ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   

ਗੁਰੂਦਵਾਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ (ਗੁਰੂ ਕਾ ਤਾਲ ਸਾਹਿਬ) ਉਤਰ ਪ੍ਰ੍ਦੇਸ਼ ਰਾਜ ਦੇ ਆਗਰੇ ਸ਼ਹਿਰ ਵਿਚ ਸਥਿਤ ਹੈ | ਗੁਰੂਦਵਾਰਾ ਸਾਹਿਬ ਆਗਰਾ ਦਿੱਲੀ ਰੋਡ ਦੇ ਉਤੇ ਸਥਿਤ ਹੈ | ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਨੰਦਪੁਰ ਸਾਹਿਬ ਤੋਂ ਗ੍ਰਿਫ਼ਤਾਰੀ ਦੇਣ ਲਈ ਦਿੱਲੀ ਵਲ ਚਲ ਪਏ| ਉਹ ਨਾਂ ਦੇ ਨਾਲ ਉਹ ਨਾਂ ਦੇ ਨਿਕਟ ਵਰਤੀ ਪਿਆਰੇ-ਪਿਆਰੇ ਸਾਥੀ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ, ਭਾਈ ਗੁਰਦਿੱਤਾ ਜੀ, ਭਾਈ ਉਦੇ ਜੀ, ਭਾਈ ਜੈਤਾ ਜੀ ਘੋੜਿਆਂ ਤੇ ਸਵਾਰ ਹੋਕੇ ਰੋਪੜ, ਪਟਿਆਲਾ, ਸੈਫਾ ਬਾਦ, ਜੀਂਦ, ਰੋਹਤਕ, ਅਤੇ ਜਾਨੀਪੁਰ ਹੁੰਦੇ ਹੋਏ ਹਾੜ ਸੰਮਤ ੧੭੩੧ ਨੂੰ ਸੰਗਤਾਂ ਨੂੰ ਦਰਸ਼ਨ ਦਿੰਦੇ ਹੋਏ ਆਗਰੇ ਪਹੁੰਚੇ । ਇਥੇ ਸ਼ਹਿਰ ਤੋਂ ਬਾਹਰ ਤਲਾ ਦੇ ਕਿਨਾਰੇ ਬਾਗ ਵਿਚ ਆਸਨ ਲਾਇਆ । ਇਸ ਜਗਾਂ ਤੇ ਹੁਣ ਗੁਰੂਦਵਾਰਾ ਸ਼੍ਰੀ ਮੰਜੀ ਸਾਹਿਬ ਸ਼ੋਭਾਏ ਮਾਨ ਹਨ । ਇਥੇ ਆਗਰੇ ਵਿਚ ਇਕ ਇਆਲੀ ਜਿਸ ਦਾ ਨਾਂ ਇਤਿਹਾਸ ਵਿੱਚ ਹਸਨ ਅਲੀ ਦਸਿਆ ਹੈ, ਭੇਡਾਂ ਬੱਕਰੀਆਂ ਚਾਰ ਰਿਹਾ ਸੀ । ਇਹ ਸਾਰਾ ਪਰਿਵਾਰ ਅੱਲ੍ਹਾ ਤਾਲਾ ਦੇ ਅੱਗੇ ਫਰਿਯਾਦ ਕਰਦਾ ਸੀ ਅਗਰ ਹਿੰਦੂਆ ਦੇ ਪੀਰ ਨੇ ਗ੍ਰਿਫਤਾਰ ਹੋਣਾ ਹੀ ਹੈ ਤਾਂ ਸਾਡੇ ਉਤੇ ਕਿਉਂ ਨਾ ਕ੍ਰਿਪਾ ਕਰੀ ਜਾਵਣ । ਤਾਂ ਜੋ ਇਨਾਮ ਦੀ ਰਕਮ ਸਾਹਨੂੰ ਮਿਲ ਜਾਵੇ | ਹਸਨ ਅਲੀ ਦੀ ਇਛਾ ਪੁਰੀ ਕਰਨ ਲਈ ਗੁਰੂ ਸਾਹਿਬ ਆਗਰੇ ਪੰਹੂਚੇ | ਗੁਰੂ ਸਾਹਿਬ ਨੇ ਹਸਨ ਨੂੰ ਕੋਲ ਬੁਲਾਕੇ ਕਹਿਣ ਲੱਗੇ ਕੀ ਸਾਨੂੰ ਭੁੱਖ ਲੱਗੀ ਹੋਈ ਹੈ । ਸ਼ਹਿਰ ਵਿਚ ਜਾ ਕੇ ਸਾਡੇ ਵਾਸਤੇ ਮਠਿਆਈ ਲੈ ਆ ਇੰਨੀ ਗੱਲ ਕਹਿੰਦਿਆਂ ਗੁਰੂ ਸਾਹਿਬ ਨੇ ਆਪਣੇ ਮੁਬਾਰਕ ਹੱਥ ਵਿੱਚੋਂ ਕੀਮਤੀ ਅੰਗੂਠੀ (ਜਿਸ ਵਿਚ ਅੱਠ ਕੋਰਾਂ ਵਾਲਾ ਹੀਰਾ ਜੜਤ ਸੀ) ਉਤਾਰ ਕੇ ਦਿੱਤੀ । ਨਾਲ ਹੀ ਕੀਮਤੀ ਦੁਸਾਲਾ ਮਠਿਆਈ ਪਵਾਉਣ ਨੂੰ ਦਿੱਤਾ । ਇਹ ਦੋਵੇਂ ਚੀਜਾਂ ਲੈ ਕੇ ਹਸਨ ਅਲੀ ਹਲਵਾਈ ਦੀ ਦੁਕਾਨ ਤੇ ਪੁੱਜਾ । ਅੰਗੂਠੀ ਹਲਵਾਈ ਨੂੰ ਦਿੱਤੀ ਅਤੇ ਦੁਸਾਲਾ ਮਠਿਆਈ ਪਵਾਉਣ ਲਈ ਅੱਗੇ ਵਿਛਾਇਆ ਜਿਸ ਨੂੰ ਵੇਖ ਕੇ ਹਲਵਾਈ ਦੇ ਦਿਲ ਵਿਚ ਸ਼ੱਕ ਹੋ ਗਿਆ । ਕਿ ਇੰਨੀਆਂ ਕੀਮਤੀ ਵਸਤੂਆਂ ਕਿਥੋਂ ਲੈ ਕੇ ਆਇਆ ਹੈ, ਹੋ ਸਕਦਾ ਹੈ ਇਹ ਚੀਜਾਂ ਚੋਰੀ ਦੀਆਂ ਹੋਵਣ । ਇਸ ਖਿਆਲ ਵਿਚ ਆਕੇ ਨੇੜੇ ਹੀ ਕੋਤਵਾਲੀ ਵਿਚ ਜਾ ਦੱਸਿਆ, ਕੋਤਵਾਲ ਨੇ ਹਸਨ ਅਲੀ ਨੂੰ ਡਰਾ ਕੇ ਪੁੱਛਿਆ ਕਿ ਇਹਨਾਂ ਚੀਜਾਂ ਦਾ ਮਾਲਕ ਕੋਣ ਹੈ । ਵਿਚਾਰੇ ਡਾਰਦੇ ਮਾਰੇ ਨੇ ਕਹਿ ਦਿੱਤਾ, ਇਹ ਨਾਂ ਵਸਤੂਆਂ ਦੇ ਮਾਲਕ ਆਪਣੇ ਘੋੜ ਸਵਾਰ ਸਾਥੀਆਂ ਦੇ ਨਾਲ ਤਲਾ ਦੇ ਕਿਨਾਰੇ ਬਾਗ ਵਿੱਚ ਬੈਠੇ ਹਨ । ਤੁਸੀਂ ਮੇਰੇ ਨਾਲ ਚਲੋ, ਮੈਂ ਤੁਹਾਨੂੰ ਮਿਲਾ ਦਿੰਦਾ ਹਾਂ । ਕੋਤਵਾਲ ਸਹਿਤ ਬਹੁਤ ਸਾਰੇ ਸਿਪਾਹੀ ਹਸਨ ਅਲੀ ਨੂੰ ਲੈ ਕੇ ਇਸ ਜਗਾਂ ਤੇ ਆਏ ਅਤੇ ਗੁਰੂ ਸਾਹਿਬ ਨੂੰ ਪੁੱਛਣ ਲੱਗੇ ਕਿ ਤੁਸੀਂ ਕੌਣ ਹੋ? ਗੁਰੂ ਜੀ ਨੇ ਕਿਹਾ ਹਿੰਦੂਆਂ ਦੇ ਪੀਰ ਤੇਗ ਬਹਾਦਰ (ਗੁਰੂ) ਸਾਡਾ ਨਾਂ ਹੈ । ਇਨੀਂ ਕਹਿਣ ਦੀ ਦੇਰ ਸੀ ਗੁਰੂ ਸਾਹਿਬ ਨੂੰ ਸਿੱਖਾਂ ਸਮੇਤ ਗ੍ਰਿਫਤਾਰ ਕ ਰ ਲਿਆ ਗਿਆ | ਇਥੇ ਹੀ ਬਣੇ ਭੋਰਾ ਸਾਹਿਬ ਵਿਚ ੯ ਦਿਨ ਨਜਰਬੰਦ ਕਰ ਦਿੱਤਾ ਗਿਆ (ਜੋ ਕਿ ਵੱਡੇ ਦਰਬਾਰ ਸਾਹਿਬ ਦੇ ਥੱਲੇ ਸੋਭਾਏਮਾਨ ਹੈ) ਗੁਰੂ ਮਹਾਰਾਜ ਜੀ ਨੇ ਆਪਣੀ ਗ੍ਰਿਫਤਾਰੀ ਦਾ ਇਨਾਮ ਪੰਜ ਸੋ ਮੋਹਰਾ ਹਸਨ ਅਲੀ ਨੂੰ ਹਸਨ ਅਲੀ ਨੂੰ ਦਿਵਾ ਕੇ ਉਸਦੀ ਮਨੋਕਾਮਨਾ ਪੂਰਨ ਕੀਤੀ । ਇਥੇ ਮਹਾਰਾਜ ਜੀ ਨੂੰ ਪਾਲਕੀ ਵਿੱਚ ਬਿਠਾ ਕੇ ਭਾਰੀ ਫੌਜ ਦੀ ਨਿਗਰਾਨੀ ਵਿੱਚ ਦਿੱਲੀ ਲੈ ਜਾਇਆ ਗਿਆ । ਦਿੱਲੀ ਪਹੁੰਚ ਕੇ ਚਾਂਦਨੀ ਚੌਂਕ ਵਿਖੇ ਹਿੰਦੂ ਧਰਮ ਲਈ ਮਹਾਰਾਜ ਜੀ ਨੇ ਆਪਣੀ ਸਹਾਦਤ ਦਿੱਤੀ।

ਤ੍ਸਵੀਰਾਂ ਲਈਆਂ ਗਈਆਂ :- ੨੭ ਸ੍ਪ੍ਤੰਬਰ, ੨੦੦੯
 
ਗੁਰੂਦਵਾਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰੂਦੁਵਾਰਾ ਸ਼੍ਰੀ ਗੁਰੂ ਕਾ ਤਾਲ ਸਾਹਿਬ

ਕਿਸ ਨਾਲ ਸਬੰਧਤ ਹੈ :-
 • ਸ਼੍ਰੀ ਗੁਰੂ ਤੇਗ੍ਬਹਾਦਰ ਸਾਹਿਬ ਜੀ

 • ਪਤਾ:-
  ਆਗਰਾ-ਦਿਲੀ ਰੋਡ, ਆਗਰਾ
  ਜਿਲਾ :- ਆਗਰਾ
  ਰਾਜ :- ਉਤਰ ਪ੍ਰ੍ਦੇਸ਼
  ਫੋਨ ਨੰਬਰ:-੦੦੯੧-੫੬੨-੨੬੦੧੭੧੭, ੨੬੦੩੦੫੧
  ਫ਼ੈਕਸ ਨੰਬਰ:- ੦੦੯੧-੫੬੨-੨੬੦੧੩੧੩
  ਈ ਮੇਲ:- gurukatal@yahoo.in
   

   
   
  ItihaasakGurudwaras.com