ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   

ਗੁਰੂਦਵਾਰਾ ਸ਼੍ਰੀ ਹਰਗੋਬਿੰਦ ਸਾਹਿਬ ਉਤਰਾਖੰਡ ਰਾਜ਼ ਦੇ ਜ਼ਿਲਾ ਉਧਮ ਸਿੰਘ ਨਗਰ ਪਿੰਡ ਨਾਨਕਮਤਾ ਵਿਚ ਸਥਿਤ ਹੈ | ਇਹ ਗੁਰੂਦਵਾਰਾ ਸਾਹਿਬ, ਗੁਰੂਦਵਾਰਾ ਸ਼੍ਰੀ ਨਾਨਕਮਤਾ ਸਾਹਿਬ ਦੇ ਨੇੜੇ ਹੀ ਸਥਿਤ ਹੈ ਬਾਬਾ ਅਲਮਸਤ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਥਾਨ (ਸ਼੍ਰੀ ਗੁਰੂ ਨਾਨਕਮਤਾ ਸਾਹਿਬ ਜੀ )ਦੀ ਦੇਖ ਰੇਖ ਕਰਦੇ ਸਨ ਅਤੇ ਤਪ ਕਰਦੇ ਸਨ | ਸਿਧਾਂ ਨੇ ਆ ਕੇ ਬਾਬਾ ਜੀ ਕੁਟਿਆ ਅਤੇ ਇਸ ਸਥਾਨ ਤੋਂ ਭਜਾ ਦਿਤਾ | ਸਿਧਾਂ ਨੇ ਇਸ ਸਥਾਨ ਦਾ ਨਾਮ ਗੋਰਖਮਤ ਰਖ ਦਿਤਾ | ਜਿਸ ਪਿਪਲ ਦੇ ਹੇਠ ਸ਼੍ਰੀ ਗੁਰੂ ਨਾਨਕ ਦੇਵ ਜੀ ਬੈਠੇ ਸਨ ਉਸ ਪਿਪਲ ਨੂੰ ਵੀ ਅਗ ਲਗਾ ਦਿਤੀ | ਬਾਬਾ ਅਲਮਸਤ ਜੀ ਨੇ ਸ਼੍ਰੀ ਹਰਗੋਬਿੰਦ ਸਾਹਿਬ ਜੀ ਨੂੰ ਅਰਦਾਸ ਕਿਤੀ | ਸ਼੍ਰੀ ਹਰ ਗੋਬਿੰਦ ਸਾਹਿਬ ਜੀ ਉਸ ਸਮੇਂ ਭਾਈ ਕੀ ਡਰੋਲੀ ਵਿਚ ਸਨ | ਬਾਬਾ ਅਲਮਸਤ ਜੀ ਦੀ ਅਰਦਾਸ ਸੁਣ ਕੇ ਗੁਰੂ ਸਾਹਿਬ ਇਥੇ ਆਏ | ਉਹਨਾਂ ਪਿਪਲ ਦੇ ਦਰਖਤ ਨੂੰ ਪਾਣੀ ਦਾ ਛਿੱਟਾ ਦਿਤਾ ਅਤੇ ਉਹ ਫ਼ਿਰ ਤੋਂ ਹਰਾ ਹੋ ਗਿਆ | ਕਿਸੇ ਕਿਸੇ ਜਗਹ ਤੋਂ ਪਿਪਲ ਦੇ ਸੜੇ ਹੋਏ ਦੇ ਨਿਸ਼ਾਨ ਦੇਖੇ ਜਾ ਸਕਦੇ ਹਨ | ਅਧੇ ਦਰਖਤ ਦੇ ਪਤੇ ਹਰੇ ਹਨ ਅਤੇ ਅਧੇ ਦਰਖਤ ਦੇ ਭੁਰੇ ਰੰਗ ਦੇ ਹਨ | ਗੁਰੂ ਸਾਹਿਬ ਦੇ ਆਉਣ ਤੋਂ ਬਾਅਦ ਸਿਧਾਂ ਨੇ ਪਿਲੀਭੀਤ ਦੇ ਰਾਜੇ ਬਾਜ ਬਹਾਦੁਰ ਨੂੰ ਉਸ ਬਾਰੇ ਦਸਿਆ ਅਤੇ ਬੇਨਤੀ ਕਿਤੀ ਕੇ ਉਹਨਾਂ ਨੂੰ ਬਚਾਇਆ ਜਾਵੇ | ਸਿਧਾਂ ਦੀ ਬੇਨਤੀ ਸੁਣ ਕੇ ਰਾਜਾ ਬਾਜ ਬਹਾਦੁਰ ਅਪਣੀ ਫ਼ੋਜ ਲੈਕੇ ਨਾਨਕਮਤਾ ਆਇਆ | ਪਰ ਜਦ ਉਸਨੇ ਅਗੋਂ ਗੁਰੂ ਸਾਹਿਬ ਨੂੰ ਦੇਖਿਆ ਤਾਂ ਉਹਨਾਂ ਦੇ ਚਰਨੀ ਡਿਗ ਪਿਆ | ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜੋ ਗਵਾਲਿਅਰ ਤੋਂ ੫੨ ਰਾਜਪੁਤ ਰਾਜੇ ਰਿਹਾ ਕਰਵਾਏ ਸਨ, ਰਾਜਾ ਬਾਜ ਬਹਾਦੁਰ ਉਹਨਾਂ ਚੋਂ ਇਕ ਸੀ | ਉਹ ਗੁਰੂ ਸਾਹਿਬ ਨੂੰ ਬਨੇਤੀ ਕਰਕੇ ਪਿਲੀ ਭੀਤ ਲੈਕੇ ਗਿਆ |

ਤਸਵੀਰਾਂ ਲਈਆਂ ਗਈਆਂ ;-੨੦ ਮਾਰ੍ਚ, ੨੦੦੯
 
ਗੁਰੂਦਵਾਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ:-
ਗੂਰੁਦਵਾਰਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ

  • ਪਤਾ
    ਗੁਰੂਦਵਾਰਾ ਸ਼੍ਰੀ ਨਾਨ੍ਕ ਮ੍ਤਾ ਸਾਹਿਬ
    ਜਿਲਾ :- ਉਧ੍ਮ ਸਿੰਘ ਨਗਰ
    ਰਾਜ :- ਉਤਰਾਖੰਡ
    ਫ਼ੋਨ ਨੰਬਰ:-
     

     
     
    ItihaasakGurudwaras.com