ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   

ਗੁਰੂਦਵਾਰਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ, ਹਿਮਾਚਲ ਪ੍ਰਦੇਸ਼ ਦੇ ਮੰਡੀ ਸ਼ਹਿਰ ਵਿਚ ਸਥਿਤ ਹੈ | ਇਸ ਪਵਿੱਤਰ ਅਸਥਾਨ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮੰਡੀ ਦੇ ਮਹਾਰਾਜ ਰਾਜਾ ਸਿੱਧ ਸੈਨ ਦੀ ਬੇਨਤੀ ਨੂੰ ਸਵੀਕਾਰ ਕਰਕੇ ੧੭੫੮ ਬ੍ਰਿਕਮੀ ਜੇਠ ਮਹਿਨੇ ਆਪਣੇ ਚਰਨ ਪਾਏ | ਇਹ ਅਸਥਾਨ ਬਿਆਸ ਦਰਿਆ ਦੇ ਕੰਡੇ ਤੇ ਸਥਿਤ ਹੈ | ਇੱਥੇ ਗੁਰੂ ਸਾਹਿਬ ੬ ਮਹਿਨੇ ਤੇ ੧੮ ਦਿਨ ਠਹਿਰੇ ਸਨ | ਗੁਰੂ ਸਹਿਬ ਦੇ ਮਾਤਾ ਜੀ ਅਤੇ ਮਹਿਲ ਮਾਤਾ ਜੀ ਨੂੰ ਬੜੇ ਹੀ ਆਦਰ ਸਤਿਕਾਰ ਨਾਲ ਮੰਡੀ ਸ਼ਹਿਰ ਦੇ ਅੰਦਰ ਰਖਿਆ ਗਿਆ (ਉਸ ਜਗਹ ਗੁਰੂਦਵਾਰਾ ਸ਼੍ਰੀ ਦਮਦਮਾ ਸਾਹਿਬ ਸ਼ੁਸ਼ੋਬਿਤ ਹੈ) ਗੁਰੂ ਸਾਹਿਬ ਹਰ ਰੋਜ਼ ਬਿਆਸ ਦਰਿਆ ਵਿਚ ਭਗਤੀ ਕਰਦੇ ਸਨ | ਜਿਸ ਪਥਰ ਤੇ ਗੁਰੂ ਸਾਹਿਬ ਭਗਤੀ ਕਰਦੇ ਸਨ ਉਹ ਅਜ ਵੀ ਦਰਿਆ ਵਿਚ ਮੋਜ਼ੂਦ ਹੈ | ਜਦੋਂ ਗੁਰੂ ਸਾਹਿਬ ਨੂੰ ਕਾਫੀ ਸਮਾਂ ਇੱਥੇ ਰਹਿੰਦੀਆਂ ਹੋ ਗਿਆ ਤਾਂ ਰਾਜੇ ਨੇ ਬਚਨ ਕੀਤਾ ਕਿ ਮੇਰਾ ਕੀ ਬਣੇਗਾ ਹੁਣ ਮੇਰੇ ਤੇ ਔਰੰਗਜੇਬ ਜੁਲਮ ਕਰੇਗਾ ਗੁਰੂ ਸਾਹਿਬ ਉਸ ਸਮੇਂ ਦਰਿਆ ਵਿੱਚ ਹਾਂਡੀ ਦਾ ਨਿਸ਼ਾਨਾ ਲਗਾ ਰਹੇ ਸਨ ਹਾਂਡੀ ਬਚ ਗਈ ਗੁਰੂ ਸਾਹਿਬ ਨੇ ਬਚਨ ਕੀਤਾ ਜੈਸੇ ਬਚੀ ਹਾਂਡੀ ਤੈਸੇ ਬਚੇਗੀ ਮੰਡੀ ਜੋ ਮੰਡੀ ਕੇ ਲੁਟੇਂਗੇ ਅਸਮਾਨੀ ਗੋਲੇ ਛੁਟੇਂਗੇ ਇਹ ਆਪਣਾ ਗੁਰੂ ਸਾਹਿਬ ਦਾ ਇਸ ਸਥਾਨ ਲਈ ਵਰ ਦਿੱਤਾ ਹੈ ।

ਇਸ ਅਸਥਾਨ ਤੇ ਗੁਰੂ ਸਾਹਿਬ ਦੀਆਂ ਯਾਦਗਾਰਾਂ ਸੰਗਤਾਂ ਦੇ ਦਰਸ਼ਨਾਂ ਲਈ ਸ਼ਸੋਭਿਤ ਹਨ ।
 • ਗੁਰੂ ਸਾਹਿਬ ਦਾ ਮੰਜਾ
 • ਗੁਰੂ ਸਾਹਿਬ ਦੀ ਰਵਾਬ
 • ਗੁਰੂ ਸਾਹਿਬ ਦੀ ਬੰਦੂਕ
 • ਬੰਦੂਕ ਵਿਚ ਬਾਰੂਦ ਭਰਨ ਲਈ ਕੂਪੀ
 • ਗੁਰੂ ਸਾਹਿਬ ਦੇ ਮੰਜੇ ਉਤੇ ਵਿਛਾਣ ਲਈ ਬਿਸਤਰਾ


 • ਤ੍ਸਵੀਰਾਂ ਲਈਆਂ ਗਈਆਂ ;- ੧੬ ਅਗ੍ਸ੍ਤ, ੨੦੦੮
   
  ਗੁਰੂਦਵਾਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
   
   
    ਵਧੇਰੇ ਜਾਣਕਾਰੀ:-
  ਗੁਰੂਦਵਾਰਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  ਕਿਸ ਨਾਲ ਸੰਬੰਧਤ ਹੈ :-
 • ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

 • ਪਤਾ:-
  ਮੰਡੀ ਕੂਲੂ ਰੋਡ
  ਜ਼ਿਲ਼ਾ- ਮੰਡੀ
  ਰਾਜ :- ਹਿਮਾਚਲ ਪ੍ਰਦੇਸ਼
  ਫੋਨ ਨੰਬਰ:-
   

   
   
  ItihaasakGurudwaras.com