ਰੀ ਦਰਬਾਰ ਸਾਹਿਬ ਤਰਨ ਤਾਰਨ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਅਰਜਨ ਦੇਵ ਜੀ

  • ਪਤਾ :-
    ਤਰਨ ਤਾਰਨ ਸ਼ਹਿਰ
    ਰਾਜ :- ਪੰਜਾਬ
    ਫ਼ੋਨ ਨੰਬਰ :-0091-1852-222707,
    Fax Number :-0091-1852-228691
     

     
     
    ItihaasakGurudwaras.com