ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   

ਗੁਰੂਦਵਾਰਾ ਸ਼੍ਰੀ ਦਮਦਮਾ ਸਾਹਿਬ, ਉਤਰ ਪ੍ਰ੍ਦੇਸ਼ ਰਾਜ ਦੇ ਆਗਰੇ ਸ਼ਹਿਰ ਵਿਚ ਸਥਿਤ ਹੈ | ਗੁਰੂਦਵਾਰਾ ਸਾਹਿਬ ਮਥੂਰਾ ਰੋਡ ਉਤੇ ਸਥਿਤ ਹੈ | ਇਕ ਵਾਰ ਬਾਦਸ਼ਾਹ ਜਹਾਂਗੀਰ ਨੇ ਸਾਹਿਬ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਦਿੱਲੀ ਆਉਣ ਲਈ ਬੁਲਾਵਾ ਭੇਜਿਆ । ਗੁਰੂ ਸਾਹਿਬ ਬਾਦਸ਼ਾਹ ਦੇ ਬੁਲਾਵੇ ਤੇ ਦਿੱਲੀ ਪੁੱਜੇ । ਬਾਦਸ਼ਾਹ ਨੇ ਗੁਰੂ ਸਾਹਿਬ ਦਾ ਸਵਾਗਤ ਕੀਤਾ । ਦਿੱਲੀ ਦੇ ਲਾਗੇ ਜੰਗਲ ਵਿੱਚ ਇਕ ਬਹੁਤ ਭਿਆਨਕ ਖੂਨੀ ਸ਼ੇਰ ਰਹਿੰਦਾ ਸੀ । ਜਿਹੜਾ ਕਿਸੇ ਕੋਲੋ ਮਰਦਾ ਨਹੀਂ ਸੀ । ਗੁਰੂ ਸਾਹਿਬ ਬਾਦਸ਼ਾਹ ਜਹਾਂਗੀਰ ਨੂੰ ਨਾਲ ਲੈ ਕੇ ਉਸ ਖੂਨੀ ਸ਼ੇਰ ਦਾ ਸ਼ਿਕਾਰ ਖੇਡਣ ਲਈ ਚੱਲੇ । ਗੁਰੂ ਸਾਹਿਬ ਸਾਰੇ ਸਾਥੀਆਂ ਨੂੰ ਪਿੱਛੇ ਜੰਗਲ ਵਿੱਚ ਇੱਕਲੇ ਨਿਕਲ ਗਏ, ਜਿੱਥੇ ਕਿ ਸ਼ੇਰ ਰਹਿੰਦਾ ਸੀ । ਗੁਰੂ ਸਾਹਿਬ ਨੇ ਇਕ ਵਾਰ ਨਾਲ ਸ਼ੇਰ ਨੂੰ ਮਾਰ ਦਿੱਤਾ । ਇਹ ਦੇਖ ਕੇ ਬਾਦਸ਼ਾਹ ਗੁਰੂ ਸਾਹਿਬ ਤੋਂ ਬਹੁਤ ਪ੍ਰਭਾਵਿਤ ਹੋਇਆ ਤੇ ਬੇਨਤੀ ਕੀਤੀ ਕਿ ਮਹਾਰਾਜ ਜੀ ਮੈਨੂੰ ਆਗਰੇ ਵਿਖੇ ਇਕ ਜਰੂਰੀ ਕੰਮ ਪੈ ਗਿਆ ਹੈ ਤੇ ਆਪ ਜੀ ਵੀ ਮੇਰੇ ਨਾਲ ਆਗਰੇ ਚੱਲੋ । ਗੁਰੂ ਸਾਹਿਬ ਬਾਦਸ਼ਾਹ ਦੀ ਬੇਨਤੀ ਤੇ ਆਗਰੇ ਪੁੱਜੇ ਤੇ ਇਸ ਅਸਥਾਨ ਤੇ ਆਪਣਾ ਤੰਬੂ ਲਗਾਇਆ, ਤੇ ਬਾਦਸ਼ਾਹ ਨੇ ਵੀ ਇਸ ਤੋਂ ਥੋੜੀ ਦੂਰ ਤੇ ਆਪਣਾ ਤੰਬੂ ਲਗਾ ਦਿੱਤਾ । ਆਗਰੇ ਦੀਆਂ ਸੰਗਤਾਂ ਨੂੰ ਗੁਰੂ ਜੀ ਦੇ ਆਗਮਨ ਦਾ ਪਤਾ ਲਗਾ, ਤੇ ਸੰਗਤਾਂ ਹੁਮ-ਹੁਮਾ ਕੇ ਗੁਰੂ ਜੀ ਦੇ ਦਰਸ਼ਨਾ ਨੂੰ ਆਉਣ ਲੱਗੀਆਂ। ਆਗਰੇ ਵਿਖੇ ਇਕ ਗੁਰੂ ਘਰ ਦਾ ਪ੍ਰੇਮੀ ਘਾਹੀ ਸਿੱਖ ਰਹਿੰਦਾ ਸੀ, ਉਸ ਨੂੰ ਜਦੋਂ ਗੁਰੂ ਸਾਹਿਬ ਦੇ ਆਉਣ ਦਾ ਪਤਾ ਲਗਾ, ਤਾਂ ਉਹ ਘਾਹ ਵੇਚ ਕੇ ਤੇ ਨਰਮ-ਨਰਮ ਘਾਹ ਦੀ ਇਕ ਪੰਡ ਗੁਰੂ ਜੀ ਦੇ ਘੌੜੇਆਂ ਲਈ ਨਾਲ ਲੈ ਕੇ, ਗੁਰੂ ਜੀ ਦੇ ਦਰਸ਼ਨਾ ਨੂੰ ਆਇਆ, ਤੇ ਭੁਲੇਖੇ ਨਾਲ ਬਾਦਸ਼ਾਹ ਦੇ ਤੰਬੂ ਵਿਚ ਪਹੁੰਚ ਗਿਆ । ਘਾਹੀ ਸਿੱਖ ਨੇ ਜੋ ਟਕਾ ਘਾਹ ਵੇਚ ਕੇ ਲਿਆਂਦਾ ਸੀ, ਬਾਦਸ਼ਾਹ ਜਹਾਂਗੀਰ ਅੱਗੇ ਰੱਖ ਕੇ ਤੇ ਘਾਹ ਦੀ ਪੰਡ ਰੱਖ ਕੇ ਮੱਥਾ ਟੇਕਿਆ ਤੇ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀਓ ਤੁਸੀਂ ਦੀਨ ਦੁਨੀ ਦੇ ਮਾਲਕ ਹੋ ਤੇ ਮੈਂ ਗਰੀਬ ਦਾਸ, ਆਪ ਦੇ ਚਰਨਾ ਵਿਚ ਆਇਆ ਹਾਂ, ਦਾਸ ਨੂੰ ਆਪਣੇ ਚਰਨਾਂ ਦਾ ਪਿਆਰ, ਨਾਮ ਦੀ ਦਾਤ ਬਖਸੋ, ਤੇ ਇਸ ਆਵਾ ਗਉਣ ਦੇ ਗੇੜ ਤੋਂ ਬਚਾ ਲਓ । ਬਾਦਸ਼ਾਹ ਸਿੱਖ ਦਾ ਪਿਆਰ ਦੇਖ ਕੇ ਬਹੁਤ ਖੁਸ਼ ਹੋਇਆ, ਤੇ ਆਖਣ ਲੱਗਾ ਕਿ ਮੈਂ ਤਾਂ ਦੁਨਿਆ ਦਾ ਬਾਦਸ਼ਾਹ ਜਹਾਂਗੀਰ ਹਾਂ, ਮੈ ਮਾਇਆ, ਜਮੀਨ ਤੇ ਦੁਨਿਆਂਦਾਰੀ ਦੇ ਪਦਾਰਥ ਦੇ ਸਕਦਾ ਹਾਂ, ਮੁਕਤੀ ਦੇਣ ਵਾਲੇ ਸੱਚੇ ਪਾਤਸ਼ਾਹ ਦਾ ਤੰਬੂ ਅੱਗੇ ਹੈ । ਇਹ ਸੁਣਕੇ ਘਾਹੀ ਸਿੱਖ ਨੇ ਉਸੇ ਵੇਲੇ ਟਕਾ ਤੇ ਘਾਹ ਦੀ ਪੰਡ ਚੁਕ ਲਈ, ਜੋ ਬਾਦਸ਼ਾਹ ਅੱਗੇ ਮੱਥਾ ਟੇਕਿਆ ਸੀ, ਇਹ ਵੇਖ ਕੇ ਬਾਦਸ਼ਾਹ ਨੇ ਸਿੱਖ ਨੂੰ ਕਿਹਾ ਕਿ ਉਹ ਟਕਾ ਤੇ ਘਾਹ ਦੀ ਪੰਡ ਵਾਪਸ ਨਾ ਚੁੱਕੇ ਭਾਂਵੇਂ ਜਗੀਰਾ ਤੇ ਹੋਰ ਖਜਾਨੇ ਆਦਿਕ ਲੈ ਲਵੋ, ਲੇਕਿਨ ਸਿੱਖ ਨੇ ਕਿਹਾ ਕਿ ਇਹ ਤਾਂ ਗੁਰੂ ਸਾਹਿਬ ਜੀ ਲਈ ਭੇਟਾ ਹੈ ਜੋ ਕਿ ਗੁਰੂ ਸਾਹਿਬ ਜੀ ਨੂੰ ਹੀ ਭੇਟ ਕੀਤੀ ਜਾਵੇਗੀ, ਤੇ ਤੰਬੂ ਤੋਂ ਬਾਹਰ ਆ ਗਿਆ । ਜਿਸ ਜਗਾ ਗੁਰੂ ਜੀ ਬਿਰਾਜੇ ਸਨ, ਆਕੇ ਟਕਾ ਤੇ ਘਾਹ ਦੀ ਪੰਡ ਰੱਖ ਕੇ ਮੱਥਾ ਟੇਕ ਕੇ ਓਹੀ ਬੇਨਤੀਆਂ ਕਰਨ ਲੱਗਾ ਜੋ ਬਾਦਸ਼ਾਹ ਅੱਗੇ ਗੁਰੂ ਸਾਹਿਬ ਸਮਝਕੇ ਕੀਤੀਆਂ ਸਨ । ਪਿਆਰ ਵਿਚ ਆਕੇ ਅੱਖੀਆਂ ਚੋਂ ਜਲ ਭਰ ਆਇਆ, ਤੇ ਚਰਨਾਂ ਤੇ ਸਿਰ ਰਖਕੇ ਹੱਜੂਆਂ ਨਾਲ ਗੁਰੂ ਜੀ ਦੇ ਚਰਨ ਧੋ ਦਿੱਤੇ । ਗੁਰੂ ਸਾਹਿਬ ਨੇ ਆਪਣੇ ਸੇਵਕ ਨੂੰ ਉੱਪਰ ਉਠਾ ਲਿਆ ਤੇ ਥਾਪੜਾ ਦੇ ਕੇ ਬਚਨ ਕੀਤਾ, ਸਿੱਖਾ ਤੂੰ ਨਿਹਾਲ ਤੇ ਘਾਹੀ ਸਿੱਖ ਨੂੰ ਚਉਰਾਸੀ ਦੇ ਗੇੜ ਤੋਂ ਮੁਕਤ ਕੀਤਾ । ਇਹ ਪਵਿੱਤਰ ਅਸਥਾਨ ਜਿੱਥੇ ਮੀਰੀ-ਪੀਰੀ ਬੰਦੀ ਛੋੜ ਦਾਤਾ ਸਾਹਿਬ ਸ਼੍ਰੀ ਗੁਰੂ ਹਰਿ ਗੋਬਿੰਦ ਸਿੰਘ ਸਾਹਿਬ ਜੀ ਨੇ ਦਮ ਲਿਆ ਸੀ, ਜੀ ਦਾ ਹੈ ।

ਤ੍ਸਵੀਰਾਂ ਲਈਆਂ ਗਈਆਂ :- ੨੭ ਸ੍ਪ੍ਤੰਬਰ, ੨੦੦੯
 
ਗੁਰੂਦਵਾਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰੂਦੁਵਾਰਾ ਸ਼੍ਰੀ ਦਮਦਮਾ ਸਾਹਿਬ

ਕਿਸ ਨਾਲ ਸਬੰਧਤ ਹੈ :-
 • ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ

 • ਪਤਾ:-
  ਆਗਰਾ-ਦਿਲੀ ਰੋਡ, ਆਗਰਾ
  ਜਿਲਾ :- ਆਗਰਾ
  ਰਾਜ :- ਉਤਰ ਪ੍ਰ੍ਦੇਸ਼
  ਫੋਨ ਨੰਬਰ:-
   

   
   
  ItihaasakGurudwaras.com