ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   

ਗੁਰੂਦਵਾਰਾ ਸ਼੍ਰੀ ਦਸ਼ਮੇਸ਼ ਅਸਥਾਨ ਸਾਹਿਬ ਜ਼ਿਲਾ ਸਿਰਮੋਰ ਦੇ ਨਾਹਨ ਸ਼ਹਿਰ ਵਿਚ ਸਥਿਤ ਹੈ | ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਨਾਹਨ ਦੀ ਧਰਤੀ ਨੂੰ ੧੭ ਵੈਸਾਖ ਸੰਮਤ ੧੭੪੨ ਵਿਖੇ ਆਪਣੇ ਚਰਣ ਕੰਵਲਾਂ ਨਾਲ ਪਵਿੱਤਰ ਕੀਤਾ । ਉਸ ਸਮੇਂ ਦੇ ਨਾਹਨ ਦੇ ਰਾਜਾ ਮੇਦਨੀ ਪ੍ਰਕਾਸ ਦੀ ਉਚੇਰੀ ਬੇਨਤੀ ਕਰਨ ਤੇ ਆਪ ਇਥੇ ਪਧਾਰੇ । ਗੁਰੂ ਸਾਹਿਬ ਨੇ ਲਗਭਗ ਸਾਢੇ ਅੱਠ ਮਹੀਨੇ ਨਾਹਨ ਦੀ ਧਰਤੀ ਨੂੰ ਭਾਗ ਲਾਏ ਅਤੇ ਇਸ ਸਮੇਂ ਵਿਚ ਕਈ ਚੋਜ ਵਰਤਾਏ । ਸ਼੍ਰੀਨਗਰ (ਗੜ੍ਹਵਾਲ) ਦਾ ਰਾਜਾ ਫਤਹਿ ਚੰਦ, ਨਾਹਨ ਰਿਆਸਤ ਦੀ ਜਮੀਨ ਉਤੇ ਕਬਜਾ ਕਰਦਾ ਜਾ ਰਿਹਾ ਸੀ । ਆਪ ਨੇ ਉਸ ਨੂੰ ਬੁਲਵਾ ਕੇ ਦੋਹਾਂ ਰਾਜਿਆਂ ਦੀ ਸੁਲਾਹ ਕਰਵਾਈ ਅਤੇ ਹੱਦ ਬੰਨੇ ਦਾ ਝਗੜਾ ਨਿਪਟਾਇਆ । ਆਪ ਰਾਜੇ ਨਾਲ ਜੰਗਲਾਂ ਵਿਚ ਫਿਰ ਦੂਰ-ਦੂਰ ਤੱਕ ਸ਼ਿਕਾਰ ਖੇਡਣ ਲਈ ਵੀ ਜਾਂਦੇ । ਇਕ ਵੱਡੇ ਭਿਆਨਕ ਸ਼ੇਰ ਤੋਂ ਖਲਕਤ ਬਹੁਤ ਦੁਖੀ ਅਤੇ ਭੈਭੀਤ ਸੀ । ਆਪ ਨੇ ਉਸ ਸ਼ੇਰ ਨੂੰ ਆਪਣੀ ਕ੍ਰਿਪਾਨ ਦੇ ਇਕੋ ਹੀ ਵਾਰ ਨਾਲ ਮੁਕਤ ਕੀਤਾ । ਇਹ ਸ਼ੇਰ ਮਹਾਭਾਰਤ ਦੇ ਸਮੇਂ ਦਾ ਇਕ ਜੈਦਰਥ ਨਾਮੀ ਵੱਡਾ ਜੋਧਾ ਸੀ ਜਿਸ ਦੀ ਰੂਹ ਨੂੰ ਸਭ ਨੇ ਮਨੁੱਖੀ ਜਾਮੇਂ ਵਿਚ ਆਕਾਸ਼ ਵਲ ਜਾਂਦੇ ਵੇਖਿਆ । ਇਹ ਕੋਤਕ ਦੇਖਕੇ ਰਾਜਾ ਬਹੁਤ ਹੈਰਾਨ ਹੋਇਆ ਅਤੇ ਇਹ ਕ੍ਰਿਪਾਨ, ਜਿਸ ਨਾਲ ਸ਼ੇਰ ਦੀ ਮੁਕਤੀ ਕੀਤੀ, ਪ੍ਰੇਮ ਦੀ ਨਿਸ਼ਾਨੀ ਵਜੋਂ ਮੰਗੀ । ਰਾਜਾ ਮੇਦਨੀ ਪ੍ਰਕਾਸ ਦੀ ਬਾਰ-ਬਾਰ ਬੇਨਤੀ ਕਰਨ ਤੇ ਕਿ ਆਪ ਉਸ ਦੀ ਰਿਆਸਤ ਵਿਚ ਕੁਝ ਸਮਾਂ ਹੋਰ ਠਹਿਰਨ, ਆਪ ਨੇ ਇਥੋਂ ੨੬ ਮੀਲ ਦੀ ਵਿੱਥ ਪਰ, ਜਮਨਾ ਦੇ ਕੰਢੇ, ਇਕ ਜੰਗਲ ਦੀ ਥਾਂ ਪਸੰਦ ਕਰਕੇ ਫੁਰਮਾਇਆ:

"ਦੇਸ ਚਾਲ ਹਮ ਤੇ ਪੁਨ ਭਈ।
ਸ਼ਹਿਰ ਪਾਂਵਟਾ ਕੀ ਸੁਧ ਲਈ।।

ਰਾਜੇ ਨੇ ਬਹੁਤੇ ਸਮੇਂ ਵਿਚ ਹੀ ਆਪ ਲਈ ਉਥੇ ਇਕ ਕਿਲ੍ਹਾ ਬਣਵਾ ਦਿੱਤਾ ਅਤੇ ਆਪ ਉਥੇ ਪਧਾਰੇ । ਇਹ ਅਸਥਆਨ ਪਾਂਉਟਾ ਸਾਹਿਬ ਅਖਵਾਇਆ । ਵਿਦਾਇਗੀ ਸਮੇਂ ਰਾਜੇ ਨੇ ਆਪ ਪਾਸੋਂ ਕੋਈ ਨਿਸ਼ਾਨੀ ਦੀ ਯਾਚਨਾ ਕੀਤੀ । ਗੁਰੂ ਸਾਹਿਬ ਜੀ ਨੇ ਉਸ ਨੂੰ ਆਪਣੇ ਹਸਤ ਕੰਵਲਾਂ ਨਾਲ ਇਕ ਸ਼੍ਰੀ ਸਾਹਿਬ ਬਖਸ਼ੀ ਜਿਸ ਉੱਤੇ ਸੰਮਤ ੧੭੩੨ ਦੀ ਮੋਹਰ ਹੈ। ਇਹ ਰਾਜ ਦੇ ਖਾਨਦਾਨ ਪਾਸ ਹੁਣ ਤਕ ਮੌਜੂਦ ਹੈ ।

ਤ੍ਸਵੀਰਾਂ ਲਈਆਂ ਗਈਆਂ ;-੨੩ ਸ੍ਪ੍ਤੰਬਰ, ੨੦੦੭
 
ਗੁਰੂਦਵਾਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ:-
ਗੁਰੂਦਵਾਰਾ ਸ਼੍ਰੀ ਦਸ਼ਮੇਸ਼ ਅਸਥਾਨ ਸਾਹਿਬ

ਕਿਸ ਨਾਲ ਸੰਬੰਧਤ ਹੈ :-
 • ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

 • ਪਤਾ:-
  ਨਾਹਨ
  ਤੇਹਸੀਲ ਨਾਹਨ
  ਜਿਲਾ :-ਸਿਰਮੋਰ
  ਰਾਜ :- ਹਿਮਾਚ੍ਲ ਪ੍ਰ੍ਦੇਸ਼
  ਫੋਨ ਨੰਬਰ:-
   

   
   
  ItihaasakGurudwaras.com