ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   
ItihaasakGurudwaras.com

ਗੁਰਦਵਾਰਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜ਼ਿਲਾ ਤਰਨ ਤਾਰਨ ਦੇ ਪਿੰਡ ਸੁਰ ਸਿੰਘ ਵਿਚ ਸਥਿਤ ਹੈ | ਇਸ ਦੇ ਪਿੰਡ ਦੇ ਭਾਈ ਭਾਗ ਮੱਲ ਜੀ ਦੀ ਬੇਨਤੀ ਪ੍ਰਵਾਨ ਕਰਕੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇਸ ਪਿੰਡ ਆਏ | ਭਾਈ ਭਾਗ ਮੱਲ ਜੀ ਨੇ ਆਪਣੇ ਨਵੇਂ ਬਣੇ ਮਕਾਨ ਅਤੇ ੧੦੦ ਬਿਘਾ ਜਮੀਨ ਗੁਰੂ ਸਾਹਿਬ ਨੂੰ ਭੇਂਟ ਕੀਤੀ ਅਤੇ ਬੇਨਤੀ ਕੀਤੀ ਕਿ ਆਪ ਇਥੇ ਰਹਿਕੇ ਸਿਖੀ ਦਾ ਪ੍ਰਚਾਰ ਕਰੋ | ਗੁਰੂ ਸਾਹਿਬ ਨੇ ਭੇਂਟ ਸਵਿਕਾਰ ਕਰਦੇ ਹੋਏ ਕਿਹਾ ਅਸੀਂ ਇਕ ਜਗਹ ਨਹੀਂ ਰਹਿ ਸਕਦੇ ਹੋਰ ਵੀ ਕੀ ਕੰਮ ਕਰਨੇ ਹੁੰਦੇ ਹਨ | ਪਰ ਤੁਹਾਡੇ ਇਸ ਸਥਾਨ ਤੇ ਇਕ ਦਿਨ ਸਿਖੀ ਦਾ ਕੇਂਦਰ ਜਰੂਰ ਬਣੇਗਾ | ਬਾਅਦ ਵਿਚ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਗੁਰੂ ਸਾਹਿਬ ਨੇ ਇਸ ਜਾਇਦਾਦ ਭਈ ਬਿਧੀ ਚੰਦ ਜੀ ਨੂੰ ਭੇਂਟ ਕੀਤੀ ਪਰ ਬਿਧੀ ਚੰਦ ਜੀ ਨੇ ਗੁਰੂ ਸਹਿਬ ਛੱਡ ਕੇ ਜਾਣ ਤੋਂ ਨਾਂਹ ਕਰ ਦਿੱਤੀ | ਫ਼ੇਰ ਗੁਰੂ ਸਾਹਿਬ ਨੇ ਭਾਈ ਬਿਧੀ ਚੰਦ ਜੀ ਦੇ ਪੁਤਰ ਬਾਬਾ ਲਾਲ ਚੰਦ ਜੀ ਨੂੰ ਇਸਨੂੰ ਸੰਭਾਲਣ ਲਈ ਕਿਹਾ | ਉਸ ਦਿਨ ਤੋਂ ਬਾਅਦ ਬਾਬਾ ਲਾਲ ਚੰਦ ਜੀ ਦਾ ਪਰਿਵਾਰ ਇਸ ਸਥਾਨ ਤੇ ਰਹਿ ਰਿਹਾ ਹੈ ਅਤੇ ਸੇਵਾ ਕਰ ਰਿਹਾ ਹੈ | ਆਜ ਉਹਨਾਂ ਦੇ ਪਰਿਵਾਰ ਦੀ ਆਗਲੀ ਪੀੜੀਆਂ ਇਸ ਸਥਾਨ ਦੀ ਦੇਖ ਭਾਲ ਕਰ ਰਹੀਆਂ ਹਨ

 
ਗੁਰਦਵਾਰਾ ਸਾਹਿਬ ਗੂਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :- ਗੁਰਦਵਾਰਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ, ਸੁਰ ਸਿੰਘ

ਕਿਸ ਨਾਲ ਸੰਬੰਧਤ ਹੈ :-
 • ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ

 • ਪਤਾ :-
  ਪਿੰਡ :- ਸੁਰ ਸਿੰਘ
  ਜ਼ਿਲਾ :- ਤਰਨ ਤਾਰਨ
  ਰਾਜ :- ਪੰਜਾਬ
   

   
   
  HistoricalGurudwaras.com