ItihaasakGurudwaras.com A Journey To Historical Gurudwara Sahibs

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਜਨਮ ਅਸਥਾਨ ਬਾਬਾ ਦੀਪ ਸਿੰਘ ਜੀ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਪਹੁਵਿੰਡ ਵਿਚ ਸਥਿਤ ਹੈ | ਬਾਬਾ ਦੀਪ ਸਿੰਘ ਜੀ ਦਾ ਆਗਮਨ ਮਾਤਾ ਜੀਉਣੀ ਜੀ ਦੀ ਪਵਿੱਤਰ ਕੁੱਖੋ ਪਿਤਾ ਭਾਈ ਭਗਤਾ ਜੀ ਦੇ ਗ੍ਰਹਿ ਪਹੂਵਿੰਡ ਵਿਖੇ ਇਸ ਅਸਥਾਨ ਤੇ ੨੬ ਜਨਵਰੀ ੧੬੮੨ ਸੰਨ (੧੪ ਮਾਘ ੧੭੩੯ ਬਿਕ੍ਰਮੀ) ਨੂੰ ਇੱਕ ਮਹਾਂਪੁਰਖਾਂ ਦੇ ਬਚਨਾ ਨਾਲ ਹੋਇਆ ਕਿ ਤੁਸੀ ਤਾਂ ਪੁੱਤਰ ਮੰਗਿਆ ਹੈ ਜੋ ਬੁਢਾਪੇ ਵੇਲੇ ਤੁਹਾਡਾ ਸਹਾਰਾ ਬਣੇ ਪਰ ਤੁਹਾਡੇ ਘਰ ਐਸਾ ਪੁੱਤਰ ਹੋਵੇਗਾ ਜੋ ਲੱਖਾਂ ਦਾ ਸਹਾਰਾ ਬਣੇਗਾ ਤੁਸੀਂ ਉਸ ਦਾ ਨਾਮ ਦੀਪ ਰੱਖਣਾ । ਲੱਗਭੱਗ ੧੮ ਸਾਲ ਦੀ ਉਮਰ ਵਿੱਚ ਬਾਬਾ ਜੀ ਨੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ (ਸ਼੍ਰੀ ਅਨੰਦਪੁਰ ਸਾਹਿਬ) ਤੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਅਤੇ ਦੀਪ ਪ੍ਰਾਪਤ ਕੀਤੀ ਅਤੇ ਦੀਪ ਤੋਂ ਦੀਪ ਸਿੰਘ ਸਜ ਗਏ ਅਤੇ ਤਨ ਮਨ ਪੂਰੀ ਤਰ੍ਹਾਂ ਕਲਗੀਧਰ ਜੀ ਦੇ ਚਰਨਾ ਵਿੱਚ ਅਰਪਨ ਕਰ ਦਿੱਤਾ । ਬਾਬਾ ਦੀਪ ਸਿੰਘ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਾਰ ਸਰੂਪ ਹੱਥੀਂ ਲਿੱਖ ਕੇ ਪੰਥ ਨੂੰ ਸੋਪੇ । ਜਿੰਨਾਂ ਵਿੱਚੋਂ ਇੱਕ ਸਰੂਪ ਸ੍ਰੀ ਅਕਾਲ ਤਖਤ ਸਾਹਿਬ (ਸ਼੍ਰੀ ਅੰਮ੍ਰਿਤਸਰ) ਇੱਕ ਸਰੂਪ ਸ੍ਰੀ ਕੇਸਗੜ੍ਹ ਸਾਹਿਬ (ਸ੍ਰੀ ਅੰਨਦਪੁਰ ਸਾਹਿਬ) ਇਕ ਸਰੂਪ ਸ਼੍ਰੀ ਪਟਨਾ ਸਾਹਿਬ ਅਤੇ ਚੌਥਾ ਸਰੂਪ ਸ਼੍ਰੀ ਹਜੂਰ ਸਾਹਿਬ (ਨੰਦੇੜ) ਵਿਖੇ ਸੁਸ਼ੋਭਿਤ ਹੈ । ਬਾਬਾ ਦੀਪ ਸਿੰਘ ਜੀ ਨੇ ਇੱਕ ਸਰੂਪ ਅਰਬੀ ਭਾਸ਼ਾ ਵਿੱਚ ਲਿਖ ਕੇ ਅਰਬ ਦੇਸ਼ ਵਿੱਚ ਭੇਜਿਆ ਤਾਂ ਕਿ ਅਰਬੀ ਲੋਕ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਜੁੜ ਸਕਣ । ਉਹ ਸਰੂਪ ਅੱਜ ਵੀ ਅਰਬ ਦੇਸ਼ ਦੀ ਬਰਕਲੇ ਯੂਨੀਵਰਸਿਟੀ ਵਿੱਚ ਸ਼ਸ਼ੋਭਿਤ ਹੈ । ਕਲਗੀਧਰ ਜੀ ਦੇ ਹੁਕਮ ਅਨੁਸਾਰ ਬਾਬਾ ਦੀਪ ਸਿੰਘ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ-ਭਾਵ ਸਿੱਖਾਂ ਨੂੰ ਸਿਖਾਉਣ ਦੀ ਇੱਕ ਟਕਸਾਲ ’ਦਮਦਮੀ ਟਕਸਾਲ’ ਦੇ ਨਾਮ ਨਾਲ ਪ੍ਰਫੁੱਲਤ ਕੀਤੀ । ਅਹਿਮਦ ਸਾਹ ਅਬਦਾਲੀ ਦੀ ਹਾਰ ਦਾ ਬਦਲਾ ਲੈਣ ਲਈ ਉਸ ਦੇ ਬੇਟੇ ਤੈਮੂਰ ਸ਼ਾਹ ਨੇ ਅੰਮ੍ਰਿਤ ਸਰੋਵਰ ਨੂੰ ਮਿੱਟੀ ਪਾ ਕੇ ਪੂਰ ਦਿੱਤਾ । ਜਿਸ ਦੀ ਜਾਣਕਾਰੀ ਨਿਹੰਗ ਸਿੰਘ ਭਾਈ ਭਾਗ ਸਿੰਘ ਨੇ ਬਾਬਾ ਜੀ ਨੂੰ ਤਲਵੰਡੀ ਸਾਬੋਂ ਵਿਖੇ ਦਿੱਤੀ । ਖਬਰ ਸੁਣ ਕੇ ਬਾਬਾ ਜੀ ਰੋਹ ਵਿੱਚ ਆ ਗਏ ਅਤੇ ਆਪਣੇ ੧੮ ਸੇਰ ਦੇ ਖੰਡੇ ਨੂੰ ਹੱਥ ਵਿੱਚ ਲੈ ਕੇ ਬਾਕੀ ਸਿੰਘਾਂ ਨੂੰ ਨਾਲ ਲੈ ਕੇ ਗੋਹਲਵਾੜ ਦੇ ਅਸਥਾਨ ਤੇ ਆ ਕੇ ਮੁਗਲ ਫੌਜ ਨੂੰ ਵੰਗਾਰਿਆ । ਘਮਾਸਾਨ ਜੰਗ ਵਿੱਚ ਬਾਬਾ ਜੀ ਦਾ ਸਾਹਮਣਾ ਅਬਦਾਲੀ ਦੇ ਸੈਨਾਪਤੀ ਜਮਾਲ ਖਾਂ ਨਾਲ ਹੋਇਆ ਅਤੇ ਇੱਕ ਸਾਂਝੇ ਵਾਰ ਵਿੱਚ ਬਾਬਾ ਜੀ ਦਾ ਅਤੇ ਜਮਾਲ ਖਾਂ ਦਾ ਸੀਸ ਧੜ ਨਾਲੋਂ ਅਲੱਗ ਹੋ ਗਿਆ । ਪਰ ਉਸੇ ਸਮੇਂ ਅਨੋਖਾ ਕਰਿਸ਼ਮਾ ਵਾਪਰਿਆ ਜਿਸਦੀ ਮਿਸਾਲ ਇਤਿਹਾਸ ਵਿੱਚੋਂ ਨਹੀ ਮਿਲਦੀ । ਬਾਬਾ ਦੀਪ ਸਿੰਘ ਦਾ ਧੜ ਹਰਕਤ ਵਿੱਚ ਆਇਆ । ਸੱਜੇ ਹੱਥ ਵਿੱਚ ਖੰਡਾ ਅਤੇ ਖੱਬੇ ਹੱਥ ਦੀ ਤਲੀ ਤੇ ਸੀਸ ਟਿਕਾ ਲਿਆ । ਮੁਗਲਾਂ ਨੂੰ ਹਰਿਮੰਦਰ ਸਾਹਿਬ ਜੀ ਦੀ ਪ੍ਰਕਰਮਾਂ ਵਿੱਚ ਅਸਥਾਨ ਸ਼ੁਸ਼ੋਭਿਤ ਹੈ । ਗੁਰੂ ਰੂਪ ਸਾਧ ਸੰਗਤ ਜੀ ਬਾਬਾ ਜੀ ਦੇ ਮਹਾਨ ਇਤਿਹਾਸ ਵਿੱਚੋਂ ਇਹ ਸੰਖੇਪ ਜਿਹਾ ਜੀਵਨ ਲਿਖਣ ਦਾ ਉਪੋਰਾਲਾ ਕੀਤਾ ਗਿਆ ਹੈ ।

ਤਸਵੀਰਾਂ ਲਈਆਂ ਗਈਆਂ :- ੪ ਅਕਤੁਬਰ, ੨੦੦੯.
 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦਵਾਰਾ ਸ਼੍ਰੀ ਜਨਮ ਅਸਥਾਨ ਬਾਬਾ ਦੀਪ ਸਿੰਘ ਜੀ, ਪਹੁਵਿੰਡ

ਕਿਸ ਨਾਲ ਸੰਬੰਧਤ ਹੈ :-
 • ਬਾਬਾ ਦੀਪ ਸਿੰਘ ਜੀ

 • ਪਤਾ
  ਪਿੰਡ :- ਪਹੁਵਿੰਡ
  ਜ਼ਿਲ੍ਹਾ :- ਤਰਨ ਤਾਰਨ
  ਰਾਜ :- ਪੰਜਾਬ
  ਫ਼ੋਨ ਨੰਬਰ :-
   

   
   
  ItihaasakGurudwaras.com