ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   

ਗੁਰੂਦਵਾਰਾ ਸ਼੍ਰੀ ਗੁਰਪਲਾਹ ਸਾਹਿਬ ਪਾਤਸ਼ਾਹੀ ਦਸਵੀਂ ਜ਼ਿਲਾ ਉਨਾਂ ਦੇ ਪਿੰਡ ਬਾਥੁ ਵਿਚ ਸਥਿਤ ਹੈ | ਸਿੱਖ ਇਤਿਹਾਸ ਵਿੱਚ ਇਹ ਗੱਲ ਪ੍ਰਸਿੱਧ ਹੈ ਕਿ ਖਾਲਸਾ ਪੰਥ ਦੇ ਨਿਰਮਾਤਾ ਦਸ਼ਮੇਸ਼ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਤੇ ਕਲਜੁਗ ਦੇ ਬਾਨੀ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ੯ ਵੀ ਬਿੰਦੀ ਸੰਤਾਨ ਬਾਬਾ ਕਲਾਧਾਰੀ ਜੀ ਦਾ ਆਪਸ ਵਿੱਚ ਗੂੜਾ ਪਿਆਰ ਸੀ | ਜਿਸ ਦੇ ਸਿੱਟੇ ਵਜੋਂ ਗੁਰੂ ਪੁੱਤਰ ਹੋਣ ਕਰ ਕੇ ਬਾਬਾ ਜੀ ਨੂੰ ਡੇਹਰਾ ਬਾਬਾ ਨਾਨਕ ਤੋਂ ਗੁਰੂ ਸਾਹਿਬ ਜੀ ਨੇ ਉਨਾਂ ਬੁਲਾ ਲਿਆ । ਸਮੇਂ-ਸਮੇਂ ਸਿਰ ਦੋਵੇ ਮਹਾਨ ਹਸਤੀਆਂ ਦਾ ਆਪਸੀ ਮਿਲਾਪ ਚਾਨ ਪੈਦਾ ਹੁੰਦਾ । ਬਾਬਾ ਕਲਾਧਾਰੀ ਜੀ ਅੰਦਰੂਨੀ ਖਿਚ ਕਰਨ ਉਨਾਂ ਤੋਂ ਅਨੰਦਪੁਰ ਸਾਹਿਬ ਵੱਲ ਚਾਲੇ ਪਾ ਦਿੰਦੇ । ਅਤੇ ਦਸ਼ਮੇਸ਼ ਪਿਤਾ ਜੀ ਅਨੰਦਪੁਰ ਸਾਹਿਬ ਤੋਂ ਊਨਾਂ ਵਲ ਚਲ ਪੈਦੇ ਜਿਥੇ ਦੋਵਾਂ ਹਸਤੀਆਂ ਦਾ ਮਿਲਾਪ ਹੁੰਦਾ ਉਹ ਇਹ ਗੁਰਪਲਾਹ ਅਸਥਾਨ ਮੋਜੂਦ ਹੈ । ਜੋ ਇਹ ਕਦੀ ਘਣਾ ਜੰਗਲ ਹੋਇਆ ਕਰਦਾ ਸੀ ਅਤੇ ਇਕ ਬਹੁਤ ਵੱਡਾ ਪਲਾਹ ਦਾ ਦਰਖਤ ਮਿਲਾਪ ਦੀ ਨਿਸ਼ਾਨੀ ਹੋਇਆ ਕਰਦੀ ਸੀ । ਜਿਸ ਹੇਠ ਦੋਹਾਂ ਮਹਾਨ ਹਸਤੀਆਂ ਨੇ ਧਾਰਮਿਕ ਤੇ ਰਾਜਨੀਤਕ ਵਿਚਾਰਾਂ ਕਰਨੀਆਂ ਜੰਗਲ ਵਿਚ ਸ਼ਿਕਾਰ ਖੇਡਣਾ ਅਤੇ ਕਦੇ-ਕਦੇ ਚੋਪਟ ਦੀ ਖੇਡ ਖੇਡਣੀ ਜਿਸ ਪਿਆਰ ਦੀ ਖੇਡ ਵਿੱਚ ਭਿਜੈ ਕਲਗੀਧਰ ਪਾਤਸ਼ਾਹ ਤੋਂ ਬਾਬਾ ਜੀ ਨੇ ਇਕ ਮਹਾਨ ਬਚਨ ਕਮਾਇਆ ਕਿ ਆਪ ਦੇ ਘਰ ਮਹਾਨ ਤੇਜਸਵੀ ਪੋਤਰਾ ਪੈਦਾ ਹੋਵੇਗਾ । ਜੋ ਕਿ ਮੇਰੇ ਅੰਰਭ ਕੀਤੇ ਕਾਰਜਾਂ ਨੂੰ ਨੇਪਰੇ ਚਾੜੇਗਾ ਇਤਿਹਾਸ ਸ਼ਾਖਸੀ ਹੈ । ਕਿ ਬਾਬਾ ਸਾਹਿਬ ਸਿੰਘ ਜੀ ਉਸ ਵਰ ਦੀ ਕੌਮ ਨੂੰ ਦੇਣ ਹੈ ਜਿਨ੍ਹਾ ਨੇ ਕਲਗੀਧਰ ਪਿਤਾ ਦੀ ਖਾਲਸਾ ਰਾਜ ਦੀ ਰੱਖੀ ਹੋਈ ਨੀਹ ਨੂੰ ਕਠਿਨ ਸੰਘਰਸ਼ ਕਰਕੇ ੧੮੦੧ ਵਿਸਾਖੀ ਵਾਲੇ

ਤਸਵੀਰਾਂ ਲਈਆਂ ਗਈਆਂ ;- ੧੯ ਸ੍ਪਤੰਬਰ, ੨੦੦੮
 
ਗੁਰੂਦਵਾਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ:-
ਗੁਰੂਦਵਾਰਾ ਸ਼੍ਰੀ ਗੁਰਪਲਾਹ ਪਾਤਸ਼ਾਹੀ ਦਸਵੀਂ

ਕਿਸ ਨਾਲ ਸੰਬੰਧਤ ਹੈ :-
 • ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

 • ਪਤਾ:-
  ਪਿੰਡ ਬਾਥੂ
  ਜ਼ਿਲਾ :- ਊਨਾ
  ਰਾਜ :- ਹਿਮਾਚ੍ਲ ਪ੍ਰ੍ਦੇਸ਼
  ਫੋਨ ਨੰਬਰ:-
   

   
   
  ItihaasakGurudwaras.com