ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   
ItihaasakGurudwaras.com

ਗੁਰਦਵਾਰਾ ਸ਼੍ਰੀ ਜਨਮ ਅਸਥਾਨ ਭਾਈ ਬਿਧੀ ਚੰਦ ਜੀ ਛੀਨਾ ਸਾਹਿਬ ਜ਼ਿਲਾ ਤਰਨ ਤਾਰਨ ਦੇ ਪਿੰਡ ਛੀਨਾ ਵਿਚ ਸਥਿਤ ਹੈ | ਇਸ ਸਥਾਨ ਤੇ ਭਾਈ ਬਿਧੀ ਚੰਦ ਜੀ ਦਾ ਜਨਮ ਹੋਇਆ | ਭਾਈ ਬਿਧੀ ਚੰਦ ਜੀ ਮਾੜੀ ਸੰਗਤ ਵਿਚ ਰਲਕੇ ਤੋਂ ਚੋਰ ਬਣ ਗਏ ਸਨ ਜੋ ਬਾਅਦ ਵਿਚ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸਿਖ ਬਣੇ ਅਤੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸੇਵਾ ਵਿਚ ਵੀ ਰਹੇ | ਭਾਈ ਬਿਧੀ ਚੰਦ ਜੀ ਨੂੰ ਪੱਟੀ ਤੋ ਦੁਸ਼ਾਲੇ ਲਿਆਉਣ ਅਤੇ ਲ਼ਾਹੋਰ ਤੋ ਦੋ ਘੋੜੇ ਦਿਲਬਾਗ ਅਤੇ ਗੁਲਬਾਗ ਵਾਪਿਸ ਲਿਆਉਣ ਲਈ ਯਾਦ ਕੀਤਾ ਜਾਂਦਾ ਹੈ | ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਭਾਈ ਬਿਧੀ ਚੰਦ ਜੀ ਨੂੰ ਇਹ ਕਹਿਕੇ ਨਿਵਾਜਿਆ "ਭਾਈ ਬਿਧੀ ਚੰਦ ਛੀਨਾ ਗੁਰੂ ਕਾ ਸੀਨਾ" ਭਾਈ ਬਿਧੀ ਚੰਦ ਜੀ ਆਪਣੇ ਅੰਤ ਸਮੇਂ ਤਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸੇਵਾ ਵਿਚ ਰਹੇ | ਅਤੇ ਅੰਤਿਮ ਸਮਾਂ ਆਉਣ ਤੇ ਅਯੋਧਿਆ ਚਲੇ ਹ ਏ ਜਿਥੇ ਉਹਨਾਂ ਨੇ ਇਕ ਸਾਧ ਨਾਲ ਮਿਲ ਕੇ ਆਪਣਾ ਸ਼ਰੀਰ ਤਿਆਗਿਆ "

 
ਗੁਰਦਵਾਰਾ ਸਾਹਿਬ ਗੂਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦਵਾਰਾ ਸ਼੍ਰੀ ਜਨਮ ਅਸਥਾਨ ਭਾਈ ਬਿਧੀ ਚੰਦ ਜੀ ਛੀਨਾ ਸਾਹਿਬ, ਛੀਨਾ

ਕਿਸ ਨਾਲ ਸੰਬੰਧਤ ਹੈ :-
 • ਭਾਈ ਬਿਧੀ ਚੰਦ ਜੀ

 • ਪਤਾ :-
  ਪਿੰਡ :- ਛੀਨਾ
  ਜ਼ਿਲਾ :- ਤਰਨ ਤਾਰਨ
  ਰਾਜ :- ਪੰਜਾਬ
   

   
   
  ItihaasakGurudwaras.com