ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   

ਗੁਰੂਦਵਾਰਾ ਸ਼੍ਰੀ ਪਾਉਂਟਾ ਸਾਹਿਬ ਹਿਮਾਚਲ ਪ੍ਰਦੇਸ਼ ਦੇ ਜ਼ਿਲਾ ਸਿਰਮੋਰ ਦੇ ਪਾਉਂਟਾ ਸਾਹਿਬ ਸ਼ਹਿਰ ਵਿਚ ਸਥਿਤ ਹੈ | ਇਸ ਅਸਥਾਨ ਯਮੁਨਾ ਨਦੀ ਦੇ ਕਿਨਾਰੇ ਸਥਿਤ ਹੈ | ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨਾਹਨ ਦੇ ਰਾਜੇ ਮੇਦਨੀ ਪ੍ਰਕਾਸ਼ ਦੇ ਬੁਲਾਵੇ ਤੇ ਨਾਹਨ ਆਏ | ਕੁਝ ਸਮਾਂ ਨਾਹਨ ਰੁਕ ਕੇ ਗੁਰੂ ਸਾਹਿਬ ਇਥੇ ਆ ਗਏ | ਗੁਰੂ ਸਾਹਿਬ ਇਥੇ ੪.੫ ਸਾਲ ਰਹੇ | ਗੁਰੂ ਸਾਹਿਬ ਨੇ ਇਥੇ ਰਹਿੰਦਿਆਂ ਸ਼ਿਕਾਰ ਖੇਡਦੇ, ਸੈਨਿਕਾਂ ਨੂੰ ਅਭਿਆਸ ਕਰਵਾਉਂਦੇ | ਇਥੇ ਰਹਿੰਦਿਆਂ ਆਖਰੀ ਸਮੇਂ ਦੋਰਾਨ ਗੁਰੂ ਸਾਹਿਬ ਨੇ ਜਿੰਦਗੀ ਦੀ ਪਹਿਲੀ ਜੰਗ ਵੀ ਲੜੀ ਜਿਸ ਨੂੰ ਇਤਿਹਾਸ ਵਿਚ ਭੰਗਾਣੀ ਦੀ ਜੰਗ ਦੇ ਨਾਮ ਨਾਲ ਜਾਣਿਆ ਜਾਂਦਾ ਹੈ | ਇਹ ਜੰਗ ਪਹਾੜੀ ਰਾਜਿਆਂ ਦੇ ਖਿਲਾਫ਼ ਲੜੀ ਜਿਸ ਵਿਚ ਪੀਰ ਬੂਧੁ ਸ਼ਾਹ ਜੀ ਨੇ ਗੁਰੂ ਸਾਹਿਬ ਦਾ ਸਾਥ ਦਿਤਾ

ਗੁਰੂਦਵਾਰਾ ਸ਼੍ਰੀ ਕਵੀ ਦਰਬਾਰ ਸਾਹਿਬ :- ਵਿਖੇ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸਰਪਸਤੀ ਹੇਠ ਹਿੰਦੂਸਤਾਨ ਦੇ ੫੨ ਉੱਗੇ ਕਵੀਆਂ ਦਾ ਦਰਬਾਰ ਲਗਿਆ ਕਰਦਾ ਸੀ। ਗੁਰੂ ਸਾਹਿਬ ਜੀ ਨੇ ਬਹੁਤ ਸਾਰੀਆਂ ਬਾਣੀਆਂ ਦੀ ਰਚਨਾ ਇਥੇ ਹੀ ਕੀਤੀ । ਜਾਪ ਸਾਹਿਬ, ਸੱਵ੍ਯੈ, ਅਕਾਲ ਉਸਤਤਿ ਅਤੇ ਚੰਡੀ ਦੀ ਵਾਰ ਆਦਿ ਬਾਣੀਆਂ ਦੀ ਰਚਨਾ ਇਸੇ ਅਸਥਾਨ ਤੇ ਕੀਤੀ ਗਈ । ਪੁਰਾਤਨ ਸਾਹਿਤ ਦੇ ਅਨੁਵਾਦ ਅਤੇ ਹੋਰ ਲਿਖ ਤਾਂ ਵੀ ਇਥੇ ਹੀ ਕਿਤੀਆਂ | ਇਥੇ ਗੁਰੂ ਸਾਹਿਬ ਨੇ ਧੰਨਾ ਸਿੰਘ ਘਾਹੀ ਤੋਂ ਚੰਦਨ ਕਵੀ ਦੀ ਕਵਿਤਾ ਦਾ ਅਰਥ ਕਰਵਾ ਕੇ ਉਸ ਦਾ ਮਾਣ ਤੋੜਿਆ ਅਤੇ ਚੰਦਨ ਕਵੀ ਨੂੰ ਉੱਚ ਕੋਟੀ ਦੀ ਕਵਿਤਾ ਲਈ ਬਹੁਤ ਵੱਡਾ ਇਨਾਮ ਦਿੱਤਾ । ਇਥੇ ਹਰ ਪੂਰਨਮਾਸੀ ਨੂੰ ਕਵੀ ਦਰਬਾਰ ਸਜਦਾ ਹੈ । ਗੁਰੂ ਜੀ ਨੇ ਕਵੀਆਂ ਦੀ ਬੇਨਤੀ ਤੇ ਜਮਨਾ ਨੂੰ ਸ਼ਾਂਤ ਹੋਕੇ ਲੰਘਣ ਲਈ ਕਿਹਾ । ਜਮਨਾ ਅੱਜ ਤੱਕ ਗੁਰੂ ਸਾਹਿਬ ਦਾ ਹੁਕਮ ਮਨ ਦੀ ਚਲੀ ਆ ਰਹੀ ਹੈ।

ਤ੍ਸਵੀਰਾਂ ਲਈਆਂ ਗਈਆਂ ;-੨੩ ਸ੍ਪ੍ਤੰਬਰ, ੨੦੦੭
 
ਗੁਰੂਦਵਾਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰੂਦਵਾਰਾ ਸ਼੍ਰੀ ਪਾਉਂਟਾ ਸਾਹਿਬ

ਕਿਸ ਨਾਲ ਸੰਬੰਧਤ ਹੈ :-
 • ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

 • ਪਤਾ:-
  ਪਾਂਉਟਾ ਸਾਹਿਬ
  ਜਿਲਾ :-ਸਿਰ੍ਮੋਰ
  ਰਾਜ :- ਹਿਮਾਚ੍ਲ ਪ੍ਰ੍ਦੇਸ਼
  ਫੋਨ ਨੰਬਰ:-੦੦੯੧-੧੭੦੪-੨੨੨੩੪੮, ੨੨੨੬੬੮
   

   
   
  ItihaasakGurudwaras.com