ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   

ਗੁਰਦੁਆਰਾ ਸ਼੍ਰੀ ਭੂਡਾ ਸਾਹਿਬ, ਹਿਮਾਚਲ ਪ੍ਰਦੇਸ਼ ਰਾਜ ਦੇ ਬਿਲਾਸਪੁਰ ਸ਼ਹਿਰ ਵਿਚ ਸਥਿਤ ਹੈ | ਸ਼੍ਰੀ ਗੁਰੂ ਤੇਗ ਬਹਾਦਰ ਜੀ ਅਪਣੇ ਪਰਿਵਾਰ ਸਮੇਤ ਇਥੇ ਆਏ | ਉਹਨਾਂ ਨਾਲ ਮਾਤਾ ਜੀ ਅਤੇ ਬਾਲ ਗੋਬਿੰਦ ਰਾਏ ਜੀ ਸਨ | ਉਹ ਇਥੇ ਬਿਲਾਸਪੁਰ ਦੇ ਰਾਜਾ ਦਿਲੀਪ ਚਂਦ ਦੀ ਮੋਤ ਤੋਂ ਬਾਅਦ ਗਏ ਸਨ | ਰਾਣੀ ਚਂਪਾ ਨੇ ਬਿਲਾਸਪੁਰ ਦੇ ਵਿਚ ਗੁਰੂ ਸਾਹਿਬ ਨੂੰ ਜਮੀਨ ਦੇਣ ਦੀ ਪੇਸ਼ਕਸ਼ ਕਿਤੀ | ਪਰ ਗੁਰੂ ਸਾਹਿਬ ਨੇ ਜਗਹ ੫੦੦ ਰੁਪੇ ਵਿਚ ਖਰੀਦੀ | ਖਰੀਦੀ ਜਮੀਨ ਵਿਚ ਪਿੰਡ ਲੋਧੀਪੁਰ, ਮਿਆਂਪੁਰ ਅਤੇ ਸਹੋਤਾ ਸ਼ਾਮਿਲ ਸਨ | ਮਖੋਵਾਲ ਦੇ ਨੇੜੇ ਗੁਰੂ ਸਾਹਿਬ ਨੇ ਨਵਾਂ ਇਲਾਕਾ ਵਸਾਇਆ, ਜਿਸ ਨੂੰ ਗੁਰੂ ਸਾਹਿਬ ਨੇ ਅਪਣੇ ਮਾਤਾ ਜੀ ਦੇ ਨਾਮ ਤੇ ਚਕ ਨਾਨਕੀ ਦ ਨਾਮ ਦਿੱਤਾ, ਜੋ ਬਾਅਦ ਵਿਚ ਅਨੰਦਪੁਰ ਸਾਹਿਬ ਦੇ ਨਾਮ ਨਾਲ ਪ੍ਰਸਿਦ ਹੌਇਆ | ਪਰ ਸਾਰਾ ਬਿਲਾਸਪੁਰ ਸ਼ਹਿਰ ਅਤੇ ਗੁਰਦੁਆਰਾ ਸਾਹਿਬ ਵਾਲਾ ਸਥਾਨ ਭਾਖੜਾ ਡੈਮ ਦੇ ਪਾਣੀ ਹੇਠ ਆ ਗਿਆ ਸੀ | ਇਸ ਲਈ ਸਰਕਾਰ ਨੇ ਸਾਰੇ ਸ਼ਹਿਰ ਨੂੰ ਥੋੜਾ ਉਪਰ ਕਰਕੇ ਵਸਾਇਆ ਅਤੇ ਗੁਰਦੁਆਰਾ ਸਾਹਿਬ ਲਈ ਵੀ ਉਪਰ ਜਗਹ ਦਿਤੀ

ਤਸਵੀਰਾਂ ਲਈਆਂ ਗਈਆਂ :- 23-Sep, 2007.
 
ਗੁਰੂਦਵਾਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ:-
ਗੁਰੂਦਵਾਰਾ ਸ਼੍ਰੀ ਭੂਡਾ ਸਾਹਿਬ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਤੇਗ ਬਹਾਦਰ ਜੀ
  • ਬਾਲ ਗੋਬਿੰਦ ਰਾਏ ਜੀ

  • ਪਤਾ :-
    ਬਿਲਾਸਪੁਰ ਸ਼ਹਿਰ
    ਜ਼ਿਲਾ :- ਬਿਲਾਸਪੁਰ
    ਰਾਜ :- ਹਿਮਾਚਲ ਪ੍ਰਦੇਸ਼.
    ਫ਼ੋਨ ਨੰਬਰ :-
     

     
     
    ItihaasakGurudwaras.com