ItihaasakGurudwaras.com A Journey To Historical Gurudwara Sahibs

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਤਪਿਆਣਾ ਸਾਹਿਬ ਜ਼ਿਲ੍ਹਾ ਤਰਨ ਤਾਰਨ ਦੇ ਸ਼ਹਿਰ ਖਡੂਰ ਸਾਹਿਬ ਵਿਚ ਸਥਿਤ ਹੈ | ਇਸ ਅਸਥਾਨ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਭਾਈ ਬਾਲਾ ਤੇ ਮਰਦਾਨਾ ਸ਼ਬਦ ਕੀਰਤਨ ਕਰਿਆ ਕਰਦੇ ਸਨ । ਇੱਥੇ ਹੀ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਭਾਈ ਬਾਲੇ ਜੀ ਪਾਸੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਜਨਮ ਸਾਖੀ ਲਿਖਵਾਈ । ਜਨਮ ਸਾਖੀ ਪੂਰੀ ਹੋਣ ਉਪਰੰਤ ਭਾਈ ਬਾਲਾ ਜੀ ਸ਼੍ਰੀ ਗੁਰੂ ਅੰਗਦ ਦੇਵ ਜੀ ਨੂੰ ਕਹਿਣ ਲੱਗੇ ਕਿ ਮੈਂ ਬਹੁਤ ਬ੍ਰਿਧ ਹੋ ਗਿਆ ਹੈ, ਮੈਨੂੰ ਸੱਚਖੰਡ ਜਾਣ ਦੀ ਆਗਿਆ ਬਖਸੋਂ ਤਾਂ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਕਿਹਾ ਜੀ ਨੇ ਕਿਹਾ ਕਿ ਤੁਹਾਡੀ ਉਮਰ ੨ ਮਹਿਨੇ ਬਾਕੀ ਹੈ । ਜਦੋਂ ਭਾਈ ਬਾਲਾ ਜੀ ਸੱਚਖੰਡ ਚਲੇ ਗਏ ਤਾਂ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਆਪਣੇ ਹੱਥੀਂ ਭਾਈ ਬਾਲਾ ਜੀ ਦੀ ਦੇਹ ਦਾ ਸੰਸਕਾਰ ਕੀਤਾ । ਸਰੋਵਰ ਦੇ ਦੂਜੇ ਪਾਸੇ ਜਿਹੜਾ ਗੁਰਦੁਆਰਾ ਸਾਹਿਬ ਹੈ, ਉਸ ਅਸਥਾਨ ਤੇ ਬੈਠ ਕੇ ਸ਼੍ਰੀ ਗੁਰੂ ਅੰਗਦ ਦੇਵ ਜੀ ਤਪ ਕਰਿਆ ਕਰਦੇ ਸਨ।

ਤਸਵੀਰਾਂ ਲਈਆਂ ਗਈਆਂ :- ੨੫ ਦਿਸੰਬਰ, ੨੦੦੬.
 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਤਪਿਆਣਾ ਸਾਹਿਬ , ਖਡੂਰ ਸਾਹਿਬ

ਕਿਸ ਨਾਲ ਸੰਬੰਧਤ ਹੈ:-
 • ਸ਼੍ਰੀ ਗੁਰੂ ਅੰਗਦ ਦੇਵ ਜੀ
 • ਭਾਈ ਬਾਲਾ ਜੀ

 • ਪਤਾ:-
  ਖਡੂਰ ਸਾਹਿਬ
  ਜ਼ਿਲ੍ਹਾ :- ਤਰਨ ਤਾਰਨ
  ਰਾਜ :- ਪੰਜਾਬ
  ਫ਼ੋਨ ਨੰਬਰ :-
   

   
   
  ItihaasakGurudwaras.com