ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   
ItihaasakGurudwaras.com

ਗੁਰਦਵਾਰਾ ਸ਼੍ਰੀ ਝੁਲਣਾ ਮਹਿਲ ਸਾਹਿਬ ਜ਼ਿਲਾ ਤਰਨ ਤਾਰਨ ਦੇ ਪਿੰਡ ਥਾਥੀ ਅਤੇ ਖਾਰਾ ਦੇ ਵਿਚਕਾਰ ਸਥਿਤ ਹੈ | ਸ਼੍ਰੀ ਗੁਰੂ ਅਰਜਨ ਦੇਵ ਜੀ ਜਦੋਂ ਗੁਰਦਵਾਰਾ ਸ਼੍ਰੀ ਦਰਬਾਰ ਸਾਹਿਬ ਦੇ ਸਰੋਵਰ ਦੀ ਸੇਵਾ ਕਰਵਾ ਰਹੇ ਸਨ ਤਾਂ ਰਾਤ ਵੇਲੇ ਇਸ ਸਥਾਨ ਤੇ ਆਕੇ ਆਰਾਮ ਕਰਿਆ ਕਰਦੇ ਸਨ | ਇਸ ਸਥਾਨ ਤੇ ਸੰਗਤ ਲਈ ਉਹ ਦੀਵਾਨ ਵੀ ਲਗਾਇਆ ਕਰਦੇ ਸਨ | ਇਕ ਦੀਵਾਨ ਚਲ ਰਿਹਾ ਸੀ ਕੇ ਨੇੜਿਉਂ ਦੀ ਸ਼ਾਹੀ ਫ਼ੋਜ ਲੰਗ ਰਹੀ ਸੀ ਜਿਸ ਵਿਚ ਹਾਥੀ ਘੋੜੇ ਅਤੇ ਸਿਪਾਹੀ ਸਨ | ਸੰਗਤ ਮੁੜਕੇ ਪਿਛੇ ਦੇਖਣ ਲਗ ਪਈ ਗੁਰੂ ਸਾਹਿਬ ਨੇ ਪੁਛਿਆ ਭਾਈ ਕੀ ਦੇਖਦੇ ਹੋ ਤਾਂ ਸੰਗਤ ਨੇ ਕਿਹਾ ਗੁਰੂ ਸਾਹਿਬ ਅਸੀਂ ਹਾਥੀ ਝੁਲਦੇ ਜਾਂਦੇ ਦੇਖ ਰਹੇ ਹਾਂ |ਤਾਂ ਗੁਰੂ ਸਾਹਿਬ ਨੇ ਕਿਹਾ ਇਹ ਨਾਂ ਦੇ ਹਾਥੀ ਝੁਲ ਰਹੇ ਹਨ ਤੁਹਾਡੇ ਇਥੇ ਤਾਂ ਮਹਿਲ ਝੁਲ਼ਿਆ ਕਰਨਗੇ |ਗੁਰੂ ਸਾਹਿਬ ਦੇ ਵਕਤ ਦੀ ਇਥੇ ਇਕ ਦੀਵਾਰ ਹੈ ਜੋ ਹੁਣ ਝੂਲਦੀ ਹੈ |ਜਿਸ ਉਤੇ ਬੈਠ ਕੇ ਇੰਝ ਪ੍ਰਤੀਤ ਹੁੰਦਾ ਹੈ ਜੀਵੇਂ ਅਸੀਂ ਪੀਂਗ ਤੇ ਬੈਠੇ ਹੋਈਏ

 
ਗੁਰਦਵਾਰਾ ਸਾਹਿਬ ਗੂਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦਵਾਰਾ ਸ਼੍ਰੀ ਝੁਲਣਾ ਮਹਿਲ ਸਾਹਿਬ, ਥਾਥੀ ਖਾਰਾ

ਕਿਸ ਨਾਲ ਸੰਬੰਧਤ ਹੈ :-
 • ਸ਼੍ਰੀ ਗੁਰੂ ਅਰਜਨ ਦੇਵ ਜੀ

 • ਪਤਾ :-
  ਪਿੰਡ :- ਥਾਥੀ ਖਾਰਾ
  ਜ਼ਿਲਾ :- ਤਰਨ ਤਾਰਨ
  ਰਾਜ :- ਪੰਜਾਬ
   

   
   
  ItihaasakGurudwaras.com