ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   

ਗੁਰੁਦਵਾਰਾ ਸ਼੍ਰੀ ਗੁਰੂ ਕਾ ਬਾਗ ਸਾਹਿਬ ਜ਼ਿਲਾ ਉਤਰਾਖੰਡ ਰਾਜ਼ ਦੇ ਜ਼ਿਲਾ ਉਧਮ ਸਿੰਘ ਨਗਰ ਪਿੰਡ ਟਾੰਡਾ ਵਿਚ ਸਥਿਤ ਹੈ | ਸ਼੍ਰੀ ਗੁਰੂ ਨਾਨਕ ਦੇਵ ਜੀ ਭਾਈ ਹਰਾ ਜੀ ਅਰਦਾਸ ਸੁਣਕੇ ਇਸ ਅਸਥਾਨ ਤੇ ਪੰਹੁਚੇ | ਗੁਰੂ ਸਾਹਿਬ ਦੇ ਹੁਕਮ ਤੇ ਭਾਈ ਬਾਲਾ ਜੀ ਅਤੇ ਮਰਦਾਨਾ ਜੀ ਨੂੰ ਗੁਪਤ ਰਹਿਣਾ ਪਿਆ | ਗੁਰੂ ਸਾਹਿਬ ਛੋਟੇ ਜਿਹੇ ਬਾਲਕ ਦਾ ਰੂਪ ਧਾਰ ਕਿ ਰੋੜੀ ਤੇ ਜਾ ਬੈਠੇ | ਰੁਹੇਲਾ ਪਠਾਨ ਗੁਰੂ ਸਾਹਿਬ ਨੂੰ ਫ਼ੜ ਕੇ ਲੈ ਗਿਆ ਅਤੇ ਬੇਗਮਾਂ ਦੇ ਮਨਾਂ ਕਰਨ ਤੇ ਵੀ ਦੋ ਘੋੜਿਆਂ ਦੇ ਮੁਲ ਵੇਚ ਦਿਤਾ | ਖਰੀਦਣ ਵਾਲੇ ਵਪਾਰੀ ਨੇ ਉਸ ਬਾਲਕ (ਗੁਰੂ ਸਾਹਿਬ) ਨੂੰ ਤੋਤੇ ਉਡਾਣ ਲਈ ਕਿਹਾ ਤਾਂ ਬਾਲਕ (ਗੁਰੂ ਸਾਹਿਬ) ਨੇ ਕਿਹਾ ਕੇ ਜਿਸ ਬਾਗ ਅੰਦਰ ਮੈਂ ਪੈਰ ਰਖਾਂਗਾ ਉਹ ਬਾਗ ਸੁਕ ਜਾਵੇਗਾ | ਪਰ ਵਪਾਰੀ ਦੇ ਨਾ ਮਨਣ ਤੇ ਜਦ ਗੁਰੂ ਸਾਹਿਬ ਨੇ ਬਾਗ ਵਿਚ ਪੈਰ ਰਖਿਆ ਤਾਂ ਸੁੱਕ ਗਿਆ ਅਤੇ ਬਾਹਰ ਆ ਜਾਣ ਤੇ ਬਾਗ ਮੁੜ ਹਰਾ ਹੋ ਗਿਆ | ਇਹ ਵੇਖ ਕਿ ਵਪਾਰੀ ਗੁਰੂ ਸਾਹਿਬ ਦੇ ਚਰਨੀ ਪੈ ਗਿਆ | ਗੁਰੂ ਸਾਹਿਬ ਨੇ ਵਪਾਰੀ ਨੂੰ ਇਨਸਾਨਾਂ ਦੀ ਖਰੀਦੋ ਫ਼ਰੋਖਤ ਕਰਨ ਤੋਂ ਰੋਕਿਆ ਅਤੇ ਫ਼ਿਰ ਦੁਬਾਰਾ ਰੋੜੀ ਤੇ ਜਾ ਬੈਠੇ

ਵਧੇਰੇ ਜਾਣਕਾਰੀ ਲਈ ਗੁਰੂਦਵਾਰਾ ਸ਼੍ਰੀ ਨਾਨਕਪੁਰੀ ਸਾਹਿਬ ਦਾ ਇਤਿਹਾਸ ਪੜੋ

ਤ੍ਸਵੀਰਾਂ ਲਈਆਂ ਗਈਆਂ :- ੨੨ ਮਾਰ੍ਚ, ੨੦੦੯
 
ਗੁਰੂਦਵਾਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ:-
ਗੂਰੁਦਵਾਰਾ ਸ਼੍ਰੀ ਗੁਰੂ ਕਾ ਬਾਗ ਸਾਹਿਬ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਨਾਨਕ ਦੇਵ ਜੀ

  • ਪਤਾ
    ਪਿੰਡ ਟਾਂਡਾ
    ਖਟੀਮਾ
    ਜਿਲਾ :- ਉਧ੍ਮ ਸਿੰਘ ਨਗਰ
    ਰਾਜ :- ਉਤਰਾਖੰਡ
    ਫੋਨ ਨੰਬਰ:-
     

     
     
    ItihaasakGurudwaras.com